ਵਿਕਾਸ ਪੱਖੋਂ ਪਿੱਛੜੇ ਪੰਜਾਬ ਨੂੰ ਬਚਾਉਣ ਲਈ ਔਰਤਾਂ ਅੱਗੇ ਆਉਣ : ਨੀਤੀ ਤਲਵਾੜ

ਹੁਸ਼ਿਆਰਪੁਰ, 23 ਮਈ: ਵਿਕਾਸ ਪੱਖੋਂ ਪਿੱਛੜੇ ਪੰਜਾਬ ਨੂੰ ਬਚਾਉਣ ਲਈ ਔਰਤਾਂ ਅੱਗੇ ਆਉਣਾ ਪਵੇਗਾ ਉਪਰੋਤਕ ਸ਼ਬਦ ਵਾਰਡ ਨੰਬਰ 1 ਸ਼ਿਵਾਲਿਕ ਇਨਕਲੇਵ ਬੰਜਰਵਾਗ ਵਿਖੇ ਵਾਰਡ ਪ੍ਰਧਾਨ ਸ਼੍ਰੀ ਮਤੀ ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਮੁੱਖ ਮਹਿਮਾਨ ਸ਼੍ਰੀ ਮਤੀ ਨੀਤੀ ਤਲਵਾੜ ਵਲੋਂ ਲੋਕ ਸਭਾ ਚੇਣਾਂ ਦੇ ਉਮੀਦਵਾਰ ਸ ਸੋਹਣ ਸਿੰਘ ਠੰਡਲ ਹਲਕਾ ਹੁਸ਼ਿਆਰਪੁਰ ਚੋਣ ਨਿਸ਼ਾਨ ਤੱਕੜੀ ਦੇ ਚੋਣ ਪ੍ਰਚਾਰ ਕਰਦੇ ਕਹੇ ।
ਸ਼੍ਰੀ ਮਤੀ ਨੀਤੀ ਨੇ ਕਿਹਾ ਕਿ ਬਾਕੀ ਪਾਰਟੀਆਂ ਦੀ ਅਜਮਾਇਸ਼ ਕਰਨ ਮਗਰੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਸੈਂਟਰ ਸਰਕਾਰ ਵਿੱਚ ਅਪਣੇ ਨੁਮਾਇੰਦੇ ਸ ਸੋਹਣ ਸਿੰਘ ਠੰਡਲ ਜੀ ਨੂੰ ਭੇਜ ਕੇ ਹਸ਼ਿਆਰਪੁਰ ਹਲਕੇ ਦੀ ਨੁਹਾਰ ਬਦਲ ਸਕਦੇ ਹਾ। ਇਸ ਸਮੇਂ ਸਮੂਹ ਵਾਰਡ ਦੀਆਂ ਮਹਿਲਾਵਾ ਵਲੋਂ ਪਾਰਟੀ ਦੇ ਹੱਕ ਵਿਚ ਵੋਟਾਂ ਪਾ ਕੇ ਠੰਡਲ ਸਾਬ ਨੂੰ ਜਤਾਉਣ ਲਈ ਭਰਵਾਂ ਹੁੰਗਾਰਾ ਦਿੱਤਾ।


ਇਸ ਮੌਕੇ ਤੇ ਮੌਜੂਦ ਬੀਬੀ ਕੁਲਵਿੰਦਰ ਕੌਰ, ਅੰਜੂ, ਪ੍ਰਵੀਨ ਕੁਮਾਰੀ, ਮੰਜੂ ਰਾਣੀ, ਸੁਸ਼ਮਾ, ਅਨੀਤਾ, ਸੁਨੀਤਾ, ਸੀਮਾ ਤੇ ਰਾਣੋ ਸਮੂਹ ਮਹਿਲਾਵਾ ਦਾ ਧੰਨਵਾਦ ਕੀਤਾ ।
