ਨਸ਼ੇ ਦੇ ਸੁਦਾਗਰਾ ਅਤੇ ਮੋਟਰ ਸਾਈਕਲਾ ਦੇ ਪਟਾਕੇ ਮਾਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ : ਚੌਕੀ ਇੰਚਾਰਜ ਸੁਖਦੇਵ ਸਿੰਘ

ਹੁਸ਼ਿਆਰਪੁਰ 13 ਦਸੰਬਰ ( ਹਰਪਾਲ ਲਾਡਾ ): ਹੁਸ਼ਿਆਰਪੁਰ ਦੇ ਪਿੰਡ ਪੁਰਹੀਰਾ ਵਿਖ਼ੇ ਪੈਦੀ ਚੌਕੀ ਦੇ ਇੰਚਾਰਜ ਦੀ ਬਦਲੀ ਹੋਣ ਤੇ ਏ ਐਸ ਆਈ ਸੁਖਦੇਵ ਸਿੰਘ ਨੇ ਪੁਰਹੀਰਾ ਚੌਕੀ ਦਾ ਚਾਰਜ ਸੰਭਾਲ ਲਿਆ ਹੈ । ਨਵ -ਨਿਯੁਕਤ ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੋ ਪਹੀਆ ਵਾਹਨਾ ਤੇ ਉੱਚੀ ਅਵਾਜ ਵਾਲੇ ਲੱਗੇ ਹੋਏ ਪ੍ਰੇਸ਼ਰ ਹਾਰਨਾ ਕਾਰਨ ਆਮ ਲੋਕਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।
ਉਹਨਾਂ ਕਿਹਾ ਕਿ ਪ੍ਰੈਸ਼ਰ ਹਾਰਨਾ ਨਾਲ ਕਈ ਵਾਰ ਭਿਆਨਕ ਐਕਸੀਡੈਂਟ ਵੀ ਹੋ ਜਾਦੇ ਹਨ ਅਤੇ ਐਕਸੀਡੈਂਟ ਹੋਣ ਦੇ ਨਾਲ ਕਈ ਵਿਅਕਤੀ ਆਪਣੀ ਜਾਨ ਤੋਂ ਵੀ ਹੱਥ ਧੋ ਬਹਿਦੇ ਹਨ। ਉਹਨਾ ਕਿਹਾ ਕਿ ਉੱਚੀ ਅਵਾਜ ਵਾਲੇ ਪਟਾਕੇ ਮਾਰਦੇ ਮੋਟਰ ਸਾਇਕਲ ਵਾਲਿਆ ਨੂੰ ਵੀ ਬਖ਼ਸ਼ਿਆ ਨਹੀ ਜਾਵੇਗਾ ।


ਉਹਨਾ ਕਿਹਾ ਕਿ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ । ਉਹਨਾ ਕਿਹਾ ਕਿ ਲਾਅ ਐਡ ਆਰਡਰ ਨੂੰ ਪੱਕੇ ਤੌਰ ਤੇ ਬਹਾਲ ਰੱਖਿਆ ਜਾਵੇਗਾ ਉਹਨਾ ਨਸ਼ੇ ਦੇ ਸੁਦਾਗਰਾ ਨੂੰ ਸ਼ਖ਼ਤ ਹਦਾਇਤ ਕਰਦਿਆ ਕਿਹਾ ਕਿ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ ਚਾਹੇ ਉਹ ਕਿੰਨੀ ਵੀ ਪਹੁੰਚ ਰੱਖਦਾ ਹੋਵੇ ਨਸ਼ੇ ਦੇ ਸੁਦਾਗਰਾ ਨੂੰ ਜੇਲ੍ਹ ਦੀਆ ਸਲਾਖਾ ਪਿੱਛੇ ਡੱਕਿਆ ਜਾਵੇਗਾ।
