ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੀ ਬਜਟ 2025-26 ਦੀ ਰੱਖੀ ਗਈ ਸਪੈਸ਼ਲ ਮੀਟਿੰਗ

ਹੁਸ਼ਿਆਰਪੁਰ 24.02.2025 ( ਹਰਪਾਲ ਲਾਡਾ ): ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੀ ਬਜਟ 2025-26 ਦੀ ਸਪੈਸ਼ਲ ਮੀਟਿੰਗ ਰੱਖੀ ਗਈ। ਇਹ ਮੀਟਿੰਗ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ, ਹਰਮੀਤ ਸਿੰਘ ਔਲਖ, ਦੀ ਪ੍ਰਧਾਨਗੀ ਹੇਠ ਸਪੰਨ ਹੋਈ। ਇਸ ਮੀਟਿੰਗ ਵਿੱਚ ਕਾਰਜ ਸਾਧਕ ਅਫ਼ਸਰ ਮਨੋਜ ਕੁਮਾਰ (ਮੈਂਬਰ ਸਕੱਤਰ), ਐੱਸ.ਡੀ.ਐੱਮ. ਹੁਸ਼ਿਆਰਪੁਰ ਜੀ ਦਾ ਨੁਮਾਇੰਦਾ, ਐਕਸੀਨ ਪੀ.ਡਬਲਿਊ.ਡੀ. ਹੁਸ਼ਿਆਰਪੁਰ ਜੀ ਦਾ ਨੁਮਾਇੰਦਾ ਅਤੇ ਜ਼ਿਲ੍ਹਾ ਟਾਊਨ ਪਲੈਨਰ ਹੁਸ਼ਿਆਰਪੁਰ ਉਚੇਚੇ ਤੌਰ ਤੇ ਪੇਸ਼ ਹੋਏ।
ਇਸ ਮੀਟਿੰਗ ਵਿੱਚ ਕਾਰਜ ਸਾਧਕ ਅਫ਼ਸਰ ਹੁਸ਼ਿਆਰਪੁਰ ਵੱਲੋਂ ਟਰੱਸਟ ਦਫ਼ਤਰ ਦਾ ਸਾਲ 2025-26 ਦੇ ਬਜਟ ਦਾ ਤਖਮੀਨਾ ਜੋ ਕਿ 646.80 ਲੱਖ ਰੁਪਏ ਪੇਸ਼ ਕੀਤਾ ਗਿਆ। ਇਸ ਬਜਟ ਨੂੰ ਸਾਰੇ ਮੈਂਬਰਾਂ ਵੱਲੋਂ ਸਰਵਸਮੰਤੀ ਨਾਲ ਪਾਸ ਕੀਤਾ ਗਿਆ।


ਇਸ ਮੀਟਿੰਗ ਵਿੱਚ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਕਿਹਾ ਗਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਅਤੇ ਮਾਨਯੋਗ ਸਥਾਨਕ ਸਰਕਾਰ ਮੰਤਰੀ ਡਾ: ਰਵਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ਾ, ਸ਼੍ਰੀ ਬੰਹਮ ਸ਼ੰਕਰ ਜਿੰਪਾ ਐੱਮ.ਐੱਲ.ਏ. ਹੁਸ਼ਿਆਰਪੁਰ ਦੀ ਰਹਿਨੁਮਾਈ ਅਧੀਨ ਸਾਲ 2025-26 ਦੌਰਾਨ ਹੋਣ ਵਾਲੀ ਆਮਦਨ ਨੂੰ ਟਰੱਸਟ ਦੀਆਂ ਸਕੀਮਾਂ ਦੇ ਵਿਕਾਸ ਤੇ ਖਰਚ ਕੀਤਾ ਜਾਵੇਗਾ, ਅਤੇ ਹੁਸ਼ਿਆਰਪੁਰ ਸ਼ਹਿਰ ਨੂੰ ਨਵੀਂ ਨੁਹਾਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਅਕਾਉਂਟੈਂਟ ਅਸ਼ੀਸ਼ ਕੁਮਾਰ, ਸੰਜੀਵ ਕਾਲੀਆ ਸੁਪਰਡੰਟ ਅਤੇ ਸੁਰਿੰਦਰਪਾਲ ਕਲਸੀ ਮੌਜੂਦ ਰਹੇ।
