ਸਵੀਪ ਗਤੀਵਿਧੀਆਂ ਤਹਿਤ ਕਰਵਾਇਆ ਵੋਟਰ ਜਾਗਰੂਕਤਾ ਮੇਲਾ
ਹੁਸ਼ਿਆਰਪੁਰ, 25 ਅਪ੍ਰੈਲ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਸਵੀਪ ਗਤੀਵਿਧੀਆ ਤਹਿਤ ਗੜ੍ਹਸ਼ੰਕਰ ਦੇ ਪਿੰਡ ਪਨਾਮ ਵਿਚ ਸਥਿਤ ਗੁਰਸੇਵਾ ਗਰੁੱਪ ਆਫ ਕਾਲਜ਼ਿਜ਼ ਵਿਖੇ ਸਵੀਪ ਮੇਲਾ ਅਤੇ ਸਵੀਪ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਮੇਲੇ ਦੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਵੀਪ ਅਫ਼ਸਰ ਪ੍ਰੀਤ ਕੋਹਲੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਡੀਨ ਏ.ਆਰ.ਖਾਨ, ਪ੍ਰਿੰਸੀਪਲ ਕਮਲਦੀਪ, ਸਹਾਇਕ ਜ਼ਿਲ੍ਹਾ ਸਵੀਪ ਅਫ਼ਸਰ ਅੰਕੁਰ ਸ਼ਰਮਾ, ਸਹਾਇਕ ਨੋਡਲ ਅਫ਼ਸਰ ਮੀਡੀਆ ਐਂਡ ਕਮਿਊਨੀਕੇਸ਼ਨ ਨੀਰਜ ਧੀਮਾਨ, ਰਜਨੀਸ਼ ਗੁਲਿਆਨੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਨੌਜਵਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਨਵੇਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਲਾਲਚ ਦੇ ਈਮਾਨਦਾਰੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ’ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਦੌਰਾਨ ਜ਼ਿਲ੍ਹਾ ਸਹਾਇਕ ਸਵੀਪ ਅਫ਼ਸਰ ਅੰਕੁਰ ਸ਼ਰਮਾ ਨੇ ਵਿਦਿਆਰਥੀਆਂ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਵੋਟ ਲਈ ਪ੍ਰੇਰਿਤ ਕਰਨ ਲਈ ਸੰਕਲਪ ਪੱਤਰ ਭਰਵਾਇਆ। ਅੰਕੁਰ ਸ਼ਰਮਾ ਨੇ ਫਸਟ ਟਾਈਮ ਵੋਟਰਾਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਉਹ ਭਾਰੀ ਗਿਣਤੀ ਵਿਚ ਵੋਟ ਪਾਉਣ ਕਿਉਂਕਿ ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਦਾ ਮਹੱਤਵ ਹੈ।
ਇਸ ਦੌਰਾਨ ਵਿਦਿਆਰਥੀਆਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਵੀ ਸਮਝਾਇਆ ਗਿਆ। ਪ੍ਰੋਗਰਾਮ ਵਿਚ ਸਹਾਇਕ ਨੋਡਲ ਅਫ਼ਸਰ ਮੀਡੀਆ ਐਂਡ ਕਮਿਊਨੀਕੇਸ਼ਨ ਨੀਰਜ ਧੀਮਾਨ, ਰਜਨੀਸ਼ ਗੁਲਿਆਨੀ ਨੇ ਭਾਰਤ ਚੋਣ ਕਮਿਸ਼ਨ ਦੀ ਮੋਬਾਇਲ ਐਪ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਇਸ ਦੌਰਾਨ ਸੰਸਥਾ ਵੱਲੋਂ ਚੋਣ ਜਾਗਰੂਕਤਾ ਸਬੰਧੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿਚ ਕਰੀਬ 11 ਸਕੂਲਾਂ ਦੇ ਨੌਜਵਾਨ ਵੋਟਰਾਂ ਨੇ ਆਪਣੀ ਸੋਲੋ ਸੌਂਗ, ਸੋਲੋ ਡਾਂਸ, ਗਰੁੱਪ ਡਾਂਸ, ਕਵਿਤਾ ਉਚਾਰਨ, ਚੋਣ ਬੋਲੀਆਂ ਦੇ ਨਾਲ ਗਿੱਧਾ, ਭੰਗੜਾ, ਕੁਇਜ਼, ਮਹਿੰਦੀ ਮੁਕਾਬਲੇ, ਚਾਰਟ ਮੇਕਿੰਗ ਰਾਹੀਂ ਪੇਸ਼ਕਾਰੀ ਕੀਤੀ।
ਇਸ ਮੌਕੇ ਸਹਾਇਕ ਨੋਡਲ ਅਫ਼ਸਰ ਗੜ੍ਹਸ਼ੰਕਰ ਸੋਹਣ ਲਾਲ, ਇੰਜੀਨੀਅਰ ਬਲਵੀਰ ਸਿੰਘ, ਪ੍ਰਿੰਸੀਪਲ ਕਵਲਦੀਪ ਕੌਰ, ਹਰਜੀਤ ਕੌਰ, ਰੇਸ਼ਮ ਕੌਰ, ਪ੍ਰੋ: ਵਿਕਰਮਾਜੀਤ ਚੰਦੇਲ, ਪ੍ਰੋ: ਅਮਨਦੀਪ ਕੌਰ, ਪ੍ਰੋ: ਰਾਜਿੰਦਰ, ਅਰਵਿੰਦਰ ਸਿੰਘ, ਸ਼ੈਲੇਂਦਰ ਪਾਲ, ਕਮਲਜੀਤ ਕੌਰ, ਪ੍ਰੋ: ਮਧੂ ਕੰਵਰ ਵੀ ਮੌਜੂਦ ਸਨ।