ਪੰਜਾਬ

  • ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤਰੀਕ ਦਾ ਹੋਇਆ ਐਲਾਨ

    ਹੁਸ਼ਿਆਰਪੁਰ, 25 ਸਤੰਬਰ, (ਬਲਜਿੰਦਰ ਸਿੰਘ): ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਯਾਨੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ…

    Read More »
  • ਖੇਡਾਂ ਵਤਨ ਪੰਜਾਬ ਦੀਆਂ-2024 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਖਿਡਾਰੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ

    ਹੁਸ਼ਿਆਰਪੁਰ, 18 ਸਤੰਬਰ: ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ‘ਖੇਡਾ ਵਤਨ ਪੰਜਾਬ ਦੀਆਂ 2024’ ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦਾ ਤੀਸਰੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵੱਖ—ਵੱਖ ਖੇਡ ਵੈਨਿਊਜ਼ ‘ਤੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ—ਵੱਖ ਖੇਡਾਂ ਵਿਚ ਵੱਖ—ਵੱਖ ਉਮਰ ਵਰਗ ਜਿਵਂਂ ਕਿ ਅੰਡਰ—14 ਸਾਲ ਤੋਂ ਲੈ ਕੇ 70 ਤੋਂ ਵੱਧ ਦੇ ਖਿਡਾਰੀਆਂ ਨੇ ਭਾਗ ਲਿਆ।ਇਹ ਖੇਡਾਂ ਮਿਤੀ 16 ਸਤੰਬਰ 0024 ਤੋਂ 22 ਸਤੰਬਰ 2024 ਤੱਕ ਵੱਖ—ਵੱਖ ਖੇਡ ਸਥਾਨਾਂ ‘ਤੇ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਵੱਖ—ਵੱਖ ਉਮਰ ਵਰਗ ਅਤੇ ਵੱਖ—ਵੱਖ ਭਾਰ ਵਰਗ ਦੇ ਖਿਡਰੀਆਂ ਨੇ ਪ੍ਰਦਰਸ਼ਨ ਕੀਤਾ ਜਿਵੇਂ ਕਿ ਖੇਡ ਬਾਸਕਟਬਾਲ ਦੇ ਅੱਜ ਫਾਈਨਲ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਅੰਡਰ—14 ਲੜਕਿਆਂ ਦੀ ਟੀਮਾਂ ਵਿਚੋਂ ਪੁਰਹੀਰਾਂ ਦੀ ਟੀਮ ਨੇ ਸੋਨੇ ਦਾ ਤਗਮਾ, ਟਾਂਡਾ ਦੀ ਟੀਮ ਨੇ ਚਾਂਦੀ ਅਤੇ ਢੋਲਣਵਾਲ ਦੀ ਟੀਮ ਨੇ ਤਾਂਬੇ ਦਾ ਤਗਮਾ ਜਿਤਿਆ।ਇਸੇ ਤਰ੍ਹਾਂ ਅੰਡਰ—17 ਦੀ ਟੀਮ ਫਾਈਨ ਮੁਕਾਬਲੇ ਵਿਚੋਂ ਟੀਮ ਪੁਰਹੀਰਾਂ ਨੇ ਪਹਿਲੇ, ਟਾਂਡਾ ਦੂਜੇ ਅਤੇ ਮੁਕੇਰੀਆਂ ਦੀ ਟੀਮ ਤੀਜੇ ਸਥਾਨ ਤੇ ਰਹੀ ਅਤੇ ਇਸੇ ਤਰ੍ਹਾਂ ਅੰਡਰ—21 ਲੜਕਿਆਂ ਦੀਆਂ ਟੀਮਾਂ ਵਿਚੋਂ ਵੀ ਪੁਰਹੀਰਾਂ ਦੀ ਟੀਮ ਨੇ ਪਹਿਲਾ, ਲਾਜਵੰਤੀ ਬਾਲਰਜ਼ ਦੀ ਟੀਮ ਨੇ ਦੂਜਾ ਅਤੇ ਗੜ੍ਹਦੀਵਾਲਾ ਗਰਿਫਨ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਧੁੰਮਾਂ ਪਾਈਆਂ । ਇਸੇ ਤਰ੍ਹਾਂ ਅੱਜ ਬਾਸਕਟਬਾਲ ਦੇ ਫਾਈਨਲ ਮੁਕਾਬਲੇ ਸਫਲਤਾ ਪੂਰਵਕ ਹੋ ਨਿਬੜੇ ਅਤੇ ਖਿਡਾਰੀਆਂ ਨੇ ਖੇਡਾਂ ਦਾ ਪੂਰਾ ਆਨੰਦ ਮਾਣਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਖੇਡ ਫੁੱਟਬਾਲ ਦੇ ਮੁਕਾਬਲੇ ਫੁੱਟਬਾਲ ਅਕੈਡਮੀ ਮਾਹਿਲਪੁਰ ਵਿਖੇ ਚੱਲ ਰਹੇ ਹਨ। ਫੁੱਟਬਾਲ ਦੀਆਂ ਟੀਮਾਂ ਵਿਚ ਅੰਡਰ—14 ਲੜਕਿਆਂ ਦੀਆਂ ਟੀਮਾਂ ਵਿਚੋਂ ਫੁੱਟਬਾਲ ਅਕੈਡਮੀ ਮਜ਼ਾਰਾ ਡੀਂਗਰੀਆਂ ਦੀ ਟੀਮ ਨੇ ਪਹਿਲਾ ਸਥਾਨ, ਫੁੱਟਬਾਲ ਅਕੈਡਮੀ ਮਾਹਿਲਪੁਰ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ—21 ਲੜਕਿਆਂ ਦੀ ਟੀਮਾਂ ਵਿਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਪਹਿਲੇ, ਐਸ.ਏ.ਐਸ. ਖਾਲਸਾ ਸਕੂਲ ਦੀ ਫੁੱਟਬਾਲ ਅਕੈਡਮੀ ਪਾਲਦੀ ਨੇ ਦੂਜਾ ਅਤੇ ਹਿਜ਼ ਐਕਸੀਲੈਂਸ ਕਲੱਬ, ਹੁਸ਼ਿਆਰਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੀਆਂ ਟੀਮਾਂ ਵਿਚੋਂ ਅੰਡਰ—21 ਲੜਕੀਆਂ ਦੀਆਂ ਟੀਮਾਂ ਵਿਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ,ਹੁਸ਼ਿਆਰਪੁਰ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਫੁੱਟਬਾਲ ਦੇ ਬਾਕੀ ਦੇ ਫਾਈਨਲ ਅਤੇ ਫਸਵੇਂ ਮੁਕਾਬਲੇ ਭੱਲਕੇ ਹੋਣਗੇ।ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਭਰ ਵਿਚ ਫੁੱਟਬਾਲ ਦੀ ਨਰਸਰੀ ਵੀ ਕਿਹਾ ਜਾਂਦਾ ਹੈ।ਇਸ ਕਰਕੇ ਫੁੱਟਬਾਲ ਅਕੈਡਮੀ ਮਾਹਿਲਪੁਰ ਵਿਚੋਂ ਬਹੁਤ ਸਾਰੀਆਂ ਉੱਗੀਆਂ ਸ਼ਖਸ਼ੀਅਤਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਚਮਕਾਇਆ ਹੈ।                                  ਅਥਲੈਟਿਕਸ ਦੇ ਮੁਕਾਬਲੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ਼ ਟਾਂਡਾ ਵਿਖੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਅੰਡਰ—17 ਲੜਕਿਆਂ ਨੇ 1500 ਮੀਟਰ ਦੌੜ ਵਿਚੋਂ ਹਰਵਿੰਦਰ ਸਿੰਘ ਨੇ ਪਹਿਲਾ ਸਥਾਨ, ਅਮਰ ਕੁਮਾਰ ਪਾਲ ਨੇ ਦੂਜਾ ਅਤੇ ਰਾਮ ਨਰਾਇਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚੋਂ 1500 ਮੀਟਰ ਦੌੜ ਵਿਚ ਅਨਨਿਆ ਨੇ ਪਹਿਲਾ, ਬਲਜੀਤ ਕੌਰ ਨੇ ਦੂਜਾ ਅਤੇ ਤਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਰੌਸ਼ਨ ਕੀਤਾ।ਇਸੇ ਤਰ੍ਹਾਂ ਅੰਡਰ—17 ਲੜਕਿਆਂ ਨੇ ਅਥਲੈਟਿਕਸ ਦੇ ਈਵੈਂਟ ਜੈਵਲਿਨ ਥਰੋਅ ਵਿਚ ਕੁਨਾਲ ਭਾਟੀਆ ਨੇ ਪਹਿਲਾ, ਲਵਲੀ ਨੇ ਦੂਜਾ ਅਤੇ ਪੁਨੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਜੈਵਲਿਨ ਥਰੋਅ ਵਿਚ ਲੜਕੀਆਂ ਵਿਚ ਰਾਜਵੀਰ ਦਿਆਲ ਨੇ ਪਹਿਲਾ, ਸੁਖਵਿੰਦਰ ਕੌਰ ਨੇ ਦੂਜਾ ਅਤੇ ਜੈਸਲੀਨ ਕਾਲਕਟ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਧੁੰਮਾਂ ਪਾਈਆਂ। ਅੰਡਰ—21 ਲੜਕਿਆਂ ਨੇ 200 ਮੀਟਰ ਦੌੜ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਹਰਜੋਤ ਸਿੰਘ ਨੇ ਦੂਜਾ ਅਤੇ ਅਕਾਸ਼ ਸਾਹਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਲੜਕੀਆਂ ਨੇ 200 ਮੀਟਰ ਦੌੜ ਵਿਚੋਂ ਹਰਪ੍ਰੀਤ ਕੌਰ ਨੇ ਪਹਿਲਾ, ਦੀਪੂ ਰਾਣੀ ਨੇ ਦੂਜਾ ਅਤੇ ਮਹਿਕਪ੍ਰੀਤ ਸੈਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਬਾਕੀ ਦੇ ਅਥਲੈਟਿਕਸ ਦੇ ਫਾਈਨਲ ਮੁਕਾਬਲੇ ਭਲਕੇ ਹੋਣਗੇ।

    Read More »
  • ‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਈ ਤਾਕਤ

    ਹੁਸ਼ਿਆਰਪੁਰ, 16 ਸਤੰਬਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ 2024 ਦੇ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਪਹਿਲਾ…

    Read More »
  • ਮੁੱਖ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਦਾ ਐਲਾਨ

    ਹੁਸ਼ਿਆਰਪੁਰ, 5 ਸਤੰਬਰ: ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…

    Read More »
  • ਪੰਜਾਬ ਸਰਕਾਰ ਲਘੂ ਉਦਯੋਗਾਂ ਦੇ ਵਿਕਾਸ ਲਈ ਵਚਨਬੱਧ : ਬ੍ਰਮ ਸ਼ੰਕਰ ਜਿੰਪਾ

    ਹੁਸ਼ਿਆਰਪੁਰ, 21 ਅਗਸਤ: ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬਾ ਸਰਕਾਰ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ…

    Read More »
  • ਜ਼ਿਲ੍ਹੇ ’ਚ 3 ਸਤੰਬਰ ਤੋਂ ਸ਼ੁਰੂ ਹੋਣਗੇ ‘ਖੇਡਾ ਵਤਨ ਪੰਜਾਬ ਦੀਆਂ-2024’ ਖੇਡ ਮੁਕਾਬਲੇ: ਕੋਮਲ ਮਿੱਤਲ

    ਹੁਸ਼ਿਆਰਪੁਰ, 16 ਅਗਸਤ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ 3 ਸਤੰਬਰ ਤੋਂ 7 ਸਤੰਬਰ…

    Read More »
  • ‘ਭਾਰਤ ਪਾਕਿਸਤਾਨ ਸਬੰਧ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ੇ ’ਤੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ

    ਅੰਮ੍ਰਿਤਸਰ, 14 ਅਗਸਤ: ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ , ਹਿੰਦ–ਪਾਕਿ ਦੋਸਤੀ ਮੰਚ, ਸਾਫ਼ਮਾ, ਪਾਕਿਸਤਾਨ ਇੰਡੀਆ ਪੀਪਲਜ਼ ਫ਼ਾਰ ਪੀਸ ਐਂਡ ਡੈੇਮੋਕੇ੍ਰਸੀ,…

    Read More »
  • मुख्यमंत्री की ओर से पौधारोपण अभियान को जन आंदोलन बनाने का आह्वान

    होशियारपुर, 6 अगस्त 2024: पंजाब के मुख्यमंत्री भगवंत सिंह मान ने आज पंजाबवासियों से पौधारोपण अभियान को जन आंदोलन में…

    Read More »
  • ਬਲਜਿੰਦਰਪਾਲ ਸਿੰਘ ਸਰਬਸੰਮਤੀ ਨਾਲ ਮੁੜ ਹੁਸ਼ਿਆਰਪੁਰ ਪ੍ਰੈੱਸ ਕਲੱਬ ਦੇ ਬਣੇ ਪ੍ਰਧਾਨ, ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਹਾਂਗਾ ਯਤਨਸ਼ੀਲ

    ਹੁਸ਼ਿਆਰਪੁਰ, 2 ਅਗਸਤ: ਹੁਸ਼ਿਆਰਪੁਰ ਪ੍ਰੈੱਸ ਕਲੱਬ ਦੀ ਇਕੱਤਰਤਾ ਕਲੱਬ ਪ੍ਰਧਾਨ ਬਲਜਿੰਦਰਪਾਲ ਸਿੰਘ ਦੀ ਅਗਵਾਈ ’ਚ ਹੁਸ਼ਿਆਰਪੁਰ ਵਿਖੇ ਹੋਈ, ਜਿਸ ’ਚ…

    Read More »
  • ਯਾਦਗਾਰ ਰਿਹਾ ਤੀਸਰਾ ਸੁਰ ਉਤਸਵ 2024 ਦਰਸ਼ਕਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਮਿਲਿਆ ਭਰਵਾਂ ਹੁੰਗਾਰਾਂ

    ਅੰਮ੍ਰਿਤਸਰ, 28 ਜੁਲਾਈ: ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ…

    Read More »
Back to top button

You cannot copy content of this page