
ਫ਼ਗਵਾੜਾ:(ਸ਼ਿਵ ਕੌੜਾ) 41ਵਾਂ ਸਾਲਾਨਾ ਭੰਡਾਰਾਂ ਹਰ ਸਾਲ ਚੇਤ ਮਹੀਨੇ ਦੀ ਸੰਗਰਾਂਦ ਨੂੰ ਬਾਬਾ ਬਲਾਕ ਨਾਥ ਪੋਣਾਹਾਰੀ ਮੰਦਿਰ ਹਦੀਆਬਾਦ ਵਿਖੇ ਮਨਾਇਆ ਜਾਂਦਾ ਹੈ।ਇਹ ਜਾਣਕਾਰੀ ਦਿੰਦੇ ਹੋਏ, ਮੰਦਿਰ ਦੇ ਗੱਦੀ ਨਸ਼ੀਨ ਯੋਗੀ ਬਾਬਾ ਛੋਟੂ ਨਾਥ ਜੀ ਨੇ ਜਸਪ੍ਰੀਤ ਕੌਰ (ਪ੍ਰੀਤੀ) ਦੀ ਹਾਜ਼ਰੀ ਵਿੱਚ ਦੱਸਿਆ ਕਿ ਇਸ ਗੱਦੀ ਤੇ ਸਵ: ਸੁਰਜੀਤ ਕੌਰ ਅਤੇ ਉਹਨਾਂ ਤੋਂ ਬਾਅਦ ਸਵ: ਬਲਵੰਤ ਕੌਰ ਗੱਦੀ ਤੇ ਸਨ । ਅੱਜ ਝੰਡੇ ਦੀ ਰਸਮ ਫ਼ਗਵਾੜਾ ਦੇ ਸੀਨੀਅਰ ਪੱਤਰਕਾਰ ਸ਼ਿਵ ਕੋੜਾ ਵੱਲੋਂ ਅਦਾ ਕੀਤਾ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇ ਮੰਦਿਰ ਕਮੇਟੀ ਵੱਲੋਂ ਯੋਗੀ ਬਾਬਾ ਛੋਟੂ ਨਾਥ ਜੀ ਨੇ ਅਤੇ ਸ਼ਿਵ ਮੰਦਿਰ ਕੌਲਾਂ ਵਾਲਾ ਤਲਾਬ ਫ਼ਗਵਾੜਾ ਦੇ ਮਹੰਤ ਗੰਗੋਤਰੀ ਦਾਸ ਜੀ ਮਹਾਰਾਜ ਰਜੇਸ਼ ਗਿੱਰੀ ਫਿਲੋਰ ਆਦਿ ਮਹਾਂਪੁਰਸ਼ਾਂ ਵੱਲੋ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਤੇ ਮੰਦਿਰ ਵਿੱਚ ਔਰਤਾਂ ਵੱਲੋਂ ਵਿਸ਼ਾਲ ਕੀਰਤਨ ਕੀਤਾ ਗਿਆ ਬਾਦ ਵਿੱਚ ਭੰਡਾਰਾ ਕੀਤਾ ਗਿਆ। ਅੰਤ ਵਿੱਚ ਯੋਗੀ ਬਾਬਾ ਛੋਟੂ ਨਾਥ ਜੀ ਨੇ ਦੱਸਿਆ ਕਿ ਇਸ 41 ਵੇਂ ਸਾਲਾਨਾ ਭੰਡਾਰੇ ਤੇ ਸਾਰੇ ਮਹਾਂਪੁਰਸ਼ਾ ਅਤੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਬਾਬਾ ਜੀ ਦੇ ਮੰਦਿਰ ਹਦਿਆਬਾਦ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ। ਜੋਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਸੀਮੈਂਟ, ਸਰੀਆ,ਦੇ ਰੂਪ ਵਿਚ ਦੇਣ ਦਾ ਵਿਸ਼ਵਾਸ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਾਬਾ ਬਾਲਕ ਨਾਥ ਜੀ ਦੇ ਭਗਤਾਂ ਦੇ ਸਹਿਯੋਗ ਨਾਲ ਆਣ ਵਾਲੇ ਟਾਈਮ ਵਿਚ ਫ਼ਗਵਾੜਾ ਵਿਖੇ ਬਾਬਾ ਜੀ ਦਾ ਵਿਸ਼ਾਲ ਮੰਦਿਰ ਬਣਾਇਆ ਜਾਵੇਗਾ।ਇਸ ਮੌਕੇ ਤੇ ਮਹੰਤ ਗੰਗੋਤਰੀ ਜੀ ਮਹਾਰਾਜ, ਰਜੇਸ਼ ਗਿੱਰੀ ਫਿਲੋਰ, ਜਸਪ੍ਰੀਤ ਕੌਰ (ਪ੍ਰੀਤੀ),ਵਿੱਕੀ ਨਾਥ ਜੀ,ਬੀਬੀ ਜੀ ਬਾਬਾ ਬਾਲਕ ਨਾਥ ਮੰਦਿਰ ਮਾਹਿਲਪੁਰ, ਬਾਬਾ ਚਰਨਜੀਤ (ਦੁਸਾਂਝ) ਮਨਜੀਤ ਸਿੰਘ ਸਾਬਕਾ ਵਿਧਾਇਕ, (ਬਾਬਾ ਬਕਾਲਾ),ਰਵੀ ਨਾਥ ਜੀ,ਬਾਬਾ ਕਦਾਰ ਨਾਥ ਜੀ ਅੰਮ੍ਰਿਤਸਰ, ਜਗਦੀਸ਼ ਨਾਥ ਜੀ ਰਾਜਸਥਾਨ, ਵਿਜੇ ਨਾਥ ਜੀ (ਮੀਆ ਵੀਡ ),ਅਰੁਣ ਨਾਥ ਜੀ,ਯੁਵਰਾਜ ਨਾਥ ਜੀ ਮਹਾਰਾਸ਼ਟਰ ਅਤੇ ਫ਼ਗਵਾੜਾ ਦੇ ਸੀਨੀਅਰ ਪੱਤਰਕਾਰ ਸ਼ਿਵ ਕੋੜਾ,ਪੈ੍ਸ ਫੋਟੋਗ੍ਰਾਫਰ ਯਸ਼ ਸ਼ਰਮਾ ਆਦਿ ਪਤਵੰਤੇ ਹਾਜ਼ਰ ਹੋਏ ਅਤੇ ਆਪਣੀ ਆਪਣੀ ਹਾਜ਼ਰੀ ਲਗਵਾਈ।