ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਵਲੋਂ ਜਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ ਲਗਾਇਆ ਗਿਆ ਜਨਤਕ ਕਾਉੰਸੀਲਿੰਗ ਹੈਲਪ ਡੈਸਕ


ਹੁਸ਼ਿਆਰਪੁਰ, 18 ਫ਼ਰਵਰੀ ( ਹਰਪਾਲ ਲਾਡਾ ): ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਵਲੋਂ ਜਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖ਼ੇ ਨਸ਼ਾਖ਼ੋਰੀ ਅਤੇ ਇਸਦੇ ਇਲਾਜ਼ ਦੇ ਬਾਰੇ ਜਨਤਕ ਕਾਉੰਸੀਲਿੰਗ ਹੈਲਪ ਡੈਸਕ ਲਗਾਇਆ।
ਇਸ ਮੌਕੇ ਤੇ ਜਸਟਿਸ ਮੀਨਾਕਸ਼ੀ ਆਈ ਮਹਿਤਾ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜੱਜ ਹੁਸ਼ਿਆਰਪੁਰ ਸੈਸ਼ਨ ਡਵੀਜਨ, ਰਾਜਿੰਦਰ ਅਗਰਵਾਲ ਜਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ, ਨੀਰਜ ਗੋਇਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਨੇ ਵਿਸ਼ੇਸ ਤੌਰ ਤੇ ਹੈਲਪ ਡੈਸਕ ਦਾ ਜਾਇਜ਼ਾ ਲਿਆ।

ਇਸ ਮੌਕੇ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਦਰ ਹੁਸ਼ਿਆਰਪੁਰ ਤੋਂ ਕਾਉਸਲਰ ਪ੍ਰਸ਼ਾਂਤ ਆਦਿਆ, ਕਾਉੰਸਲਰ ਸੰਦੀਪ ਕੁਮਾਰੀ, ਅਲਕਾ ਕੁਮਾਰੀ ,ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਸੁਖਪ੍ਰੀਤ ਕੌਰ ਸਾਇਕੈਟ੍ਰਿਕਟ ਸੋਸ਼ਲ ਵਰਕਰ, ਤਜਿੰਦਰ ਕੌਰ ਸਾਇਕੋਲੋਜਿਸਟ ਇਸ ਜਨਤਕ ਹੈਲਪ ਡੈਸਕ ਵਿਚ ਸ਼ਾਮਲ ਹੋਏ ।
ਇਸ ਮੌਕੇ ਤੇ ਜਸਟਿਸ ਮੀਨਾਕਸ਼ੀ ਆਈ ਮਹਿਤਾ ਨੇ ਇਸ ਜਨਤਕ ਕਾਉੰਸੀਲਿੰਗ ਹੈਲਪ ਡੈਸਕ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਜਾਗਰੂਕਤਾਂ ਨਾਲ ਸਮਾਜ ਵਿੱਚ ਫੈਲੀ ਨਸ਼ਿਆਂ ਦੀ ਆਲਮਤ ਤੋਂ ਯੁੱਥ/ ਯੁਵਾ ਪੀੜੀ ਨੂੰ ਬਚਾਇਆ ਜਾ ਸਕਦਾ ਹੈ। ਇਹ ਇੱਕ ਚੰਗਾ ਉਪਰਾਲਾ ਹੈ। ਰਾਜਿੰਦਰ ਅੱਗਰਵਾਲ ਜਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਅਤੇ ਨੀਰਜ ਗੋਇਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਨੇ ਵੀ ਇਸ ਹੈਲਪ ਡੈਸਕ ਦੀ ਸ਼ਲਾਘਾ ਕੀਤੀ।

ਇਸ ਮੌਕੇ ਦੇਵ ਦੱਤ ਸ਼ਰਮਾ ਡਿਪਟੀ ਸੁਪਰੀਡੈਂਟ ਆਫ਼ ਪੁਲਿਸ (ਡੀ. ਐੱਸ. ਪੀ.) ਸਿਟੀ, ਜਗਜੀਤ ਸਿੰਘ ਐੱਸ. ਐੱਚ. ਓ. ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾ ਵੀ ਵਿਸ਼ੇਸ਼ ਤੌਰ ਹਾਜ਼ਿਰ ਹੋਏ। ਉਨ੍ਹਾਂ ਨੇ ਵੀ ਇਸ ਹੈਲਪ ਡੈਸਕ ਕਮ ਜਨਤਕ ਕਾਉਸਲਿੰਗ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤ ਸਿੰਘ, ਡਾ. ਅਮਨਦੀਪ ਸਿੰਘ ਮੈਡੀਕਲ ਅਫ਼ਸਰ (ਮੈਡੀਸਨ) ਸਿਵਲ ਹਸਪਤਾਲ ਹੁਸ਼ਿਆਰਪੁਰ, ਐਡਵੋਕੇਟ ਤਜਿੰਦਰ ਸਿੰਘ, ਐਡਵੋਕੇਟ ਦੇਸ਼ ਗੌਤਮ, ਐਡਵੋਕੇਟ ਹਰਪ੍ਰੀਤ ਸਿੰਘ ਚੱਗਰ, ਕ੍ਰਿਸ਼ਨ ਕਾਲੀਆ ਅਤੇ ਹੋਰ ਲੋਕ ਹਾਜ਼ਿਰ ਹੋਏ। ਇਸ ਦੌਰਾਨ ਡੈਸਕ ਵੱਲੋਂ ਪਬਲਿਕ ਦੀ ਕਾਉੰਸੀਲਿੰਗ ਕੀਤੀ ਗਈ।
ਇਸ ਮੌਕੇ ਤੇ ਪ੍ਰਸ਼ਾਂਤ ਆਦਿਆ ਕਾਉਸਲਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਪਬਲਿਕ ਹੈਲਪ ਡੈਸਕ ਲਗਾਉਣ ਦਾ ਮੁੱਖ ਮੰਤਵ ਆਮ ਜਨਤਾ ਨੂੰ ਨਸ਼ਾਖ਼ੋਰੀ ਦੀ ਅਲਾਮਤ ਬਾਰੇ ਜਾਣਕਾਰੀ ਦੇਣਾ ਹੈ, ਤੇ ਨਸ਼ਾਖੋਰੀ ਨਾਲ ਗ੍ਰਸਤ ਅਤੇ ਮੈਂਟਲ ਹੈਲਥ ਨਾਲ ਗ੍ਰਸਤ ਵਿਅਕਤੀਆਂ ਨੂੰ ਇਲਾਜ਼ ਅਧੀਨ ਲਿਆਉਣਾ ਹੈ।
ਉਨ੍ਹਾਂ ਨੇ ਕਿਹਾ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਸਰਕਾਰ ਵਲੋਂ ਸਾਰੇ ਸਿਹਤ ਅਦਾਰਿਆ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋੜਵੰਦ ਵਿਅਕਤੀ ਸਿਹਤ ਮੰਤਰਾਲਾ ਭਾਰਤ ਸਰਕਾਰ ਤੇ ਨਿਮਹੰਸ ਦੀ ਆਨ ਲਾਈਨ ਐਪ ਟੈਲੀ ਮਾਨਸ ਅਤੇ 24 ਘੰਟੇ 24X7 ਕਾਉੰਸੀਲਿੰਗ ਟੋਲ ਫ੍ਰੀ 14416 ਜਾਂ 1800-891-4416 ਤੇ ਆਪਣੀ ਕਾਉੰਸੀਲਿੰਗ ਕਰਵਾ ਸਕਦਾ ਹੈ। ਜਿਲ੍ਹਾ ਪੱਧਰ ਤੇ 85580-01882 ( ਸਵੇਰੇ 9 ਵੱਜੇ ਤੋਂ 1 ਵੱਜੇ ) ਤੇ ਨਸ਼ਾਖ਼ੋਰੀ ਦੇ ਇਲਾਜ਼ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।



