Hoshairpurਪੰਜਾਬ

‘ਆਪ ਦੀ ਸਰਕਾਰ, ਆਪ ਦੇ ਦੁਆਰ’ ਦੂਜੇ ਦਿਨ ਤੱਕ ਕੁੱਲ 1961 ਸੇਵਾਵਾਂ ਲਈ ਆਈਆਂ ਅਰਜ਼ੀਆਂ, 1281 ਨੂੰ ਮੌਕੇ ’ਤੇ ਮੁਹੱਈਆ ਕਰਵਾਈਆਂ ਸੇਵਾਵਾਂ

ਹੁਸ਼ਿਆਰਪੁਰ, 7 ਫਰਵਰੀ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ’ਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਗਏ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਾਰੇ ਉਪ ਮੰਡਲਾਂ ਵਿਚ ਕੁੱਲ 29 ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਤੱਕ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੇ 1961 ਸੇਵਾਵਾਂ ਲਈ ਅਰਜ਼ੀਆਂ ਦਿੱਤੀਆਂ ਅਤੇ 1281 ਨੂੰ ਮੌਕੇ ’ਤੇ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸੇ ਤਰ੍ਹਾਂ ਹੁਣ ਤੱਕ 162 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਸ ਵਿਚੋਂ 149 ਦਾ ਹੱਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੈਂਡਿੰਗ ਸੇਵਾਵਾਂ ਅਤੇ ਸ਼ਿਕਾਇਤਾਂ ਦਾ ਵੀ ਨਿਪਟਾਰਾ ਨਿਸ਼ਚਿਤ ਸਮੇਂ ਵਿਚ ਕਰ ਦਿੱਤਾ ਜਾਵੇਗਾ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਉਪ ਮੰਡਲ ਗੜ੍ਹਸ਼ੰਕਰ ਵਿਚ 5, ਟਾਂਡਾ ਵਿਚ 4, ਹੁਸ਼ਿਆਰਪੁਰ ਵਿਚ 9, ਦਸੂਹਾ ਵਿਚ 7 ਅਤੇ ਮੁਕੇਰੀਆਂ ਵਿਚ 4 ਕੈਂਪ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਉਪ ਮੰਡਲ ਟਾਂਡਾ ਦੇ ਪਿੰਡ ਰਵਾਂ, ਰੱਲ੍ਹਣ, ਪਵਾਂ ਅਤੇ ਝਿੰਗੜ ਖੁਰਦ, ਉਪ ਮੰਡਲ ਹੁਸ਼ਿਆਰਪੁਰ ਵਿਚ ਰਸੂਲਪੁਰ, ਨੰਦਨ, ਅਰਨਿਆਲਾ ਸ਼ਾਹਪੁਰ, ਅਤਵਾਰਪੁਰ, ਵਾਰਡ ਨੰਬਰ 35 ਹੁਸ਼ਿਆਰਪੁਰ, ਵਾਰਡ ਨੰਬਰ 38 ਹੁਸ਼ਿਆਰਪੁਰ, ਵਾਰਡ ਨੰਬਰ 2 ਸ਼ਾਮਚੁਰਾਸੀ, ਨਿਊ ਜੱਟਪੁਰ ਤੇ ਬੱਸੀ ਜੌੜਾ, ਉਪ ਮੰਡਲ ਗੜ੍ਹਸ਼ੰਕਰ ਵਿਚ ਸੈਲਾਖੁਰਦ, ਸੈਲਾ ਕਲਾਂ, ਪੈਂਸਰਾਂ, ਪੱਦੀ, ਖੁਤੀ, ਜੱਸੋਵਾਲ, ਉਪ ਮੰਡਲ ਦਸੂਹਾ ਵਿਚ ਕੁਰਾਲਾ, ਜੰਡੋਰ, ਤੱਖੜ, ਵਾਰਡ ਨੰਬਰ 3 ਦਸੂਹਾ, ਚਿਪੜਾਂ, ਵਾਰਡ ਨੰਬਰ 3 ਗੜ੍ਹਦੀਵਾਲਾ, ਹਰਦੋਪੱਟੀ ਵਿਚ ਕੈਂਪ ਲਗਾਏ ਗਏ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਡੋਰ ਸਟੈਪ ਦੇ ਨਜ਼ਦੀਕ ਜਾ ਕੇ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਅਤੇ ਇਕ ਮਹੀਨੇ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਅਤੇ ਇਕ ਛੱਤ ਹੇਠਾਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਨਾ ਹੈ।

ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਉਹ ਲਗਾਏ ਗਏ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਬਿਨੈ ਪੱਤਰਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੀ ਰੋਜ਼ਾਨਾ ਸ਼ਾਮ ਨੂੰ ਮੌਨੀਟਰਿੰਗ ਹੋਵੇਗੀ ਜਿਸ ਵਿਚ ਕਿੰਨੇ ਬਿਨੈ ਪੱਤਰ ਆਏ, ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਨ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਕੀ ਕੀਤਾ ਗਿਆ ਆਦਿ ਸ਼ਾਮਿਲ ਹੈ।  


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜੀਫ਼ਾ, ਰਿਹਾਇਸ਼ੀ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀ ਸ਼੍ਰੇਣੀ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗਜਨ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਨਾਲ ਸਬੰਧਤ ਲਾਭਪਾਤਰੀ, ਜਨਮ ਸਰਟੀਫਿਕੇਟ ਦੇ ਨਾਮ ਵਿਚ ਬਦਲਾਅ, ਬਿਜਲੀ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜਾਂ ਦੀਆਂ ਪ੍ਰਮਾਣਿਕ ਕਾਪੀਆਂ, ਪੇਂਡੂ ਖੇਤਰ ਨਾਲ ਸਬੰਧਤ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗੂਨ ਸਕੀਮ, ਜਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ ਦੇ ਸਰਟੀਫਿਕੇਟ ਦੇ ਕਾਊਂਟਰ ਬਿਨੈ ਪੱਧਰ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਹਸਤਾਖਰ, ਮੌਤ ਸਰਟੀਫਿਕੇਟ ਵਿਚ ਤਬਦੀਲੀ ਆਦਿ ਸ਼ਾਮਲ ਹਨ।

8 ਫਰਵਰੀ ਨੂੰ ਇਨ੍ਹਾਂ ਥਾਵਾਂ ’ਤੇ ਲੱਗਣਗੇ ਕੈਂਪ:
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8 ਫਰਵਰੀ ਨੂੰ ਉਪ ਮੰਡਲ ਮੁਕੇਰੀਆਂ ਵਿਚ ਆਰੀਆ ਗਰਲਜ਼ ਸਕੂਲ ਮੁਕੇਰੀਆਂ ਵਾਰਡ ਨੰਬਰ 2, ਜੀ.ਈ.ਐਸ ਵਾਰਡ ਨੰਬਰ 1 ਮੁਕੇਰੀਆਂ, ਜੀ.ਈ.ਐਸ. ਜਹੇੜਾ, ਜੀ.ਈ.ਐਸ ਭਟੋਲੀ, ਸਰਕਾਰੀ ਐਲੀਮੈਂਟਰੀ ਸਕੂਲ ਫਤਹਿਪੁਰ, ਜੀ.ਈ.ਐਸ ਸਿੰਘੋਵਾਲ, ਪੰਚਾਇਤ ਘਰ ਝਿੰਗਲਾ, ਜੀ.ਈ.ਐਸ. ਦੋਲੋਵਾਲ ਅਤੇ ਜੀ.ਈ.ਐਸ ਬਲਹੱਡਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਉਪ ਮੰਡਲ ਹੁਸ਼ਿਆਰਪੁਰ ਵਿਚ ਪਿੰਡ ਚੀਤੋਂ, ਜੱਟਪੁਰ, ਵਾਰਡ ਨੰਬਰ 3 ਸ਼ਾਮਚੁਰਾਸੀ, ਵਾਰਡ ਨੰਬਰ 25 ਹੁਸ਼ਿਆਰਪੁਰ, ਵਾਰਡ ਨੰਬਰ 23 ਹੁਸ਼ਿਆਰਪੁਰ, ਪਿੰਡ ਬੈਂਚਾ, ਬੱਡਲਾ, ਨਵੀਂ ਆਬਾਦੀ ਬੱਸੀ ਗੁਲਾਮ ਹੁਸੈਨ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ, ਉਪ ਮੰਡਲ ਟਾਂਡਾ ਵਿਚ ਪਿੰਡ ਨੰਗਲ, ਖੋਖਰ ਦਵਾਖੜੀ, ਦੁੱਗਲ ਦਵਾਖੜੀ, ਰਾਜੂ ਦਵਾਖੜੀ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਉਪ ਮੰਡਲ ਗੜ੍ਹਸ਼ੰਕਰ ਵਿਚ ਪਿੰਡ ਚਾਹਲਪੁਰ, ਡਗਾਮ, ਫਤਹਿਪੁਰ ਕਲਾਂ, ਮੋਹਨੋਵਾਲ ਅਤੇ ਰਾਵਲਪਿੰਡੀ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਉਪ ਮੰਡਲ ਦਸੂਹਾ ਵਿਚ ਵਾਰਡ ਨੰਬਰ 4 ਦਸੂਹਾ, ਝਿੰਗੜਕਲਾਂ ਧਰਮਸ਼ਾਲਾ, ਮੁੰਡੀਆ, ਵਾਰਡ ਨੰਬਰ 4 ਗੜ੍ਹਦੀਵਾਲਾ, ਜਿਆ ਸਹੋਤਾ ਖੁਰਦ, ਹਰਦੋਪੱਤੀ ਬੜੈਂਚ, ਭਟਲਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਫਤਹਿਪੁਰ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ  ਕੈਂਪ ਲੱਗਣਗੇ।

Related Articles

Leave a Reply

Your email address will not be published. Required fields are marked *

Back to top button

You cannot copy content of this page