ਅਲਾਇੰਸ ਕਲੱਬ ਪ੍ਰਿੰਸ ਵਲੋਂ ਲੋੜਵੰਦ ਮਰੀਜ਼ਾਂ ਲਈ ਖੂਨ ਉਪਲੱਬਧ ਕਰਵਾਉਣ ਲਈ ਲਗਾਇਆ ਗਿਆ ਖੂਨਦਾਨ ਕੈਂਪ
ਹੁਸ਼ਿਆਰਪੁਰ: ਅਲਾਇੰਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਵਲੋਂ ਲੋੜਵੰਦ ਮਰੀਜ਼ਾਂ ਲਈ ਖੂਨ ਉਪਲੱਬਧ ਕਰਵਾਉਣ ਲਈ ਸਥਾਨਕ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਅਲਾਇੰਸ ਕਲੱਬ ਦੇ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ, ਐਸ.ਐਮ.ਓ. ਇੰਚਾਰਜ ਡਾ.ਸਵਾਤੀ, ਬੀ.ਟੀ.ਓ. ਡਾ.ਗੁਰੀਕਾ ਅਤੇ ਐਲੀ ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਐਲੀ ਡਾ.ਅਮਿਤ ਸਨ।
ਇਸ ਮੌਕੇ ਤੇ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਬਲੱਡ ਦੇਣ ਲਈ ਅਲਾਇੰਸ ਕਲੱਬ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੀ ਕੜੀ ਵਿੱਚ ਅੱਜ ਇਹ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਤੇ ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਐਸ.ਐਮ.ਓ. ਡਾ.ਸਵਾਤੀ ਨੇ ਬਲੱਡ ਡੋਨੇਸ਼ਨ ਮੈਡਲ ਦੇ ਕੇ ਸਨਮਾਨਤ ਕੀਤਾ। ਉਨਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਬਲੱਡ ਦੀ ਕੋਈ ਘਾਟ ਨਹੀ ਅਤੇ ਹਰੇਕ ਮਰੀਜ਼ ਨੂੰ ਖੂਨਦਾਨੀਆ ਦੇ ਸਹਿਯੋਗ ਨਾਲ ਸਮੇਂ ਤੇ ਖੂਨ ਉਪਲੱਬਧ ਕਰਵਾ ਦਿੱਤਾ ਜਾਂਦਾ ਹੈ।
ਹੁਸ਼ਿਆਰਪੁਰ ਵਿੱਚ ਖੂਨਦਾਨ ਜਾਗਰੂਕਤਾ ਮੁਹਿੰਮ ਇਕ ਸਾਰਥਕ ਕੰਮ ਹੈ ਜੋ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਸਫਲਤਾ ਪੂਰਵਕ ਚੱਲ ਰਿਹਾ ਹੈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸ.ਹਰਜੀਤ ਸਿੰਘ, ਸੰਦੀਪ ਸਿੰਘ, ਦਿਲਾਵਰ ਸਿੰਘ ਅਤੇ ਕਰਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਵੀਡਿਓ ਡਾਇਰੈਕਟਰ ਅਸ਼ੋਕ ਖੁਰਾਨਾ, ਵਿਵੇਕ ਸਾਹਨੀ, ਅਮ੍ਰਿਤ ਲਾਲ ਅਤੇ ਐਲੀ ਪੁਸ਼ਪਿੰਦਰ ਸ਼ਰਮਾ ਹਾਜ਼ਰ ਸਨ।
ਪ੍ਰੋਗਰਾਮ ਦੇ ਅਖੀਰ ਵਿੱਚ ਐਲੀ ਸੁਮੇਸ਼ ਕੁਮਾਰ ਨੇ ਡਿਸਟ੍ਰਿ਼ਕ ਗਵਰਨਰ, ਐਲੀ ਅਸ਼ੋਕ ਪੁਰੀ, ਐਸ.ਐਮ.ਓ. ਡਾ.ਸਵਾਤੀ, ਡਾ.ਗੁਰੀਕਾ ਬੀ.ਟੀ.ਓ. ਅਤੇ ਅਸ਼ੋਕ ਖੁਰਾਨਾ ਦਾ ਧੰਨਵਾਦ ਕੀਤਾ।