ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਉਮੀਦਵਾਰਾਂ ਨੂੰ ਵਰਦੀਆਂ ਕੀਤੀਆਂ ਤਕਸੀਮ

ਨਵਾਂਸ਼ਹਿਰ ( ਹਰਪਾਲ ਲਾਡਾ ) : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੱਲੋ ਜ਼ਿਲ੍ਹੇ ਵਿਚ ਚਲਾਏ ਜਾ ਰਹੇ ਹੁਨਰ ਵਿਕਾਸ ਕੋਰਸਾਂ ਅਧੀਨ ਟ੍ਰੇਨਿੰਗ ਪ੍ਰਾਪਤ ਕਰ ਰਹੇ ਉਮੀਦਵਾਰਾਂ ਨੂੰ ਅੱਜ ਵਰਦੀਆਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ 51 ਉਮੀਦਵਾਰਾ ਦੀ ਵੇਅਰਹਾਉਸ ਐਸੋਸੀਏਟ ਦੇ ਕੋਰਸ ਵਿਚ ਟ੍ਰੇਨਿੰਗ ਚੱਲ ਰਹੀ ਹੈ, ਜੋ ਕਿ ਅਪ੍ਰੈਲ 2025 ਤੱਕ ਸਮਾਪਤ ਹੋ ਜਾਵੇਗੀ। ਇਸ ਟ੍ਰੇਨਿੰਗ ਵਿਚ ਉਮੀਦਵਾਰਾਂ ਨੂੰ ਮੁਫਤ ਟ੍ਰੇਨਿੰਗ ਤੋ ਇਲਾਵਾ ਮੁਫਤ ਕਾਪੀਆਂ-ਕਿਤਾਬਾਂ, ਵਰਦੀਆਂ ਅਤੇ ਆਉਣ-ਜਾਣ ਦਾ ਕਿਰਾਇਆ ਦਿੱਤਾ ਜਾ ਰਿਹਾ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਤੋ ਬਾਅਦ ਉਮੀਦਵਾਰਾਂ ਨੂੰ ਨੌਕਰੀ ,’ਤੇ ਲਗਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਵੱਲ਼ੋ ਇਨ੍ਹਾਂ ਉਮੀਦਵਾਰਾਂ ਨਾਲ ਗੱਲਬਾਤ ਕਰਕੇ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਹੁਨਰ ਸਿਖਲਾਈ ਸਹੂਲਤਾਂ ਬਾਰੇ ਫੀਡਬੈਕ ਲਈ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਬੇਰੁਜ਼ਗਾਰ ਨੌਜਵਾਨ, ਜੋ ਸਰਕਾਰ ਦੀਆਂ ਮੁਫ਼ਤ ਹੁਨਰ ਸਿਖਲਾਈ ਸਕੀਮਾਂ ਵਿਚ ਦਾਖ਼ਲਾ ਕਰਵਾਉਣ ਦਾ ਇਛੁੱਕ ਹੋਵੇ, ਉਹ ਡੀ.ਸੀ ਦਫ਼ਤਰ ਦੀ ਤੀਸਰੀ ਮੰਜ਼ਿਲ ਦੇ ਕਮਰਾ ਨੰਬਰ 413 ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਟੀਮ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੋਸਾਇਟੀ (ਟ੍ਰੇਨਿੰਗ ਪ੍ਰੋਵਾਈਡਰ) ਦਾ ਸਟਾਫ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਟੀਮ ਵੱਲੋਂ ਸ਼ੰਮੀ ਠਾਕੁਰ, ਸੁਮਿਤ ਸ਼ਰਮਾ ਅਤੇ ਰਾਜ ਕੁਮਾਰ ਮੌਜੂਦ ਰਹੇ।
