Hoshairpur

ਟੋੱਡਰਪੁਰ ਵਿੱਚ ਵਿਧਾਇਕ ਡਾ. ਇਸ਼ਾਂਕ ਵੱਲੋਂ ਵੰਡੇ ਗਏ ਰਾਸ਼ਨ ਕਾਰਡ

ਚੱਬੇਵਾਲ ( ਹਰਪਾਲ ਲਾਡਾ ): ਵਿਧਾਇਕ ਡਾਕਟਰ ਇਸ਼ਾਂਕ ਵੱਲੋਂ  ਪਿੰਡ ਟੋੱਡਰਪੁਰ ਵਿੱਚ lodwandan noon ਰਾਸ਼ਨ ਕਾਰਡ ਵੰਡਣ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ।ਇਸ ਸਮਾਗਮ ਦੌਰਾਨ ਵਿਧਾਇਕ ਡਾ. ਇਸ਼ਾਂਕ ਨੇ ਕਿਹਾ ਕਿ ਸਰਕਾਰ ਗਰੀਬ ਅਤੇ ਹੱਕਦਾਰ ਪਰਿਵਾਰਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਜ਼ਰੀਏ ਹਲਕੇ ਦੇ ਹੱਕਦਾਰ ਲੋਕਾਂ ਨੂੰ ਸਬਸਿਡੀ ਉਤੇ ਆਟਾ-ਦਾਲ ਤੇ ਹੋਰ ਅਨਾਜ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਨੇ ਆਵਾਜਾਈ, ਸਿੱਖਿਆ ਅਤੇ ਸਿਹਤ ਸੰਬੰਧੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ।

ਸਰਪੰਚ ਜਗਦੀਸ਼ ਭੱਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਿੰਡ ਵਿੱਚ ਨਵੀਨਤਮ ਯੋਜਨਾਵਾਂ ਲਾਗੂ ਕਰਕੇ ਲੋਕਾਂ ਦੀ ਭਲਾਈ ਯਕੀਨੀ ਬਣਾਈ ਜਾਵੇਗੀ। ਸਾਬਕਾ ਸਰਪੰਚ ਅਜਾਇਬ ਸਿੰਘ ਨੇ ਕਿਹਾ ਕਿ ਇਹ ਯੋਜਨਾ ਗਰੀਬ ਪਰਿਵਾਰਾਂ ਲਈ ਇੱਕ ਵੱਡਾ ਲਾਭ ਹੈ। ਹਰਦੀਪ ਸਿੰਘ ਅਤੇ ਹਰਭਜਨ ਸਿੰਘ ਨੇ ਵੀ ਵਿਧਾਇਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਉਪਰਾਲਾ ਸਮਾਜ ਦੇ ਹਰੇਕ ਵਰਗ ਦੀ ਭਲਾਈ ਵਾਸਤੇ ਹੈ।

ਪਿੰਡ ਵਾਸੀਆਂ ਨੇ ਵੀ ਵਿਧਾਇਕ ਡਾ. ਇਸ਼ਾਂਕ ਅਤੇ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸਾਤਮਕ ਯੋਜਨਾਵਾਂ ਲਾਗੂ ਕਰਨ ਦੀ ਮੰਗ ਕੀਤੀ। ਇਹ ਸਮਾਗਮ ਪਿੰਡ ਵਾਸੀਆਂ ਲਈ ਇੱਕ ਖੁਸ਼ਹਾਲੀ ਭਰਿਆ ਪਲ ਰਿਹਾ।

ਇਸ ਮੌਕੇ ‘ਤੇ ਸਰਪੰਚ ਜਗਦੀਸ਼ ਭੱਟੀ,ਸਾਬਕਾ ਸਰਪੰਚ ਅਜਾਇਬ ਸਿੰਘ, ਹਰਦੀਪ ਸਿੰਘ, ਹਰਭਜਨ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ ਪੰਚ, ਬਕਸ਼ੀ ਰਾਮ ਪੰਚ, ਬਰੀੰਦਰ ਕੌਰ ਪੰਚ, ਅਮਨਦੀਪ ਕੌਰ ਪੰਚ ਅਤੇ ਜਗਤਾਰ ਸਿੰਘ ਵੀ ਹਾਜ਼ਰ ਰਹੇ|

Related Articles

Leave a Reply

Your email address will not be published. Required fields are marked *

Back to top button

You cannot copy content of this page