Hoshairpur

ਪੈਟਰੋਲ ਜਾਂ ਡੀਜ਼ਲ ਦੋ ਦਿਨ ਨਾ ਮਿਲੇ  ਤਾਂ ਹਫੜਾ ਦਫੜੀ ਮੱਚ ਜਾਂਦੀ ਹੈ ਜੇਕਰ ਪਾਣੀ ਖਤਮ ਹੋ ਗਿਆ ਤੇ ਕੀ ਬਣੇਗਾ : ਅਵਤਾਰ ਸਿੰਘ ਭੀਖੋਵਾਲ

ਹੁਸ਼ਿਆਰਪੁਰ 17 ਜੂਨ ( ਤਰਸੇਮ ਦੀਵਾਨਾ ): ਭਾਰਤ ਦੇ ਕਈ ਸੂਬਿਆਂ ਚ ਪੈਦਾ ਹੋਏ ਪਾਣੀ ਦੇ ਸੰਕਟ ਅਤੇ ਪੰਜਾਬ ਵਿੱਚ ਲਗਾਤਾਰ ਡਿੱਗਦਾ ਜਾ ਰਿਹਾ ਜ਼ਮੀਨੀ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਸਾਨੂੰ ਅੱਜ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਇੱਕ ਜਿੰਮੇਵਾਰ ਨਾਗਰਿਕ ਬਣ ਕੇ ਪਾਣੀ ਨਹੀਂ ਬਰਬਾਦੀ ਨੂੰ ਰੋਕ ਕੇ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ।

ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੀਖੋਵਾਲ ਨੇ ਸਾਡੇ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ ਸਾਨੂੰ ਪਾਣੀ ਨੂੰ ਬਚਾਉਣ ਲਈ ਰੋਜ਼ਾਨਾ ਆਪਣੀਆਂ ਗੱਡੀਆਂ ਨੂੰ ਧੋਣ ਤੋਂ ਗਰੇਜ ਕਰਨਾ ਚਾਹੀਦਾ ਹੈ ਘਰਾਂ ਵਿੱਚ ਫਰਸ਼ ਧੋਣ ਦੌਰਾਨ ਘੱਟ ਤੋਂ ਘੱਟ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਘਰਾਂ ਵਿੱਚ ਟੂਟੀਆਂ ਦੀ ਹੋ ਰਹੀ ਲੀਕੇਜ਼ ਨੂੰ ਠੀਕ ਕਰਵਾਉਣਾ ਚਾਹੀਦਾ ਹੈ। ਸੜਕਾਂ ਤੇ ਪਾਣੀ ਦਾ ਛਿੜਕਾਓ ਨਾ ਕਰਕੇ ਮੀਂਹ ਦੌਰਾਨ ਪਾਣੀ ਨੂੰ ਸਟੋਰ ਕਰਕੇ ਜਮੀਨ ਹੇਠਾਂ ਘੱਟਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣਾ ਚਾਹੀਦਾ ਹੈ ਉਹਨਾਂ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਅਗਰ ਪੈਟਰੋਲ ਜਾਂ ਡੀਜ਼ਲ ਦੋ ਦਿਨ ਦੇ ਨਾ ਮਿਲੇ  ਤਾਂ ਪੂਰੇ ਭਾਰਤ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ।

ਪਰ ਜੇਕਰ ਭਾਰਤ ਜਾਂ ਆਪਣੇ ਸੂਬੇ ਪੰਜਾਬ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਤੇ ਕੀ ਬਣੇਗਾ ਇਸ ਕਰਕੇ ਸਾਨੂੰ ਪਾਣੀ ਬਚਾਉਣ ਦੀ ਹਰ ਕੋਸ਼ਿਸ਼ ਸੰਭਵ ਕਰਨੀ ਚਾਹੀਦੀ ਹੈ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਪਾਣੀ ਦੀ ਵਰਤੋਂ ਕੰਜੂਸੀ ਨਾਲ ਕਰਨੀ ਚਾਹੀਦੀ। 

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page