99ਵੇਂ ਫਾਊਂਡੇਸ਼ਨ ਕੋਰਸ ਲਈ ਫੀਲਡ ਸਟੱਡੀ ਐਂਡ ਰਿਸਰਚ ਪ੍ਰੋਗਰਾਮ (FSRP) ਸਬੰਧੀ 12 ਟ੍ਰੇਨੀ ਅਫਸਰਾਂ ਵੱਲੋਂ ਸਿਵਲ ਹਸਪਤਾਲ ਦਾ ਦੌਰਾ
ਹੁਸ਼ਿਆਰਪੁਰ 11 ਨਵੰਬਰ 2024 : ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਵਿੱਚ ਟ੍ਰੇਨਿੰਗ ਤਹਿਤ 99ਵੇਂ ਫਾਊਂਡੇਸ਼ਨ ਕੋਰਸ ਲਈ ਫੀਲਡ ਸਟੱਡੀ ਐਂਡ ਰਿਸਰਚ ਪ੍ਰੋਗਰਾਮ (FSRP) ਸਬੰਧੀ 12 ਟ੍ਰੇਨੀ ਅਫਸਰਾਂ ਦਾ 9 ਨਵੰਬਰ ਤੋਂ 16 ਨਵੰਬਰ 2024 ਤੱਕ ਜਿਲਾ ਹੁਸ਼ਿਆਰਪੁਰ ਵਿੱਚ ਫੀਲਡ ਵਿਜਿਟ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਵਿੱਚ ਇਹ ਟ੍ਰੇਨੀ ਅਫਸਰ ਬਲਾਕ ਗੜ੍ਹਸੰਕਰ, ਬਲਾਕ ਦਸੂਹਾ, ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਅਰਬਨ ਆਮ ਆਦਮੀ ਕਲੀਨਿਕ ਦੀ ਵਿਜਿਟ ਵੀ ਕਰਨਗੇ।
ਸਿਹਤ ਵਿਭਾਗ ਵਿਚ ਵਿਜਿਟ ਕਰਾਉਣ ਲਈ ਜਿਲ੍ਹਾ ਪੱਧਰ ਤੋਂ ਡਾ: ਸੀਮਾ ਗਰਗ, ਜਿਲ੍ਹਾ ਟੀਕਾਕਰਣ ਅਫਸਰ ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਹਨਾਂ ਟ੍ਰੇਨੀ ਅਫਸਰਾਂ ਨੂੰ ਨੋਡਲ ਅਫਸਰ ਕਮ ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀ ਸ਼ੀਂਮਾਰ ਨੇ ਦੌਰਾ ਕਰਵਾਇਆ। ਦੌਰੇ ਦੌਰਾਨ ਉਹਨਾਂ ਨੂੰ ਹਸਪਤਾਲ ਵਿਚ ਉਪਲੱਬਧ ਸਾਰੀਆਂ ਵਿਸ਼ੇਸ਼ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ।
ਉਹਨਾਂ ਹਸਪਤਾਲ ਵਿੱਚ ਓਪੀਡੀ ਅਤੇ ਇਨਡੋਰ ਮਰੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਨੇ ਡੀ-ਐਡਿਕਸ਼ਨ ਸੈਂਟਰ ਬਾਰੇ ਵੀ ਵਿਸ਼ੇਸ਼ ਦਿਲਚਸਪੀ ਦਿਖਾਈ। ਉਹਨਾਂ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਦਵਾਈਆਂ ਦੀ ਸੌਖੀ ਉਪਲੱਬਧਤਾ ਬਾਰੇ ਜਾਣ ਕੇ ਸੰਤੁਸ਼ਟੀ ਪ੍ਰਗਟਾਈ। ਇਸ ਦੌਰਾਨ ਟੀਕਾਕਰਨ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਟੀਕਾਕਰਨ ਸਾਰਣੀ ਵਿੱਚ ਨਵੇਂ ਟੀਕੇ ਐਚਪੀਵੀ ਦੇ ਜਲਦੀ ਹੀ ਸ਼ਾਮਿਲ ਕੀਤੇ ਜਾਣ ਬਾਰੇ ਚਰਚਾ ਕੀਤੀ ਗਈ। ਟ੍ਰੇਨੀ ਅਫਸਰਾਂ ਨੇ ਹਸਪਤਾਲ ਦੀ ਸਾਫ ਸਫਾਈ ਅਤੇ ਵਿਵਸਥਾਂਵਾਂ ਲਈ ਸੰਤੁਸ਼ਟੀ ਪ੍ਰਗਟਾਈ।