ਡਾ.ਰਣਜੀਤ ਸਿੰਘ ਨੂੰ ਸਟੇਟ ਪੱਧਰ ਤੇ ਪ੍ਰੰਸਸਾਂ ਪੱਤਰ ਮਿਲਣ ਤੇ ਸਿਵਲ ਸਰਜਨ ਨੇ ਦਿੱਤੀ ਵਧਾਈ
ਹੁਸ਼ਿਆਰਪੁਰ 02 ਜੁਲਾਈ 2024: ਸੀ.ਐਚ.ਸੀ ਭੂੰਗਾ ਵਿਖੇ ਤੈਨਾਤ ਬਤੌਰ ਸਰਜਨ ਡਾ.ਰਣਜੀਤ ਸਿੰਘ ਨੂੰ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਕੌਮੀ ਡਾਕਟਰ ਦਿਵਸ ਤੇ ਸਟੇਟ ਵਲੋਂ ਪ੍ਰੰਸਸਾਂ ਪੱਤਰ ਮਿਲਣ ‘ਤੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਸਾਡੇ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਡਾਕਟਰ ਸਮਾਜ ਦੇ ਸੱਚੇ ਸਾਥੀ ਹਨ ਤੇ ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ। ਡਾਕਟਰ ਦਿਵਸ ਸਿਹਤ ਸੰਭਾਲ ਪੇਸ਼ੇਵਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਪਛਾਣਨ ਅਤੇ ਪ੍ਰਸ਼ੰਸਾ ਕਰਨ ਦਾ ਖਾਸ ਦਿਨ ਹੈ।
ਡਾਕਟਰ ਨਾ ਸਿਰਫ਼ ਮਰੀਜ਼ਾਂ ਦਾ ਇਲਾਜ ਕਰਦੇ ਹਨ ਅਤੇ ਠੀਕ ਕਰਦੇ ਹਨ, ਸਗੋਂ ਦੇਸ਼ ਵਿੱਚ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਅਤ ਅਤੇ ਤਿਆਰ ਵੀ ਕਰਦੇ ਹਨ।
ਸਿਵਲ ਸਰਜਨ ਨੇ ਡਾ ਰਣਜੀਤ ਸਿੰਘ ਨੂੰ ਅੱਗੇ ਵੀ ਆਪਣੀਆਂ ਸੇਵਾਵਾਂ ਇਸੇ ਤਰ੍ਹਾ ਨਿਭਾਉਦੇ ਰਹਿਣ ਲਈ ਪ੍ਰੇਰਿਆ।