ਮਨੋਹਰ ਸਿੰਘ ਨੇ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਦੇ ਸੁਪਰਡੈਂਟ ਦਾ ਸੰਭਾਲਿਆ ਕਾਰਜ ਭਾਰ

ਹੁਸ਼ਿਆਰਪੁਰ 01 ਜਨਵਰੀ 25 ( ਹਰਪਾਲ ਲਾਡਾ ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਹੋਈ ਪ੍ਰਮੋਸ਼ਨ ਤੋਂ ਬਾਅਦ ਸ੍ਰੀ ਮਨੋਹਰ ਸਿੰਘ ਨੇ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਸੁਪਰਡੈਂਟ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਦਫਤਰ ਦੇ ਸਮੂਹ ਸਟਾਫ਼ ਵਲੋਂ ਉਹਨਾਂ ਨੂੰ ਜੀ ਆਇਆਂ ਕਹਿੰਦਿਆ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਤੋਂ ਪਹਿਲਾਂ ਮਨੋਹਰ ਸਿੰਘ ਸਿਵਲ ਸਰਜਨ ਦਫ਼ਤਰ ਕਪੂਰਥਲਾ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਜੁਆਇਨਿੰਗ ਮੌਕੇ ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ 1989 ਤੋਂ ਸਿਹਤ ਵਿਭਾਗ ਵਿੱਚ ਆਪਣੀਆਂ ਵਿਭਾਗੀ ਸੇਵਾਵਾਂ ਨਿਭਾਅ ਰਹੇ ਹਨ। ਸੰਨ 2000 ਤੋਂ ਕਪੂਰਥਲਾ ਵਿਖੇ ਡਿਊਟੀ ਨਿਭਾਉਣ ਉਪਰੰਤ ਹੁਣ ਪ੍ਰਮੋਸ਼ਨ ਤੋਂ ਬਾਅਦ ਮਿਲੀਆਂ ਵਿਭਾਗੀ ਜ਼ਿੰਮੇਵਾਰੀਆਂ ਨੂੰ ਵੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।


ਉਹਨਾਂ ਕਿਹਾ ਸਾਰੇ ਦਫ਼ਤਰੀ ਕੰਮਾਂ ਨੂੰ ਸਹੀ ਸਮੇਂ ਤੇ ਨਿਪਟਾਇਆ ਜਾਵੇਗਾ ਤੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
