ਤਣਾਅ ਮੁੱਕਤ ਜੀਵਨ ਸ਼ੈਲੀ ਅਪਣਾਓ: ਡਾ.ਮਨਦੀਪ ਕੌਰ
ਬਲਾਕ ਹਾਰਟਾ ਬਡਲਾ : ਵੱਧ ਰਹੀ ਸ਼ੂਗਰ (ਮਧੂਮੇਹ) ਦੀ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਸਿਖਿਅਤ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਸ ਸਾਲ ਦੇ ਥੀਮ ਤਹਿਤ “ਵਿਸ਼ਵ ਸ਼ੂਗਰ ਦਿਵਸ” ਮਨਾਇਆ ਗਿਆ।
ਹਫਤੇ ਵਿੱਚ ਇੱਕ ਵਾਰ ਸ਼ੂਗਰ ਦੀ ਨਿਯਮਿਤ ਜਾਂਚ ਜਰੂਰ ਕਰਵਾਓ: ਡਾ.ਕੁੰਲਵਤ ਰਾਏ
ਇਸ ਮੌਕੇ ਮੈਡੀਕਲ ਅਫਸਰ ਡਾ.ਮਨਦੀਪ ਕੌਰ ਨੇ ਕਿਹਾ ਕਿ ਅਯੋਕੇ ਸਮੇਂ ਵਿੱਚ ਸਾਡੀ ਜੀਵਨ ਸ਼ੈਲੀ ਭਾਵ ਸਾਡੇ ਖਾਣ-ਪੀਣ, ਰਹਿਣ-ਸਹਿਣ ਆਦਿ ਵਿੱਚ ਬਦਆਲ ਆਉਣ ਨਾਲ ਸ਼ੂਗਰ (ਡਾਇਬਟੀਜ਼) ਦਾ ਬਹੁਤ ਛੇਤੀ ਨਾਲ ਪ੍ਰਸਾਰ ਹੋ ਰਿਹਾ ਹੈ ਜੋ ਕਿ ਸਾਡੇ ਸਾਰਿਆਂ ਲਈ ਬਹੁਤ ਵੱਡਾ ਚਿੰਤਾਂ ਦਾ ਵਿਸ਼ਾ ਬਣ ਚੁੱਕੀ ਹੈ ।
ਉਨਾਂ ਕਿਹਾ ਕਿ ਜੇਕਰ ਸ਼ੂਗਰ ਦੀ ਬੀਮਾਰੀ ਤੇ ਕਾਬੂ ਨਾ ਪਾਇਆ ਗਿਆ ਤਾਂ ਮਨੁੱਖ ਅਧਰੰਗ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ, ਗੁਰਦਿਆਂ ਦੇ ਰੋਗ, ਚਿੱਟਾ ਮੋਤੀਆ ਤੇ ਹੱਥਾਂ ਅਤੇ ਪੈਰਾਂ ਵਿੱਚ ਸੁੰਨੇਪਨ ਦਾ ਸ਼ਿਕਾਰ ਹੋ ਸਕਦਾ ਹੈ। ਇਸ ਬੀਮਾਰੀ ਦਾ ਪ੍ਰਸਾਰ ਲੱਗਭਗ ਹਰ ਉਮਰ ਦੇ ਵਰਗ ਵਿੱਚ ਬੜੀ ਜਲਦੀ ਨਾਲ ਹੋ ਰਿਹਾ ਹੈ। ਲੱਛਣਾ ਬਾਰੇ ਜਾਣਕਾਰੀ ਸਾਂਝੀ ਕਰਦੇ ਉਨਾਂ ਦੱਸਿਆ ਕਿ ਇਸ ਵਿੱਚ ਬਹੁਤ ਜ਼ਿਆਦਾ ਭੁੱਖ-ਪਿਆਸ ਦਾ ਲੱਗਣਾ, ਪਿਸ਼ਾਬ ਜ਼ਿਆਦਾ ਆਉਣਾ, ਹਰ ਵੇਲੇ ਥਕਾਵਟ ਮਹਿਸੂਸ ਕਰਨਾ, ਧੁੰਦਲੀ ਅਤੇ ਨਜ਼ਰ ਦਾ ਕਮਜ਼ੋਰ ਹੋਣਾ, ਜ਼ਖਮ ਭਰਨ ਵਿੱਚ ਜ਼ਿਆਦਾ ਸਮਾਂ ਲਗਣਾ, ਹੱਥ-ਪੈਰ ਵਿੱਚ ਝੁਣਝੁਣਾਹਟ ਜਾਂ ਸੁੰਨ ਹੋਣ ਜਾਣੇ ਅਤੇ ਅਚਾਨਕ ਵਜ਼ਟ ਦਾ ਘਟਨਾ ਵਰਗੇ ਸ਼ੂਗਰ ਦੇ ਮੁੱਢਲੇ ਲੱਛਣ ਹਨ।
ਕਾਰਣਾਂ ਸੰਬੰਧੀ ਉਨਾਂ ਦੱਸਿਆ ਕਿ ਇਹ ਬੀਮਾਰੀ ਜ਼ਿਆਦਾ ਮੋਟਾਪਾ, ਸਰੀਰਕ ਕੰਮ ਕਰਨ ਦੀ ਘਾਟ, ਸੰਤੁਲਿਤ ਭੋਜਨ ਦੀ ਘਾਟ, ਮਾਨਸਿਕ ਤਣਾਅ, ਸਿਗਰੇਟ ਅਤੇ ਸ਼ਰਾਬ ਦਾ ਸੇਵਨ ਕਰਨ ਨਾਲ ਵੀ ਹੁੰਦੀ ਹੈ।ਇਸ ਤੋਂ ਇਲਾਵਾ ਜੇਕਰ ਖਾਨਦਾਨ ਵਿੱਚ ਪਹਿਲਾਂ ਤੋਂ ਮੌਜੂਦ ਸ਼ੂਗਰ ਦਾ ਕੋਈ ਮਰੀਜ਼ ਹੈ ਤਾਂ ਇਹ ਪਰਿਵਾਰ ਵਿੱਚ ਦੁਬਾਰਾ ਹੋ ਸਕਦੀ ਹੈ। ਉਨਾਂ ਕਿਹਾ ਕਿ ਸ਼ੂਗਰ ਇੱਕ ਅਜਿਹੀ ਬੀਮਾਰੀ ਹੀ ਜੋ ਕਿ ਮਨੁੱਖੀ ਸਰੀਰ ਨੂੰ ਅੰਦਰੋ ਅੰਦਰ ਹੀ ਖੋਖਲਾ ਕਰ ਦਿੰਦੀ ਹੈ। ਇਸ ਲਈ ਸ਼ੂਗਰ ਤੋਂ ਬਚਾਅ ਲਈ ਪਰਹੇਜ ਬਹੁਤ ਲਾਜ਼ਮੀ ਹੈ। ਜੇਕਰ ਸਰੀਰ ਵਿੱਚ ਸੂਗਰ ਦੀ ਮਾਤਰਾ ਬਹੁਤ ਹੋ ਜਾਵੇ ਤਾਂ ਉਸ ਮਰੀਜ ਨੂੰ ਲਗਾਤਾਰ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ।
ਇਸ ਮੌਕੇ ਹਾਜ਼ਰ ਬੱਚਿਆਂ ਦੇ ਮਾਹਿਰ ਡਾਕਟਰ ਕੁੰਲਵਤ ਰਾਏ ਨੇ ਦੱਸਿਆ ਕਿ ਸ਼ੂਗਰ ਦੀ ਬੀਮਾਰੀ ਨਾ ਕੇਵਲ ਵੱਡਿਆ ਵਿੱਚ ਬਲਕਿ ਹੁਣ ਇਹ ਬੀਮਾਰੀ ਬੱਚਿਆਂ ਵਿੱਚ ਪਾਈ ਹਾ ਰਹੀ ਹੈ ਜੋਕਿ ਆਉਣ ਵਾਲੇ ਸਮੇਂ ਹੋਰ ਵੱਧ ਸਕਦੀ ਹੈ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ। ਇਹ ਰੋਗ 0-18 ਸਾਲ ਦੀ ਉਮਰ ਦੇ ਕਿਸੇ ਬੱਚੇ ਨੂੰ ਵੀ ਹੋ ਸਕਦਾ ਹੈ। ਉਨਾਂ ਦੱਸਿਆ ਕਿ ਵੱਡਿਆ’ਚ ਟਾਇਪ-2 ਸ਼ੂਗਰ ਰੋਗ ਅਤੇ ਬੱਚਿਆਂ ਵਿੱਚ ਟਾਇਪ-1 ਸ਼ੂਗਰ ਰੋਗ ਪਾਇਆ ਜਾਂਦਾ ਹੈ। ਟਾਇਪ-1 ਸ਼ੂਗਰ ਰੋਗ ਤੋਂ ਪੀੜਤ ਬੱਚਿਆਂ ਨੂੰ ਸਾਰੀ ਉਮਰ ਇਨਸੁਲੇਨ ਦਾ ਟੀਕਾ ਲਗਦਾ ਹੈ।
ਇਸ ਲਈ ਬੱਚਿਆਂ ਨੂੰ ਜ਼ਿਆਦਾ ਤਲਿਆ ਹੋਇਆ ਫਾਸਟ ਫੂਡ, ਕੋਲਡ ਡਰਿੰਕਸ, ਮਿੱਠੇ ਪਦਾਰਥਾਂ ਦੇਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਬੇਕਰੀ ਪਦਾਰਥਾਂ ਦੀ ਬਜਾਏ ਫਲਾਂ ਅਤੇ ਹਰੀ ਪੱਤੇਦਾਰ ਸਬਜੀਆਂ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਦੇ ਭੋਜਨ ਵਿੱਚ ਨਾਸ਼ਤਾ ਜਰੂਰ ਕਰਨਾ ਚਾਹੀਦਾ ਹੈ ਅਤੇ ਲੋੜ ਅਨੁਸਾਰ ਤਿੰਨ ਸਮੇਂ ਦਾ ਭੋਜਨ ਨਿਯਮਿਤ ਰੂਪ ਵਿੱਚ ਲੈਣਾ ਚਾਹੀਦਾ ਹੈ। ਸ਼ੂਗਰ ਤੋਂ ਬਚਾਅ ਲਈ ਮਨੁੱਖ ਨੂੰ ਰੋਜ਼ਾਨਾ ਘੱਟੋ ਘੱਟ 30 ਤੋਂ 45 ਮਿੰਟ ਦੀ ਸੈਰ ਕਰਨੀ ਚਾਹੀਦੀ ਹੈ, ਭਾਰ ਨੂੰ ਵੱਧਣ ਨਹੀਂ ਦੇਣਾ ਚਾਹੀਦਾ ਹੈ।
ਸਰੀਰਕ ਸਮਰਥਾ ਮੁਤਾਬਕ ਸਾਨੂੰ ਸਰੀਰਕ ਕਿਰਆਸ਼ੀਲਤਾ ਨੂੰ ਵਧਾਉਣਾ ਚਾਹੀਦਾ ਹੈ। ਹਫਤੇ ਵਿੱਚ ਇੱਕ ਵਾਰ ਸ਼ੂਗਰ ਦੀ ਨਿਯਮਿਤ ਜਾਂਚ ਜਰੂਰ ਕਰਵਾ ਲੈਣੀ ਚਾਹੀਦੀ ਹੈ ਅਤੇ ਦਵਾਈ ਦੇ ਨਾਲ ਗਏ ਪਰਹੇਜ ਵੀ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਜੇਕਰ ਉਕਤ ਲੱਛਣਾਂ ਵਿੱਚੋਂ ਕਿਸੇ ਲੱਛਣ ਬਾਰੇ ਕੋਈ ਸ਼ੱਕ ਹੋਵੇ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਸ਼ੂਗਰ ਦੀ ਜਾਂਚ ਕਰਾਉਣੀ ਚਾਹੀਦੀ ਹੈ। ਪੰਜਾਬ ਰਾਜ ਦੇ ਸਾਰੇ ਹਸਪਤਾਲਾਂ ਵਿੱਚ ਬਲੱਡ ਸ਼ੂਗਰ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ।ਇਸ ਮੌਕੇ ਮੈਡੀਕਲ ਅਫਸਰ (ਡੈਂਟਲ) ਡਾ.ਸੰਦੀਪ ਕੁਮਾਰ, ਐਲ.ਟੀ ਸੁਰਿੰਦਰ ਕੁਮਰ, ਸ਼ਰਨਪ੍ਰੀਤ ਕੌਰ, ਨਵਦੀਪ ਸਿੰਘ ਅਤੇ ਸਟਾਫ ਐਨ.ਸੀ.ਡੀ ਸੈਲ ਹਾਜ਼ਰ ਸਨ।