ਬਹੁ-ਰੰਗ ਕਲਾਮੰਚ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਕੀਤਾ ਗਿਆ ਸਨਮਾਨ ਸਮਾਰੋਹ

ਹੁਸ਼ਿਆਰਪੁਰ: ਇੱਥੇ ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਰੰਗਸ਼ਾਲਾ ਬਰਕਮ ਹਾਊਸ ਵਿਖੇ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਲਈ ਬਰਕਮ ਵਲੋਂ ਕੀਤੇ ਜਾ ਰਹੇ ਸਮਾਗਮਾਂ/ਨਾਟਕਾਂ ਉਪਰ ਇਕ ਸੈਮੀਨਾਰ ਅਤੇ ਸਨਮਾਨ ਸਮਾਰੋਹ ਕੀਤਾ ਗਿਆ।
ਇਸ ਮੌਕੇ ਤੇ ਬਹੁ-ਰੰਗ ਕਲਾਮੰਚ ਦੇ ਸੰਸਥਾਪਕ ਅਤੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਅਸੀਂ 33 ਸਾਲ ਪਹਿਲਾਂ ਉਦੈ ਸ਼ੰਕਰ ਭੱਟ ਦੇ ਨਾਟਕ ‘ਕ੍ਰਾਂਤੀਦੂਤ` ਅਤੇ ‘ਭਾਈ ਮੰਨਾ ਸਿੰਘ` (ਸ.ਗੁਰਸ਼ਰਨ ਸਿੰਘ) ਦੇ ਨਾਟਕ ‘ਇਨਕਲਾਬ ਜ਼ਿੰਦਾਬਾਦ` ਉਪਰ ਅਧਾਰਿਤ ਨਾਟਕ ‘ਜੰਗ ਜਾਰੀ ਹੈ` ਸਮੇਂ ਸਮੇਂ ਤੇ ਪ੍ਰਦਰਸ਼ਨ ਕਰ ਰਹੇ ਹਾਂ।


ਬਹੁ-ਰੰਗ ਕਲਾਮੰਚ ਦਾ ਪਹਿਲਾ ਟਿੱਚਾ ਆਜ਼ਾਦੀ ਦੀ ਲਹਿਰ ਵਿੱਚ 1905 ਤੋਂ 1947 ਤੱਕ ਕੀਤੇ ਗਏ ਦੇਸ਼ ਭਗਤੀ ਦੇ ਘੋਲ ਉਪਰ ਨਿਰਧਾਰਤ ਹੈ। ਬਰਕਮ 1989 ਤੋਂ ਦੁਆਬੇ ਵਿੱਚ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ ਅਤੇ ਯੁਗ ਪਲਟਾਊ ਦਲ ਦੇ ਕੀਤੇ ਕੰਮਾਂ ਨੂੰ ਅਗਲੀ ਪੀੜੀ ਤੱਕ ਪਹੰੁਚਾਉਣ ਦਾ ਕੰਮ ਕਰ ਰਹੀ ਹੈ।

ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਅਮ੍ਰਿਤ ਲਾਲ ਨੇ ਦੱਸਿਆ ਕਿ ਨਾੱਰਥ ਜ਼ੋਨ ਕਲਚਰਲ ਸੈਂਟਰ ਨਾਲ ਜੁੜ ਕੇ ਕੀਤੇ ਨਾਟਕ ‘ਮੇਰੀ ਮਿੱਟੀ ਮੇਰਾ ਦੇਸ਼` ਦੇ ਸਾਲ 2023 ਵਾਂਗ 2024 ਵਿੱਚ ਵੀ ਇਸ ਦੇ ਪ੍ਰਦਰਸ਼ਨ ਕੀਤੇ ਜਾਣਗੇ। 1995 ਤੋਂ ਰੰਗ-ਮੰਚ ਵਿੱਚ ਸਰਗਰਮ ਗੁਰਮੇਲ ਧਾਲੀਵਾਲ, 1998 ਤੋਂ ਪਿੱਠਵਰਤੀ ਗਾਇਕ ਕੁਲਦੀਪ ਮਾਹੀ ਅਤੇ ਕਲੱਬ ਦੇ ਪ੍ਰਧਾਨ ਅਮ੍ਰਿਤ ਲਾਲ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਵਿਚਾਰ ਚਰਚਾ ਦੇ ਮੰਥਨ ਵਿੱਚ ਵਿਵੇਕ ਹਾਸ਼ਿਰ, ਦਿਲਰਾਜ ਸਿੰਘ, ਗੁਰਬਖਸ਼ ਨੇ ਵੱਧ ਚੜ ਕੇ ਭਾਗ ਲਿਆ। ਅੱਜ ਤੱਕ ਬਰਕਮ ਵਲੋਂ ਕੀਤੇ ਗਏ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਲਈ ਪੋ੍ਰਗਰਾਮਾਂ ਉਪਰ ਸੰਤੁਸ਼ਟੀ ਪ੍ਰਗਟ ਕੀਤੀ ਗਈ।