ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਨੌਜਵਾਨਾਂ ਨੂੰ ਜਲੰਧਰ ਟ੍ਰੇਨਿੰਗ ਲਈ ਕੀਤਾ ਰਵਾਨਾ

ਨਵਾਂਸ਼ਹਿਰ, 3 ਫਰਵਰੀ : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਵਿਚ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਮੁਫਤ ਹੁਨਰ ਸਿਖਲਾਈ ਪ੍ਰੋਗਰਾਮਾਂ ਵਿਚ ਟ੍ਰੇਨਿੰਗ ਲਈ ਜ਼ਿਲ੍ਹੇ ਵਿਚੋਂ 17 ਉਮੀਦਵਾਰਾਂ ਨੂੰ ਜਲੰਧਰ ਦੇ ਨੂਰਮਹਿਲ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਪੇਂਡੂ ਬੇਰੁਜਗਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਰੋਜ਼ਗਾਰ ਦੇ ਯੋਗ ਬਣਾਉਣ ਲਈ ਜ਼ਿਲ੍ਹਾ ਜਲੰਧਰ ਦੇ ਨੂਰਮਹਿਲ ਵਿਖੇ ਟ੍ਰੇਨਿੰਗ ਪਾਰਟਨਰ ਮੈਸਰਜ਼ ਸ੍ਰੀ ਸਿੱਧੀ ਵਿਨਾਇਕ ਸੋਸਾਇਟੀ ਵੱਲੋਂ ਸਥਾਪਿਤ ਕੀਤੇ ਗਏ ਹੁਨਰ ਸਿਖਲਾਈ ਕੇਂਦਰ ਵਿਚ ਉਮੀਦਵਾਰਾਂ ਨੂੰ ਟ੍ਰੇਨਿੰਗ ਕਰਵਾਈ ਜਾਵੇਗੀ।


ਇਸ ਸਕੀਮ ਅਧੀਨ ਬੇਰੋਜਗਾਰ ਨੌਜਵਾਨਾਂ ਨੂੰ ਸਰਕਾਰ ਵੱਲੋ ਮਨਜੂਰਸ਼ੁਦਾ ਰਿਹਾਇਸ਼ੀ ਟ੍ਰੇਨਿੰਗ ਸੈਂਟਰ ਵਿਚ ਇਲੈਕਟ੍ਰੀਕਲ ਫੋਰਮੈਨ ਅਤੇ ਫਰੰਟ ਆਫਿਸ ਐਸੋਸੀਏਟ ਕੋਰਸਾਂ ਵਿੱਚ ਪੰਜ ਮਹੀਨੇ ਦੀ ਮੁਫਤ ਰਿਹਾਇਸ਼ੀ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਪਾਰਟਨਰਾਂ ਵੱਲੋ ਸਥਾਪਿਤ ਇਨ੍ਹਾਂ ਟ੍ਰੇਨਿੰਗ ਸੈਂਟਰਾਂ ਵਿੱਮਚ ਮੁਫ਼ਤ ਹੁਨਰ ਸਿਖਲਾਈ ਤੋ ਇਲਾਵਾ ਮੁਫਤ ਰਿਹਾਇਸ਼, ਖਾਣਾ, ਕਾਪੀਆਂ-ਕਿਤਾਬਾਂ ਵਰਦੀਆਂ ਅਤੇ ਖੇਡ ਮੈਦਾਨ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਹੁਨਰ ਸਿਖਲਾਈ ਉਪਰੰਤ ਉਮੀਦਵਾਰਾਂ ਨੂੰ ਸਰਕਾਰੀ ਹੁਨਰ ਪ੍ਰਮਾਣਿਤ ਸਰਟੀਫਿਕੇਟ ਦਿੱਤਾ ਜਾਵੇਗਾ। ਟ੍ਰੇਨਿੰਗ ਉਪਰੰਤ ਉਮੀਦਵਾਰਾ ਦੀ ਇਨ੍ਹਾਂ ਕੋਰਸਾਂ ਨਾਲ ਸਬੰਧਤ ਪ੍ਰਾਈਵੇਟ ਕੰਪਨੀਆਂ ਵਿਚ ਪਲੇਸਮੈਂਟ ਕਰਵਾਈ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲ਼ੋ ਉਮੀਦਵਾਰਾਂ ਨੂੰ ਉਨ੍ਹਾਂ ਦੇ ਰੋਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਸ਼ੰਮੀ ਠਾਕੁਰ, ਸੁਮਿਤ ਸ਼ਰਮਾ ਅਤੇ ਰਾਜ ਕੁਮਾਰ ਸਮੇਤ ਟ੍ਰੇਨਿੰਗ ਪਾਰਟਨਰ ਸ੍ਰੀ ਸਿੱਧੀ ਵਿਨਾਇਕ ਸੋਸਾਇਟੀ ਵੱਲੋ ਨਵਜੀਤ ਸਿੰਘ ਪੰਨੂ ਅਤੇ ਉਹਨਾਂ ਦਾ ਸਟਾਫ ਮੌਜੂਦ ਰਹੇ।