Hoshairpurਪੰਜਾਬ

ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਸਰਕਾਰੀ ਕਾਲਜ ਢੋਲਬਾਹਾ ’ਚ ਸਾਫ਼ਟ ਸਕਿੱਲਜ਼ ਅਤੇ ਪਰਸਨੈਲਟੀ ਡਿਵੈਲਪਮੈਂਟ ਟੇ੍ਰਨਿੰਗ ਵਰਕਸ਼ਾਪ ਦਾ ਆਯੋਜਨ

ਹੁਸ਼ਿਆਰਪੁਰ, 9 ਅਕਤੂਬਰ:ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ ‘ਨਾਂਦੀ ਫਾਊਂਡੇਸ਼ਨ ਮਹਿੰਦਰਾ ਪ੍ਰਾਈਡ ਕਲਾਸਰੂਮ’ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਢੋਲਬਾਹਾ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ (ਕੇਵਲ ਲੜਕੀਆਂ ਲਈ) 6 ਰੋਜ਼ਗਾਰ ਸਾਫ਼ਟ ਸਕਿੱਲਜ਼ ਅਤੇ ਪਰਸਨੈਲਟੀ ਡਿਵੈਲਪਮੈਂਟ ਦੀ ਸ਼ੁਰੂਆਤ ਕਰਵਾਈ। ਇਸ ਟੇ੍ਰਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪਿ੍ਰੰਸੀਪਲ ਡਾ. ਕਸ਼ਮੀਰੀ ਲਾਲ ਅਤੇ ਇੰਚਾਰਜ ਕਰੀਅਰ ਕਾਊਂਸÇਲੰਗ ਅਤੇ ਪਲੇਸਮੈਂਟ ਸੈਲ ਰੰਜਨਾ ਦੇ ਸਹਿਯੋਗ ਨਾਲ ਕੀਤੀ ਗਈ।ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਪਲੇਸਮੈਂਟ ਅਫ਼ਸਰ ਰਾਕੇਸ਼ ਕੁਮਾਰ ਅਤੇ ਕਰੀਅਰ ਕਾਊਂਸਲਰ ਆਦਿਤਿਆ ਰਾਣਾ ਨੇ ਦੱਸਿਆ ਕਿ ਇਸ ਵਿਸ਼ੇਸ਼ ਟੇ੍ਰਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ‘ਨਾਂਦੀ ਫਾਊਂਡੇਸ਼ਨ ਮਹਿੰਦਰਾ ਪ੍ਰਾਈਡ ਕਲਾਸਰੂਮ’ ਦੇ ਟ੍ਰੇਨਰ ਅੰਜੂ ਜੈਨ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਗਾਰ ਪ੍ਰਾਪਤ ਕਰਨ ਦੇ ਕੌਸ਼ਲ ਨੂੰ ਵਿਕਸਿਤ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਤਾਂ ਜੋ ਉਹ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਦੇ ਹੋਏ ਕਾਮਯਾਬ ਬਣ ਸਕਣ ਅਤੇ ਰੋਜ਼ਗਾਰ ਪ੍ਰਾਪਤ ਕਰ ਸਕਣ। ਇਸ ਵਿਸ਼ੇਸ਼ ਟੇ੍ਰਨਿੰਗ ਪ੍ਰੋਗਰਾਮ ਦੌਰਾਨ ਸਮੂਹ ਵਿਦਿਆਰਥਣਾਂ ਵਲੋਂ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ ਗਈ।ਪਲੇਸਮੈਂਟ ਅਫ਼ਸਰ ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੁੰ ਦੱਸਿਆ ਕਿ ਕਿਸ ਤਰ੍ਹਾਂ ਵਿਦਿਆਰਥੀ ਜੀਵਨ ਵਿਚ ਪੜ੍ਹਾਈ ਕਰਦੇ ਹੋਏ ਕੇਵਲ ਕਿਤਾਬੀ ਗਿਆਨ ਵਿਚ ਹੀ ਉਲਝੇ ਰਹਿੰਦੇ ਹਨ, ਜਦ ਕਿ ਉਹ ਰੋਜ਼ਗਾਰ ਦੀ ਤਲਾਸ਼ ਵਿਚ ਜਾਂਦੇ ਹਨ, ਤਾਂ ਉਹ ਸਾਫ਼ਟ ਸਕਿੱਲ ਅਤੇ ਪਰਨੈਲਟੀ ਡਿਵੈਲਪਮੈਂਟ ਦੀ ਕਮੀ ਹੋਣ ਕਾਰਨ ਇੰਟਰਵਿਊ ਪਾਸ ਕਰਨ ਤੋਂ ਵੰਚਿਤ ਰਹਿ ਜਾਂਦੇ ਹਨ। ਇਸ ਲਈ ਸਾਫ਼ਟ ਸਕਿੱਲ ਅਤੇ ਪਰਨੈਲਟੀ ਡਿਵੈਲਪਮੈਂਟ ਦੀ ਟੇ੍ਰਨਿੰਗ ਬਹੁਤ ਵਧੇਰੇ ਲਾਭਕਾਰੀ ਹੈ।ਯੰਗ ਪ੍ਰੋਫੈਸ਼ਨਲ ਵਿਕਰਮ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਆਈਆਂ ਵਿਦਿਆਰਥਣਾ ਨੂੰ ਇਸ ਮੁਫ਼ਤ ਟੇ੍ਰਨਿੰਗ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 6 ਰੋਜ਼ਾ ਟੇ੍ਰਨਿੰਗ ਤੋਂ ਬਾਅਦ ਇਨ੍ਹਾਂ ਵਿਦਿਆਰਥਣਾਂ ਨੂੰ ਇਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ ਇਹ ਸਰਟੀਫਿਕੇਟ ਵਿਦਿਆਰਥਣਾਂ ਦੇ ਭਵਿੱਖ ਵਿਚ ਰੋਜ਼ਗਾਰ ਹਾਸਲ ਕਰਨ ਵਿਚ ਬਹੁਤ ਲਾਭਦਾਇਕ ਹੋਵੇਗਾ। ਇਸ ਵਿਸ਼ੇਸ਼ ਟੇ੍ਰਨਿੰਗ ਪ੍ਰੋਗਰਾਮ ਦੌਰਾਨ ਸਰਕਾਰੀ ਕਾਲਜ ਢੋਲਬਾਹਾ ਦੀਆਂ 62 ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹਪੂਰਵਕ ਇਸ ਟੇ੍ਰਨਿੰਗ ਪ੍ਰੋਗਰਾਮ ਵਿਚ ਹਿੱਸਾ ਲਿਆ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page