Hoshairpur

ਸ਼ਹੀਦ ਸਿਰਫ਼ ਨਾਂ ਨਹੀਂ, ਇੱਕ ਸੋਚ ਹਨ: ਚੇਅਰਮੈਨ ਰਾਜੀਵ ਵਸ਼ਿਸ਼ਟ

ਹੁਸ਼ਿਆਰਪੁਰ ( ਹਰਪਾਲ ਲਾਡਾ ): ਆਰ.ਟੀ.ਆਈ. ਅਵੇਅਰਨੈਸ ਫੋਰਮ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ ਮਹੰਤ ਪ੍ਰਿਤਪਾਲ ਸਿੰਘ ਦੀ ਰਹਿਨੁਮਾਈ ਵਿਚ ਗੁਰੂਦੁਆਰਾ ਮਿੱਠਾ ਟਿਵਾਣਾ, ਹੁਸ਼ਿਆਰਪੁਰ ਵਿਖੇ ਕਰਵਾਇਆ ਕੀਤਾ ਗਿਆ। ਇਸ ਸਮਾਗਮ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਵਾਏ ਗਏ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਦੇਸ਼ ਦੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ ਤੌਰ ‘ਤੇ ਮੌਜੂਦ ਰਹੇ।

ਆਰ.ਟੀ.ਆਈ. ਅਵੇਅਰਨੈਸ ਫੋਰਮ ਦੇ ਚੇਅਰਮੈਨ ਰਾਜੀਵ ਵਸ਼ਿਸ਼ਟ ਨੇ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਸਿਰਫ਼ ਨਾਂ ਨਹੀਂ, ਬਲਕਿ ਇੱਕ ਵਿਚਾਰਧਾਰਾ ਹਨ, ਜੋ ਸਾਨੂੰ ਨਿਡਰਤਾ, ਇਮਾਨਦਾਰੀ ਅਤੇ ਰਾਸ਼ਟਰ ਪ੍ਰੇਮ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਸਿੱਖ ਲੈਂਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਜਾਗਰੂਕ ਹੋ ਕੇ ਸਮਾਜ ਹਿੱਤ ਵਿੱਚ ਕੰਮ ਕਰਨ ਦੀ ਅਪੀਲ ਕੀਤੀ।

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਰਫ਼ ਯਾਦ ਕਰਨਾ ਹੀ ਸਾਡਾ ਫਰਜ਼ ਨਹੀਂ, ਬਲਕਿ ਉਨ੍ਹਾਂ ਦੇ ਦੱਸੇ ਰਾਹੇ ‘ਤੇ ਤੁਰਨਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਨਵੀ ਪੀੜ੍ਹੀ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਦੇਸ਼ ਅਤੇ ਸਮਾਜ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਜਾਗਰੂਕ ਰਹਿਣ ਅਤੇ ਆਪਣੇ ਅਧਿਕਾਰਾਂ ਬਾਰੇ ਸੁਚੇਤ ਰਹਿਣ ਦੀ ਅਪੀਲ ਕੀਤੀ।

ਰਿਟਾਇਰਡ ਜ਼ਿਲ੍ਹਾ ਅਟਾਰਨੀ ਅਤੇ ਸੀਨੀਅਰ ਐਡਵੋਕੇਟ ਬੀ.ਐਸ. ਰਿਆੜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਨਾਗਰਿਕਾਂ ਲਈ ਇੱਕ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਨਾਲ ਪ੍ਰਸ਼ਾਸਨ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਸੁਪਨਾ ਇੱਕ ਆਜ਼ਾਦ ਅਤੇ ਨਿਰਪੱਖ ਪ੍ਰਸ਼ਾਸਨ ਸੀ, ਜਿਸ ਨੂੰ ਆਰ.ਟੀ.ਆਈ. ਵਰਗੇ ਕਾਨੂੰਨਾਂ ਰਾਹੀਂ ਮਜ਼ਬੂਤ ਕੀਤਾ ਜਾ ਸਕਦਾ ਹੈ।

ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਸੀਨੀਅਰ ਐਡਵੋਕੇਟ ਸੁਦੀਪ ਸਿੰਘ ਭੁੱਲਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਿਸ ਨਿਆਂ ਅਤੇ ਸਮਾਨਤਾ ਲਈ ਬਲੀਦਾਨ ਦਿੱਤਾ, ਉਸ ਨੂੰ ਹਕੀਕਤ ਬਣਾਉਣ ਲਈ ਅਸੀਂ ਨਿਰੰਤਰ ਯਤਨ ਕਰਣੇ ਹੋਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਨਾਗਰਿਕ ਬਣਨ ਅਤੇ ਪ੍ਰਸ਼ਾਸਨ ਤੋਂ ਜਵਾਬਦੇਹੀ ਦੀ ਮੰਗ ਕਰਨ।

ਇਸ ਮੌਕੇ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ, ਪ੍ਰੋ. ਬਹਾਦੁਰ ਸਿੰਘ ਸੁਨੇਤ ਨੇ ਵੀ ਸੰਬੋਧਨ ਕੀਤਾ ਜਦਕਿ ਮੰਚ ਸੰਚਾਲਨ ਸਟੇਟ ਅਵਾਰਡੀ ਹੈਡ ਮਾਸਟਰ ਦੀਪਕ ਵਸ਼ਿਸ਼ਟ ਨੇ ਕੀਤਾ।

ਇਸ ਦੌਰਾਨ ਸਾਰੇ ਬੁਲਾਰਿਆਂ ਤੋਂ ਇਲਾਵਾ ਸੀਏ ਮੋਹਿਤ ਮੋਹਨ, ਸੀਏ ਰਤਨਦੀਪ ਸਿੰਘ, ਸੀਏ ਨਮਨ ਜੈਨ, ਮਾਸਟਰ ਚੰਦਰ ਪ੍ਰਕਾਸ਼ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਮਾ ਵਸ਼ਿਸ਼ਟ, ਚਰਨਜੀਤ ਸਿੰਘ ਸ਼ਾਨੇ ਪੰਜਾਬ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਡਾ. ਰਮਨ ਘਈ, ਕਰਨਵੀਰ ਘਈ, ਹਰਪਾਲ ਪੁਰੀ, ਦੀਪਕ ਪੁਰੀ, ਇੰਦਰਜੀਤ ਪੁਰੀ, ਜਤਿੰਦਰ ਪੁਰੀ, ਸੀਨੀਅਰ ਐਡਵੋਕੇਟ ਹਿਤੇਸ਼ ਪੁਰੀ, ਚੰਡੀਗੜ੍ਹ ਤੋਂ ਵਿਨੋਦ ਕੁਮਾਰ ਜੋਤੀ ਅਤੇ

ਅਸ਼ੋਕ ਕੁਮਾਰ ਜੋਤੀ, ਸੰਤੋਸ਼ ਰਤਨ, ਅਨੀਸ਼ ਰਤਨ, ਅਨੀਮੇਸ਼ ਚਿੱਬਾ, ਤ੍ਰਿਪਤਾ ਵਾਸੁਦੇਵਾ, ਧੀਰਜ ਵਾਸੁਦੇਵਾ, ਵਰਿੰਦਰ ਅਗਨੀਹੋਤਰੀ, ਰਾਜੇਸ਼ ਰਤਨ, ਵਿੱਕੀ ਹਾਂਡਾ, ਦਿਨਕਰ ਕਪਿਲਾ, ਆਰਕੀਟੈਕਟ ਕੁਲਦੀਪ ਤਿਵਾੜੀ, ਸੀਨੀਅਰ ਅਕਾਊਂਟ ਅਫਸਰ ਰਾਜੇਸ਼ ਭਾਰਗਵ, ਰਿਤੂ ਭਾਰਗਵ, ਸ਼ਸ਼ੀ ਵਸ਼ਿਸ਼ਟ, ਭੁਵਨੇਸ਼ ਵਸ਼ਿਸ਼ਟ, ਪੰਕਜ ਸ਼ਰਮਾ, ਐਡਵੋਕੇਟ ਕਮਲਜੀਤ ਨੂਰੀ, ਐਡਵੋਕੇਟ ਮਨਵੀਰ ਸਿੰਘ, ਸੁਪਰਡੈਂਟ ਵਿਕਾਸ ਸ਼ਰਮਾ, ਰੋਹਿਤ ਸੈਣੀ, ਸੁਪਰਡੈਂਟ ਨਰਿੰਦਰ ਸੈਣੀ, ਓਂਕਾਰ ਸਿੰਘ ਭਾਰਜ, ਅਭਿਸ਼ੇਕ ਨਈਅਰ, ਨੀਲਮ ਪਰਾਸ਼ਰ ਤੋਂ ਅਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਸਭ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ ‘ਤੇ ਤੁਰਨ ਦਾ ਸੰਕਲਪ ਲਿਆ।

Related Articles

Leave a Reply

Your email address will not be published. Required fields are marked *

Back to top button

You cannot copy content of this page