Hoshairpur

ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ‘‘ਵਿਸ਼ਵ ਸਾਇਕਲ ਦਿਵਸ“ ਮਨਾਇਆ ਗਿਆ

ਹੁਸ਼ਿਆਰਪੁਰ ( ਹਰਪਾਲ ਲਾਡਾ ): ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ, ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ.ਵਿਜੇ ਕੁਮਾਰ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਅਰੁਣਾ ਰਾਣੀ ਅਤੇ ਪਰਮਜੀਤ ਕੌਰ ਦੇ ਸਹਿਯੋਗ ਨਾਲ ‘‘ਵਿਸ਼ਵ ਸਾਇਕਲ ਦਿਵਸ“ ਮਨਾਇਆ ਗਿਆ। ਜਿਸ ਵਿੱਚ ਪ੍ਰੋ.ਵਿਜੇ ਕੁਮਾਰ ਵੱਲੋਂ ਅੱਜ ਦੇ ਸਮੇਂ ਵਿੱਚ ਸਾਇਕਲ ਦੇ ਮਹੱਤਵ ਤੇ ਚਾਨਣਾ ਪਾਇਆ ਗਿਆ।

ਉਹਨਾਂ ਕਿਹਾ ਕਿ ਜਿਸ ਤਰ੍ਹਾਂ ਟ੍ਰੈਫਿਕ ਦੇ ਸਾਧਨਾਂ ਕਾਰਨ ਵਾਤਾਵਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ,ਉਸ ਨੂੰ ਸਾਫ-ਸੁਥਰਾ ਬਣਾਏ ਰੱਖਣ ਲਈ ਇੱਕ ਜਗ੍ਹਾਂ ਤੋਂ ਦੂਸਰੀ ਜਗ੍ਹਾ ਜਾਣ ਦੇ ਲਈ ਸਾਨੂੰ ਸਾਇਕਲ ਦਾ ਇਸਤੇਮਾਲ ਕਰਨਾ ਹੋਵੇਗਾ।

ਪ੍ਰੋ.ਵਿਜੇ ਕੁਮਾਰ ਨੇ ਇਸ ਦਿਵਸ ਨੂੰ ਮਨਾਉਣ ਦੇ ਉਦੇਸ਼ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਸਾਇਕਲ ਚਲਾਉਣਾ ਕਸਰਤ ਕਰਨਾ, ਯੋਗ ਕਰਨ ਦੇ ਬਰਾਬਰ ਦੀ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਅਤੇ ਬਿਮਾਰੀਆਂ ਤੋਂ ਆਪਣਾ ਬਚਾਵ ਕਰ ਸਕਦੇ ਹਾਂ। ਸਾਡੀ ਉਮਰ ਵਿੱਚ ਵਾਧਾ ਹੁੰਦਾ ਹੈ। ਇਸ ਨੂੰ ਚਲਾਉਣ ਨਾਲ ਸੜਕਾਂ ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਅਸੀਂ ਬਚ ਸਕਦੇ ਹਾਂ।

ਸਾਡੀ ਅਨਮੋਲ ਜ਼ਿੰਦਗੀ ਸੁਰੱਖਿਅਤ ਰਹਿੰਦੀ ਹੈ। ਜੇਕਰ ਅਸੀਂ ਸਾਇਕਲ ਦੇ ਜਮਾਨੇ ਨੂੰ ਦੋਬਾਰਾ ਇਸ ਸੰਸਾਰ ਵਿੱਚ ਲੈ ਕੇ ਆਵਾਂਗੇ ਤਾਂ ਧਰਤੀ ਤੇ ਹੋਣ ਵਾਲੇ ਵਿਨਾਸ਼ ਨੂੰ ਕਾਫੀ ਹੱਦ ਤੱਕ ਬਚਾ ਸਕਾਂਗੇ। ਸਟਾਫ਼ ਅਤੇ ਵਿਦਿਆਰਥੀਆਂ ਨੇ ਆਪਣੇ ਘਰਾਂ ਦੇ ਆਲੇ-ਦੁਆਲੇ ਸਾਇਕਲ ਚਲਾ ਕੇ ਲੋਕਾਂ ਨੂੰ ਵੀ ਇਸ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।

ਕਾਲਜ ਵਿੱਚ ਵੀ ਪੋਸਟਰਾਂ ਦੇ ਮਾਧਿਅਮ ਰਾਹੀਂ ਇਸ ਦੇ ਮਹੱਤਵ ਤੇ ਚਾਨਣਾ ਪਾਇਆ ਗਿਆ। ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਨੂੰ ਮਨਾਉਣ ਅਤੇ ਅਪਨਾਉਣ ਵਿੱਚ ਵਿਸ਼ੇਸ਼ ਦਿਲਚਸਪੀ ਲਈ। ਇਸ ਨੁੰ ਅਪਨਾਉਣ ਨਾਲ ਜ਼ਿਆਦਾ ਖਰਚਾ ਨਹੀਂ ਹੁੰਦਾ ਅਤੇ ਅਸੀਂ ਦਿਖਾਵੇ ਤੋਂ ਵੀ ਦੂਰ ਰਹਿੰਦੇ ਹਾਂ।

Related Articles

Leave a Reply

Your email address will not be published. Required fields are marked *

Back to top button

You cannot copy content of this page