ਸਰਕਾਰੀ ਕਾਲਜ ਵਿੱਚ ‘‘ਖੂਨਦਾਨ ਮਹਾਦਾਨ“ ਵਿਸ਼ੇ ਨਾਲ ਸਬੰਧਿਤ ਫੈਲਾਈ ਗਈ ਜਾਗਰੂਕਤਾ

ਹੁਸ਼ਿਆਰਪੁਰ ( ਹਰਪਾਲ ਲਾਡਾ ): ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ:ਵਿਜੇ ਕੁਮਾਰ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਰਵੀ ਪਾਲ ਦਾਰਾ ਦੇ ਨਿਰਦੇਸ਼ ਅਨੁਸਾਰ ‘‘ਖੂਨਦਾਨ ਮਹਾਦਾਨ“ ਵਿਸ਼ੇ ਤੇ ਸੈਮੀਨਾਰ, ਪੋਸਟਰ ਬਣਾਉੋਣ ਅਤੇ ਭਾਸ਼ਣ ਕਰਵਾਉਣ ਨਾਲ ਸਬੰਧਿਤ ਪ੍ਰੋਗਰਾਮ ਕਰਵਾਏ ਗਏ।
ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ.ਵਿਜੇ ਕੁਮਾਰ ਨੇ ਇਸ ਮੌਕੇ ਕਾਲਜ ਵਿੱਚ ਪੜ੍ਹ ਰਹੇ ਯੁਵਾ ਵਰਗ ਨੂੰ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਖੂਨਦਾਨ ਕਰਕੇ ਦੂਜਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਬਿਮਾਰੀਆਂ ਦੇ ਕਾਰਨ, ਦੁਰਘਟਨਾਵਾਂ ਹੋ ਜਾਣ ਦੇ ਕਾਰਣ ਖੂਨ ਦੀ ਜ਼ਰੂਰਤ ਪੈਣ ਤੇ ਯੁਵਾ ਵਰਗ ਵੱਲੋਂ ਦਿੱਤਾ ਗਿਆ ਖੂਨ ਹੀ ਉਹਨਾਂ ਨੂੰ ਨਵਾਂ ਜੀਵਨ ਦਿੰਦਾ ਹੈ। ਪ੍ਰੋ.ਵਿਜੇ ਕੁਮਾਰ ਨੇ ਕਿਹਾ ਕਿ ਖੂਨਦਾਨ ਅਤੇ ਅੱਖਾਂ ਦਾ ਦਾਨ ਮਹਾਦਾਨ ਹੁੰਦੇ ਹਨ। ਇਹਨਾਂ ਤੋਂ ਵੱਧ ਕੇ ਵੱਡਮੁੱਲਾ ਦਾਨ ਕੋਈ ਵੀ ਨਹੀਂ ਹੈ।


ਇਸ ਮੌਕੇ ਵਿਦਿਆਰਥੀ ਸਾਹਿਲ, ਅਰਸ਼ ਅਤੇ ਵਿਦਿਆਰਥਣ ਖੁਸ਼ਬੂ ਨੇ ਪੋਸਟਰਾਂ ਦੇ ਮਾਧਿਅਮ ਰਾਹੀਂ ਵੀ ਪੋਸਟਰ ਬਣਾ ਕੇ ਵਿਸ਼ੇ ਅਨੁਸਾਰ ਜਾਗਰੂਕਤਾ ਫੈਲਾਈ। ਇਸ ਤਰ੍ਹਾਂ ਵਿਦਿਆਰਥੀਆਂ ਨੇ ਵਿਸ਼ੇ ਅਨੁਸਾਰ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ.ਵਿਜੇ ਕੁਮਾਰ ਤੋਂ ਇਲਾਵਾ ਅਸਿਸਟੈਂਟ ਪ੍ਰੋਫੈਸਰ ਸਰੋਜ ਸ਼ਰਮਾ, ਡਾ.ਅਰੁਣਾ ਰਾਣੀ, ਡਾ.ਪਰਮਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਸੂਰਜ ਕੁਮਾਰ ਅਤੇ ਮਿ:ਨਿਰਮਲ ਸਿੰਘ ਦੇ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਵਿੱਚ ਸ਼ਾਮਿਲ ਹੋਏ।
