ਚੱਬੇਵਾਲ ਦੇ ਹੜ੍ਹ ਪੀੜ੍ਹਤ ਪਰਿਵਾਰਾਂ ਲਈ 1.32 ਕਰੋੜ ਦੀ ਰਾਹਤ ਗ੍ਰਾਂਟ ਜਾਰੀ : ਡਾ. ਇਸ਼ਾਂਕ


ਹੁਸ਼ਿਆਰਪੁਰ ( ਹਰਪਾਲ ਲਾਡਾ ): ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਸੰਵੇਦਨਸ਼ੀਲ ਕਦਮ ਚੁੱਕਦਿਆਂ ਆਰਥਿਕ ਸਹਾਇਤਾ ਜਾਰੀ ਕੀਤੀ ਹੈ। ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਆਪਣੇ ਵਿਧਾਨ ਸਭਾ ਖੇਤਰ ਦੇ ਲਾਭਪਾਤਰੀਆਂ ਨੂੰ ਰਾਹਤ ਰਕਮ ਦੇ ਮਨਜ਼ੂਰੀ ਪੱਤਰ ਵੰਡੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਚੱਬੇਵਾਲ ਖੇਤਰ ਦੇ 24 ਪਿੰਡਾਂ ਦੇ 183 ਪਰਿਵਾਰਾਂ ਲਈ 1.32 ਕਰੋੜ ਰੁਪਏ ਦੀ ਰਾਹਤ ਰਕਮ ਜਾਰੀ ਕੀਤੀ ਗਈ ਹੈ।

ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਨੇ ਕਿਹਾ, “ਇਹ ਹੜ੍ਹ ਸਾਡੇ ਸਭ ਲਈ ਬਹੁਤ ਮੁਸ਼ਕਲ ਸਮਾਂ ਲੈ ਕੇ ਆਇਆ ਸੀ। ਸਰਕਾਰ ਨੇ ਇਹ ਰਕਮ ਤੁਹਾਡੇ ਘਰਾਂ ਅਤੇ ਜ਼ਿੰਦਗੀਆਂ ਦੇ ਪੁਨਰਨਿਰਮਾਣ ਲਈ ਜਾਰੀ ਕੀਤੀ ਹੈ। ਅਸੀਂ ਸਿਰਫ ਅੱਜ ਹੀ ਨਹੀਂ, ਸਗੋਂ ਹਰ ਲੋੜ ਦਾ ਸਮਾਨ ਤੁਹਾਡੇ ਨਾਲ ਖੜੇ ਹਾਂ।”
ਲਾਭਪਾਤਰੀਆਂ ਨੇ ਇਸ ਗੱਲ ਦੀ ਸਰਾਹਨਾ ਕੀਤੀ ਕਿ ਉਨ੍ਹਾਂ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਹੜ੍ਹਾਂ ਦੇ ਮੁਸ਼ਕਲ ਸਮੇਂ ਦੌਰਾਨ vi ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਹੁਣ ਸਰਕਾਰ ਤੋਂ ਰਾਹਤ ਰਕਮ ਦਿਵਾ ਕੇ ਉਨ੍ਹਾਂ ਦਾ ਸਾਥ ਨਿਭਾਇਆ। ਪਿੰਡ ਅਹਿਰਾਣਾ ਦੇ ਚੰਚਲ ਸਿੰਘ ਨੇ ਸਾਰੇ ਲਾਭਪਾਤਰੀ ਪਰਿਵਾਰਾਂ ਵੱਲੋਂ ਧੰਨਵਾਦ ਕਰਦੇ ਹੋਏ ਕਿਹਾ, “ਇਹ ਆਰਥਿਕ ਸਹਾਇਤਾ ਸਾਡੇ ਪਰਿਵਾਰਾਂ ਲਈ ਨਵੀਂ ਉਮੀਦ ਲੈ ਕੇ ਆਈ ਹੈ ਅਤੇ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਵਿੱਚ ਸਾਨੂੰ ਵੱਡੀ ਮਦਦ ਮਿਲੀ ਹੈ।”




