Hoshairpur

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਟੇਬਲ ਟੈਨਿਸ ਅਤੇ ਬੈਡਮਿੰਟਨ ਲੜਕੀਆਂ ਦੇ ਮੁਕਾਬਲਿਆਂ ਚ ਸਰਹਾਲਾ ਮੁੰਡੀਆਂ ਸਕੂਲ ਬਣਿਆ ਜਿਲਾ ਜੇਤੂ

ਹੁਸ਼ਿਆਰਪੁਰ : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਜੋ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਮਾਨਯੋਗ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਮੈਡਮ ਲਲਿਤਾ ਅਰੋੜਾ ਅਤੇ ਜਿਲਾ ਸਪੋਰਟਸ ਕੋਡੀਨੇਟਰ ਲੈਕਚਰਾਰ ਜਗਜੀਤ ਸਿੰਘ ਦੀ ਅਗਵਾਈ ਵਿੱਚ ਚੱਲ ਰਹੀਆਂ ਹਨ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਮੁੰਡੀਆਂ ਦੀਆਂ ਵਿਦਿਆਰਥਣਾਂ ਜਸਲੀਨ ਕੌਰ ,ਨਮਰਤਾ ,ਇੰਦਰਜੀਤ ਕੌਰ ਅਤੇ ਸ਼ਗਨਪ੍ਰੀਤ ਨੇ ਅੰਡਰ 14 ਗਰੁੱਪ ਵਿੱਚ ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ।

ਇਸੇ ਤਰ੍ਹਾਂ ਹਰਿਆਣਾ ਜ਼ੋਨ ਵੱਲੋਂ ਬੈਡਮਿੰਟਨ ਅੰਡਰ 17 ਟੀਮ ਚ ਖੇਡਦਿਆਂ ਸਕੂਲ ਵਿਦਿਆਰਥਣਾਂ ਜੈਸਮੀਨ ਕੌਰ ਕਜਲਾ ਅਤੇ ਹਰਮਨਪ੍ਰੀਤ ਕੌਰ ਨੇ ਜਿਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਹਨਾਂ ਦੋਵੇਂ ਖੇਡਾਂ ਵਿੱਚ ਸਾਡੇ ਪੇਂਡੂ ਸਕੂਲ ਦੇ ਬੱਚਿਆਂ ਦੀ ਇਸ ਉਪਲਬਧੀ ਨੇ ਕੇਵਲ ਸਕੂਲ ਦਾ ਨਾਂ ਹੀ ਨਹੀਂ ਬਲਕਿ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਖੇਡ ਅਧਿਆਪਕ ਲੈਕਚਰਾਰ ਸਰਬਜੀਤ ਸਿੰਘ ਅਤੇ ਮੈਡਮ ਗੁਰਦੇਵ ਕੌਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੈਂਡਵਾਲ ਵਿੱਚ ਵੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਅੰਡਰ 14, 17 ਅਤੇ 19 ਦੇ ਗਰੁੱਪ ਵਿੱਚ ਲੜਕੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਉਹਨਾਂ ਦੱਸਿਆ ਕਿ ਸਕੂਲ ਦੇ ਲੜਕਿਆਂ ਵੱਲੋਂ ਵੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹੈਂਡਵਾਲ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਵੱਲੋਂ ਜਿੱਥੇ ਆਪਣੇ ਸਮੂਹ ਅਧਿਆਪਕਾਂ ਦਾ, ਖਿਡਾਰੀਆਂ ਦਾ ,ਉਹਨਾਂ ਦੇ ਮਾਪਿਆਂ ਦਾ, ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਉੱਥੇ ਵਿਸ਼ੇਸ਼ ਤੌਰ ਤੇ ਉਹਨਾਂ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਕਰਕੇ ਕਰਮਜੀਤ ਸਿੰਘ ਸ਼ਾਹੀ ਅਤੇ ਹੋਰ ਜਿਹੜੇ ਹਮੇਸ਼ਾ ਹੀ ਸਕੂਲ ਦੀ ਹਰ ਉਪਲਬਧੀ ਲਈ ਯਤਨਸ਼ੀਲ ਰਹਿੰਦੇ ਹਨ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਮੈਡਮ ਰਜਨੀ ਅਰੋੜਾ, ਮੈਡਮ ਅਨੀਤਾ ਕੁਮਾਰੀ, ਸ਼ਿਮਲਾ ਦੇਵੀ, ਪ੍ਰੀਆ, ਮਨਜੀਤ ਕੌਰ, ਸੋਨੀਕਾ ਵਿਰਦੀ, ਕੰਪਿਊਟਰ ਅਧਿਆਪਕ ਸ਼੍ਰੀ ਨਰੇਸ਼ ਕੁਮਾਰ, ਪਰਮਿੰਦਰ ਕੁਮਾਰ, ਅਮਨਦੀਪ ਸਿੰਘ ,ਕਮਲਜੀਤ ਸਿੰਘ, ਕਸ਼ਮੀਰ ਸਿੰਘ ,ਸੁਖਵਿੰਦਰ ਸਿੰਘ ਕੈਂਪਸ ਮੈਨੇਜਰ, ਹਰਜਿੰਦਰ ਅਤੇ ਸੁਨੀਲ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page