ਸਿਹਤ ਸਹੂਲਤਾਂ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਦਾ ਹੋਇਆ ਸਮਾਪਨ
ਹੁਸ਼ਿਆਰਪੁਰ 22 ਮਾਰਚ 2024: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜਿਲਿਆਂ ਵਿੱਚ ਉਲੀਕੀ ਗਈ ਸਿਖਲਾਈ ਦੀ ਲੜੀ ਤਹਿਤ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸਰਵਿਸ ਪ੍ਰੋਵਾਈਡਰ ਅਤੇ ਇੰਟਰਨਲ ਅਸੈਂਸਰ ਵੱਲੋਂ ਆਰੰਭ ਕੀਤੇ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਦਾ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਜਿਲ੍ਹਾ ਹੁਸ਼ਿਆਰਪੁਰ ਵਿੱਚ ਦੇ ਹੋਟਲ ਫਾਈਨ ਡਾਈਨ ਵਿਖੇ ਅੱਜ ਸਮਾਪਨ ਕੀਤਾ ਗਿਆ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਬਲਾਕ ਚੱਕੋਵਾਲ ਡਾ.ਬਲਦੇਵ ਸਿੰਘ, ਏ.ਐਚ.ਏ ਹੁਸ਼ਿਆਰਪੁਰ ਡਾ ਸ਼ਿਪਰਾ ਧੀਮਾਨ , ਏ. ਐਚ.ਏ. ਪਟਿਆਲਾ ਡਾ.ਹਰਸ਼ਨੂਰ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਟਰੇਨਰ ਸ਼੍ਰੀਮਤੀ ਸਨੇਹ ਲਤਾ ਕੁਆਲਿਟੀ ਸੈਲ ਮੋਹਾਲੀ ਹਾਜ਼ਰ ਰਹੇ ।
ਟ੍ਰੇਨਿੰਗ ਦੇ ਸਮਾਪਨ ਮੌਕੇ ਸਿਵਲ ਸਰਜਨ ਡਾ ਡਮਾਣਾ ਨੇ ਟ੍ਰੈਨਰਾਂ ਅਤੇ ਭਾਗੀਦਾਰਾਂ ਨੂੰ ਹਦਾਇਤ ਕੀਤੀ ਕਿ ਇਸ ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਟ੍ਰੈਨਰਾਂ ਵੱਲੋਂ ਜੋ ਕੁਝ ਸਿਖਾਇਆ ਗਿਆ ਹੈ ਉਸਨੂੰ ਆਪਣੀਆਂ ਸਿਹਤ ਸੰਸਥਾਵਾਂ ਵਿੱਚ ਲਾਗੂ ਕਰਕੇ ਸੁਧਾਰ ਲਿਆਂਦਾ ਜਾਵੇ ਅਤੇ ਸਿਹਤ ਸੰਸਥਾਂਵਾਂ ਵਿੱਖੇ ਇਲਾਜ ਕਰਵਾਉਣ ਆਉਂਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲ਼ਤਾਂ ਅਤੇ ਸਾਫ-ਸੁਧਰਾ ਵਾਤਾਵਰਨ ਮੁੱਹੀਆ ਕਰਵਾਇਆ ਜਾ ਸਕੇ।
ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ ਨੇ ਕਿਹਾ ਕਿ ਇਸ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਵਿੱਚ ਸਿਹਤ ਵਿਭਾਗ ਦੇ ਡਾਕਟਰਾਂ, ਸਟਾਫ ਨਰਸਾਂ, ਲੈਬ ਟੈਕਨੀਸ਼ੀਅਨ, ਰੇਡੀਓਗਰਾਫਰ ਅਤੇ ਕਮਿਊਨਿਟੀ ਸਿਹਤ ਅਫਸਰਾਂ ਦੀ ਸਿਖਲਾਈ ਕਰਵਾਈ ਗਈ ਤਾਂ ਜੋ ਸਿਹਤ ਵਿਭਾਗ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕੇ। ਓ.ਪੀ.ਡੀ., ਫਾਰਮੇਸੀ ਵਿਭਾਗ ਅਤੇ ਓ.ਟੀ. ਵਿਭਾਗ ਵਿੱਚ ਮਿਆਰੀ ਸੁਧਾਰ ਲਿਆਉਣ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਸਭ ਤੋਂ ਪਹਿਲਾ ਸਿਹਤ ਸੰਸ਼ਥਾਂਵਾ ਵਿੱਚ ਹਰ ਇੱਕ ਵਿਭਾਗ ਦਾ ਨਾਮ ਅਤੇ ਹਸਪਤਾਲਾਂ ਦੇ ਬਾਕੀ ਹਿੱਸਿਆ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਵਾਉਣ ਬਾਰੇ ਕਿਹਾ ਤਾਂ ਜੋ ਮਰੀਜਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।
ਇਸ ਦੌਰਾਨ ਏਐਚਏ ਡਾ ਸ਼ਿਪਰਾ ਧੀਮਾਨ ਵੱਲੋਂ ਐਮਰਜੈਂਸੀ, ਲੇਬਰ ਰੂਮ ਅਤੇ ਐਸ.ਐਨ.ਸੀ.ਯੂ. ਦੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣ ਸੰਬੰਧੀ ਟ੍ਰੇਨਿੰਗ ਦਿੰਦਿਆਂ ਸਿੱਖਿਆਰਥੀਆਂ ਨੂੰ ਕਿਸੇ ਵੀ ਮਰੀਜ ਦੀ ਫਾਈਲ ਬਣਾਉਣ ਸਮੇਂ ਫਾਈਲ ਤੇ ਬਣੇ ਸਾਰੇ ਕਾਲਮ ਚੰਗੀ ਤਰਾਂ ਭਰੇ ਜਾਣ ਬਾਰੇ ਦੱਸਿਆ ਤਾਂ ਜੋ ਮਰੀਜ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨਾਂ ਸਿਹਤ ਸੰਸਥਾਂ ਵਿਖੇ ਬਾਓ ਮੈਡੀਕਲ ਵੇਸਟ ਨੂੰ ਨਿਯਮਾਂ ਅਨੁਸਾਰ ਨਸ਼ਟ ਕਰਨ ਬਾਰੇ ਵੀ ਜਾਣਕਾਰੀ ਦਿੱਤੀ।
ਅੰਤ ਵਿੱਚ ਸਿਵਲ ਸਰਜਨ ਡਾ ਡਮਾਣਾ ਅਤੇ ਡੀਐਮਸੀ ਡਾ ਹਰਬੰਸ ਕੌਰ ਵੱਲੋਂ ਬਲਾਕ ਬੁੱਢਾਵਾੜ ਅਧੀਨ ਆਉਂਦੇ ਦੋ ਹੈਲਥ ਐਂਡ ਵੈਲਨੈਸ ਸੈਂਟਰ ਕੋਹਲੀਆਂ ਅਤੇ ਰਾਮਗੜ੍ਹ ਕੁੱਲੀਆਂ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਗੁਣਵੱਤਾ ਭਰੋਸਾ ਮਾਪਦੰਡ (NQAS) ਤਹਿਤ ਮਿਲੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।