ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਵੱਲੋਂ “ਵਿਸ਼ਵ ਏਡਜ਼ ਦਿਵਸ“ ਮਨਾਇਆ ਗਿਆ

ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰ ਸਿੰਘ ): ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ “ਵਿਸ਼ਵ ਏਡਜ਼ ਦਿਵਸ“ ਮਨਾਇਆ ਗਿਆ। ਪ੍ਰੋ. ਵਿਜੇ ਕੁਮਾਰ ਵੱਲੋਂ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਪੈਮਪਲੈਟ ਵੰਡ ਕੇ, ਵਿਦਿਆਰਥੀਆਂ ਵੱਲੋਂ ਪੋਸਟਰ ਅਤੇ ਵੀਡਿਓ (ਰੀਲਾਂ) ਬਣਾ ਕੇ, ਆਪਣੇ ਵਿਚਾਰ ਪੇਸ਼ ਕਰਕੇ ਵਿਸ਼ੇ ਅਨੁਸਾਰ ਜਾਗਰੁਕਤਾ ਫੈਲਾਈ ਗਈ ਤਾਂ ਕਿ ਆਪਣਾ ਅਤੇ ਦੂਜਿਆਂ ਦਾ ਇਸ ਤੋਂ ਬਚਾਵ ਕੀਤਾ ਜਾ ਸਕੇ। ਪਿੰਡ ਵਿੱਚ ਜਾ ਕੇ ਰੈਲੀ ਵੀ ਕੱਢੀ ਗਈ।
ਸਰਕਾਰੀ ਨਿਰਦੇਸ਼ਾਂ ਦੇ ਅਨੁਸਾਰ ਪ੍ਰੋ. ਵਿਜੇ ਕੁਮਾਰ ਨੇ ਕਾਲਜ ਦੇ ਸਟਾਫ ਮੈਂਬਰਾਂ ਦਾ ਅਰੁਣਾ ਰਾਣੀ, ਡਾ. ਪਰਮਜੀਤ ਕੌਰ ਅਤੇ ਲੈਕਚਰਾਰ ਰੋਮਾ ਦੇਵੀ ਸ.ਸ.ਸ.ਸ. ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਨਾਲ ਪਿੰਡ ਹੰਦੋਵਾਲ ਕਲਾਂ ਵਿਖੇ ਜਾ ਕੇ ਕਾਊਂਸਲਰ ਸੰਦੀਪ ਕੁਮਾਰ ੳ.ੳ.ਏ.ਟੀ ਕਲੀਨਿਕ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪਿੰਡ ਦੇ ਲੋਕਾਂ ਵਿੱਚ ਜਾਗਰੁਕਤਾ ਫੈਲਾਈ।ਉਨ੍ਹਾਂ ਨੇ ਯੋਨ ਸਬੰਧਾ, ਖੂਨ ਦਾ ਇਸਤੇਮਾਲ ਕਰਨ, ਸੂਈਆਂ ਲਗਾਉਣ ਅਤੇ ਨਸ਼ਿਆਂ ਨੂੰ ਆਧਾਰ ਬਣਾ ਕੇ ਆਪਣੇ ਵਿਚਾਰ ਪੇਸ਼ ਕੀਤੇ। ਇਸਦੇ ਕਾਰਣਾ, ਲੱਛਣਾ, ਬਚਾਵ ਬਾਰੇ ਵਿਸ਼ੇਸ਼ ਜਾਣਕਾਰੀ ਵੀ ਦਿੱਤੀ।


ਪ੍ਰੋ. ਵਿਜੇ ਕੁਮਾਰ ਨੇ ਪਿੰਡ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮੇਂ ਦੇ ਅਨੁਸਾਰ ਆਪਣੀ ਸੋਚਣੀ ਵਿੱਚ ਬਦਲਾਵ ਲਿਆਉਣ ਤੇ ਹੀ ਅਸੀਂ ਅਜਿਹੀਆਂ ਬਿਮਾਰੀਆਂ ਤੋਂ ਆਪਣਾ ਬਚਾਵ ਕਰ ਸਕਦੇ ਹਾਂ। ਸਾਨੂੰ ਆਪਣੇ ਬੱਚਿਆਂ ਨਾਲ ਦੋਸਤਾ ਵਰਗਾ ਰਵੱਈਆ ਅਪਣਾ ਕੇ ਦੂਜੇ ਦੇਸ਼ਾਂ ਦੇ ਲੋਕਾਂ ਦੀ ਤਰ੍ਹਾਂ ਹਰ ਇੱਕ ਜਾਣਕਾਰੀ ਸ਼ੇਅਰ ਕਰਨੀ ਹੋਵੇਗੀ ਨਾ ਕਿ ਲੋਕ-ਲਾਜ ਕਰਕੇ ਅਸੀਂ ਉਹਨਾਂ ਨਾਲ ਜਾਣਕਾਰੀ ਸਾਂਝੀ ਨਾ ਕਰੀਏ। ਸਾਹਿਲ, ਅਰਸ਼ ਅਤੇ ਖੁਸ਼ਬੂ ਵਿਦਿਆਰਥੀ ਅਤੇ ਵਿਦਿਆਰਥਣ ਨੂੰ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਕਾਰਣ ਇਨਾਮ ਦੇ ਕੇ ਸਨਾਮਾਨਿਤ ਕੀਤਾ ਜਾਵੇਗਾ। ਪਿੰਡ ਦੀ ਸਰਪੰਚ ਨੀਲਮ ਕੁਮਾਰੀ, ਪੰਚ ਹਰਪ੍ਰੀਤ ਕੌਰ ਅਤੇ ਨੀਲਮ ਨੇ ਇਸ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।
