ਅਵਿਨਾਸ਼ ਰਾਏ ਖੰਨਾ ਦੀ ਕਹਾਣੀ ‘‘ਗੋਲਡ ਮੈਡਲ ਦਾ ਦਹੇਜ“ ਦੇ ਫਿਲਮਾਂਕਣ ਦਾ ਸ਼੍ਰੀ ਗਰੇਸਾ ਫਿਲਮਜ਼ ਵੱਲੋਂ ਮਹੂਰਤ ਕੀਤਾ ਗਿਆ
ਹੁਸ਼ਿਆਰਪੁਰ : ਅੱਜ ਇੱਥੇ ਮਾਨਵਤਾ ਦੇ ਸਿਧਾਂਤ ਅਤੇ ਅੱਜ ਦੀ ਮੁੱਖ ਜ਼ਰੂਰਤ ‘‘ਬੇਟੀ ਬਚਾਓ ਬੇਟੀ ਪੜ੍ਹਾਓ“ ਅਤੇ ਦਾਜ ਦੀ ਸਮੱਸਿਆ ਉਪਰ ਅਧਾਰਿਤ ਅਵਿਨਾਸ਼ ਰਾਏ ਖੰਨਾ ਦੀ ਕਹਾਣੀ ‘‘ਗੋਲਡ ਮੈਡਲ ਦਾ ਦਹੇਜ“ ਦੇ ਫਿਲਮਾਂਕਣ ਦਾ ਸ਼੍ਰੀ ਗਰੇਸਾ ਫਿਲਮਜ਼ ਵੱਲੋਂ ਮਹੂਰਤ ਕੀਤਾ ਗਿਆ। ਇਸ ਮੌਕੇ ਤੇ ਡਾ. ਐਮ ਜਮੀਲ ਬਾਲੀ, ਐਲੀ ਰਮੇਸ਼ ਕੁਮਾਰ ਜ਼ਿਲ੍ਹਾ ਗਵਰਨਰ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਦੇ ਨਿਰਦੇਸ਼ਕ ਅਸ਼ੋਕ ਪੁਰੀ ਹਨ।
ਫਿਲਮ ਦੀ ਕਹਾਣੀ ਨੂੰ ਕੋਈ 20 ਕਲਾਕਾਰਾਂ ਵੱਲੋਂ ਵੱਖ-ਵੱਖ ਕਿਰਦਾਰ ਨਿਭਾ ਕੇ ਨਾਲ ਇਨਸਾਫ ਕੀਤਾ ਹੈ। ਇਸ ਵਿੱਚ ਅਸ਼ੋਕ ਪੁਰੀ ਤੋਂ ਇਲਾਵਾ ਨੈਨਸੀ ਅਰੋੜਾ, ਅਜੇ ਸਹਿਦੇਵ, ਅਮ੍ਰਿਤ ਲਾਲ, ਰੇਨੂੰ ਰਾਜਪੂਤ, ਆਰਤੀ ਸਿੰਘ, ਕਮਲਜੀਤ ਕੌਰ, ਡਾ. ਐਮ ਜਮੀਲ ਬਾਲੀ, ਪੰਡਤ ਅਸ਼ੋਕ ਸ਼ਾਸਤਰੀ ਅਤੇ ਹੋਰ ਕਲਾਕਾਰ ਆਪਣੇ ਆਪਣੇ ਕਿਰਦਾਰ ਨਿਭਾ ਰਹੇ ਹਨ।
ਇਸ ਦੇ ਕੈਮਰਾਮੈਨ ਸ਼ੰਕਰਦੇਵਾ, ਮੈਕਅਪ ਸਚਿਨ ਦੇ ਨਾਲ ਪਿੱਠ ਵਰਤੀ ਗਾਇਕ ਕੁਮਾਰ ਵਿਨੋਦ ਅਤੇ ਸਤੀਸ਼ ਸਿਲਹੀ ਉਪਲ ਹਨ। ਇਸ ਦਾ ਥੀਮ ਸੋਂਗ ‘‘ਮੈਂ ਜਿੱਤ ਕੇ ਆਵਾਂਗੀ“ ਅੰਜੂ ਵੀ ਰੱਤੀ ਨੇ ਲਿਖਿਆ ਹੈ। ਇਸ ਮੌਕੇ ਤੇ ਕਹਾਣੀਕਾਰ ਅਵਿਨਾਸ਼ ਰਾਏ ਖੰਨਾ ਜੀ ਨੇ ਦੱਸਿਆ ਕਿ ਇਹ ਕਹਾਣੀ ਜਲਦੀ ਹੀ ਦੇਖਣ ਨੂੰ ਮਿਲੇਗੀ ਅਤੇ ਮਾਨਵਤਾ ਦਾ ਸੁਨੇਹਾ ਵੱਖ-ਵੱਖ ਥਾਵਾਂ ਤੇ ਪਹੁੰਚ ਸਕੇਗਾ। ਫਿਲਮ ਦੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਇਸ ਦੇ ਡਾਇਲੋਗ, ਸਕ੍ਰੀਨ ਪਲੇਅ ਵੀ ਲਿਖਿਆ ਹੈ।