ਰਾਸ਼ਟਰੀ ਰੰਗਮੰਚ ਉਤਸਵ ਦੇ ਨੌਵੇਂ ਦਿਨ ਨਾਟਕ ‘ਗੁਨਾਹਗਾਰ’ ਕੀਤਾ ਗਿਆ ਪੇਸ਼

ਅੰਮ੍ਰਿਤਸਰ, 23 ਮਾਰਚ ( ਹਰਪਾਲ ਲਾਡਾ ) : ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਵਾਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਨੌਵੇਂ ਦਿਨ ਮੰਚ–ਰੰਗਮੰਚ ਅੰਮ੍ਰਿਤਸਰ ਟੀਮ ਵੱਲੋਂ ਹਰੀਸ਼ ਜੈਨ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਗੁਨਾਹਗਾਰ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਉਨ੍ਹਾਂ ਪਲਾਂ ਨੂੰ ਪੇਸ਼ ਕਰਦਾ ਹੈ, ਜਦੋਂ ਉਸਨੂੰ ਅਸੈਂਬਲੀ ਹਾਲ ਵਿਚ ਬੰਬ ਸੁੱਟਣ ਤੇ ਦੇਸ਼ ਨਿਕਾਲੇ ਦੀ 20 ਸਾਲ ਦੀ ਕੈਦ ਹੋਈ। ਉਸ ਤੋਂ ਬਾਅਦ ਲਾਹੌਰ ਹਾਈਕੋਰਟ ਵਿਚ ਕੇਸ ਚੱਲਿਆ। ਇਸ ਤੋਂ ਬਾਅਦ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਆਏ ਜੋ ਕਿ ਇਸ ਨਾਟਕ ਦਾ ਹਿੱਸਾ ਬਣੇ।


ਇਹ ਨਾਟਕ ਭਗਤ ਸਿੰਘ ਦੇ ਇਸ ਰੂਪ ਵਿਚ ਇਸ ਦੇ ਪੱਖ ਨੂੰ ਪਹਿਲੀ ਵਾਰ ਪੇਸ਼ ਕਰ ਰਿਹਾ ਹੈ, ਜੋ ਕੀ ਤੁਹਾਡੇ ਸਾਹਮਣੇ ਦਿਖਾਇਆ ਗਿਆ। ਕੁਝ ਸਮੇਂ ਤੋਂ, ਬਰਤਾਨੀਆ ਖ਼ਿਲਾਫ਼ ਬਗ਼ਾਵਤ ਨੂੰ ਭੜਕਾਉਣ ਲਈ ਭਗਤ ਸਿੰਘ ਡਰਾਮੇ ਦੀ ਤਾਕਤ ਦਾ ਇਸਤੇਮਾਲ ਕਰ ਰਿਹਾ ਸੀ, ਜਿਵੇਂ ਕਿ ਰਾਮ ਪ੍ਰਸਾਦ ਬਿਸਮਿਲ, ਜਿਨ੍ਹਾਂ ਦੀ ਕਾਕੋਰੀ ਕਾਂਡ ਦੇ ਨਤੀਜੇ ਵਜੋਂ ਮੌਤ ਹੋ ਗਈ ਸੀ, ਵਰਗੇ ਕ੍ਰਾਂਤੀਕਾਰੀਆਂ ਬਾਰੇ ਦੱਸਣ ਲਈ ਸਲਾਈਡ ਦਿਖਾਉਣ ਲਈ ਇਕ ਜਾਦੂ ਦੀ ਲਾਲਟੇਨ ਖਰੀਦਣਾ ਨਾਟਕ ਵਿਚ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਵਲੋਂ ਐਸਬੰਲੀ ’ਚ ਧੁੰਏ ਵਾਲਾ ਬੰਬ ਸੁਟਣ ਦੀ ਘਟਨਾਂ ਨੂੰ ਪੇਸ਼ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਜਿਸ ਦਾ ਕੇਸ ਕਚਹਿਰੀ ’ਚ ਚਲਦਾ ਹੈ।

ਇਸ ਨਾਟਕ ਵਿਚ ਸਾਜਨ ਕੋਹੀਨੂਰ, ਯੁਵੀ ਨਾਇਕ, ਵਿਸ਼ੂ ਸ਼ਰਮਾ, ਪਵੇਲ ਅਗਸਤਸ, ਗੁਰਵਿੰਦਰ ਸਿੰਘ, ਰਾਹੁਲ, ਜੋਹਨਪਾਲ, ਨਿਕਿਤਾ, ਹਰਪ੍ਰੀਤ, ਅਭਿਸ਼ੇਕ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਅਤੇ ਰੋਸ਼ਨੀ ਪ੍ਰਭਾਵ ਸੰਜੇ ਕੁਮਾਰ ਵਲੋਂ ਦਿੱਤਾ ਗਿਆ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਜੇ. ਐਸ. ਜੱਸ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਫ਼ੋਕਲੋਰ ਰਿਸਰਚ ਅਕਾਦਮੀ ਦੇ ਵਿੱਤ ਸਕੱਤਰ ਹਰਜੀਤ ਸਰਕਾਰੀਆ, ਜਸਵੰਤ ਰੰਧਾਵਾ, ਕਮਲ ਗਿੱਲ, ਡੈਮੋਕਰੇਟਿਕ ਟੀਚਰ ਫਰੰਟ ਦੇ ਆਗੂ ਅਸ਼ਵਨੀ ਅਵਸਥੀ, ਗੁਰਪ੍ਰੀਤ ਸਿੰਘ, ਅਮਰਜੀਤ ਵੇਰਕਾ, ਲਖਵਿੰਦਰ ਸਿੰਘ, ਮਹਿਲ ਸਿੰਘ, ਕਰਨਰਾਜ ਗਿੱਲ, ਪ੍ਰਿੰ. ਬਲਦੇਵ ਸਿੰਘ ਸੰਧੂ, ਹਰਜੀਤ ਸਿੰਘ ਰਾਜਾਸਾਂਸੀ, ਰਾਕੇਸ਼ ਕੁੰਦਨ, ਗੁਰਮੇਲ ਸ਼ਾਮਨਗਰ, ਸਵਿੰਦਰ ਸਿੰਘ ਭੰਗਾਲੀ, ਤਰਕਸ਼ੀਲ ਸੁਸਾਇਟੀ ਦੇ ਆਗੂ ਅਮਰਜੀਤ ਬਾਈ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ।