ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਵਲੋਂ ਜ਼ਿਲਾ ਹਸਪਤਾਲ ਦੇ ਗਾਇਨੀ ਵਾਰਡ ਦੀ ਚੈਕਿੰਗ ਕੀਤੀ ਗਈ
ਹੁਸ਼ਿਆਰਪੁਰ 30 ਸਿਤੰਬਰ 2024: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਵਲੋਂ ਜ਼ਿਲਾ ਹਸਪਤਾਲ ਵਿਚ ਗਰਭਵਤੀਆਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਗਾਇਨੀ ਵਾਰਡ ਦਾ ਦੌਰਾ ਕੀਤਾ।
ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ ਕੁਲਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ , ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਨਰਸਿੰਗ ਸਿਸਟਰ ਰਣਜੀਤ ਕੌਰ ਮੌਜੂਦ ਸਨ।
ਉਹਨਾਂ ਸਭ ਤੋਂ ਪਹਿਲਾਂ ਗਾਇਨੀ ਓਪੀਡੀ ਵਿਜ਼ਿਟ ਕੀਤਾ। ਡਾ ਮੰਜਰੀ ਕੋਲੋਂ ਮਰੀਜ਼ਾਂ ਦੀ ਓਪੀਡੀ ਸੰਬੰਧੀ ਜਾਣਕਾਰੀ ਲਈ। ਉਹਨਾਂ ਹਾਈ ਰਿਸਕ ਰਜਿਸਟਰ ਮੇਨਟੇਂਨ ਕਰਨ ਨੂੰ ਕਿਹਾ। ਉਹਨਾਂ ਵਾਰਡ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਤੋਂ ਹਸਪਤਾਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ ਅਤੇ ਤਸੱਲੀ ਪ੍ਰਗਟਾਈ।
ਉਹਨਾਂ ਲੇਬਰ ਰੂਮ ਅਤੇ ਓਟੀ ਦਾ ਵੀ ਜਾਇਜ਼ਾ ਲਿਆ। ਉਹਨਾਂ ਨਰਸਿੰਗ ਸਿਸਟਰ ਰਣਜੀਤ ਕੌਰ ਨੂੰ ਸਾਫ ਸਫ਼ਾਈ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕਰਨ ਲਈ ਕਿਹਾ। ਉਹਨਾਂ ਡਿਊਟੀ ਤੇ ਹਾਜ਼ਰ ਸਟਾਫ਼ ਨਰਸਾਂ ਵਲੋਂ ਮੈਨਟੇਨ ਕੀਤਾ ਮਰੀਜ਼ਾਂ ਦਾ ਰਿਕਾਰਡ ਚੈੱਕ ਕੀਤਾ। ਅੱਜ ਵਾਰਡ ਵਿਚ 32 ਮਰੀਜ਼ ਦਾਖਿਲ ਸਨ ਜਿਹਨਾਂ ਵਿਚੋਂ 4 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਸੀ। ਦੋ ਔਰਤਾਂ ਦਾ ਸੀਜ਼ੇਰੀਅਨ ਹੋ ਚੁੱਕਾ ਸੀ।
ਡਾ ਅਨੀਤਾ ਨੇ ਡਿਊਟੀ ਤੇ ਤਾਇਨਾਤ ਨਰਸਿੰਗ ਸਿਸਟਰ ਨੂੰ ਮਰੀਜ਼ਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਹਿਦਾਇਤ ਕੀਤੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ।