ਹੁਸ਼ਿਆਰਪੁਰ ਕ੍ਰਿਕਟ ਦੀ ਬਿਹਤਰੀ ਲਈ ਹਮੇਸ਼ਾ ਕ੍ਰਿਕਟ ਕੋਚ ਤਾਰਾ ਚੰਦ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜਾ ਹਾਂ : ਐਸ ਡੀ ਓ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੀ ਕ੍ਰਿਕਟ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਹਰੇਕ ਗਰਾਊਂਡ ਵਿੱਚ ਲੀਗ ਕ੍ਰਿਕਟ ਟੂਰਨਾਮੈਂਟ ਕਰਵਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਸ਼ਹੀਦ ਭਗਤ ਸਿੰਘ ਕ੍ਰਿਕਟ ਅਕੈਡਮੀ ਮੱਲ ਮਜਾਰਾ ਵੱਲੋਂ ਵੀ ਲੀਗ ਕ੍ਰਿਕਟ ਟੂਰਨਾਮੈਂਟ ਕਰਵਾਏ ਗਿਅ ।ਜੋ ਕਿ ਤਕਰੀਬਨ 2 ਮਹਿਨੇ ਚੱਲਿਆ । ਜਿਸ ਦਾ ਫਾਈਨਲ ਮੈਚ ਸ਼੍ਰੀ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ ਸੈਲਾਂ ਖੁਰਦ ਵਰਸਿਸ ਬਿਟਸ ਕ੍ਰਿਕਟ ਕਲੱਬ ਹੁਸ਼ਿਆਰਪੁਰ ਵਿਚਕਾਰ ਖੇਡਿਆ ਗਿਆ ।
ਫਾਈਨਲ ਮੈਚ ਵਿੱਚ ਟੋਸ ਜਿੱਤ ਕੇ ਸ੍ਰੀ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ । ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਕਲੱਬ ਨੇ 20 ਓਵਰਾਂ ਵਿੱਚ 6 ਵਿਕਟਾਂ ਗਵਾ ਕੇ 222 ਸਕੋਰਾਂ ਦਾ ਟੀਚਾ ਦਿੱਤਾ । ਜਿਸ ਵਿੱਚ ਕਪਤਾਨ ਵਿਕਾਸ ਨੇ ਤੂਫਾਨੀ ਪਾਰੀ ਖੇਡਦਿਆਂ ਆਪਣੀ ਟੀਮ ਲਈ 76 ਸਕੋਰਾਂ ਬਾਵਾ ਜੀ ਨੇ 50 ਸਕੋਰਾਂ ਅਤੇ ਹੈਰੀ ਨੇ 20 ਸਕੋਰਾਂ ਦਾ ਯੋਗਦਾਨ ਦਿੱਤਾ । ਬਿਟਸ ਐਂਡ ਵਾਈਟ ਕ੍ਰਿਕੇਟ ਕਲੱਬ ਵੱਲੋਂ ਗੇਂਦਬਾਜੀ ਕਰਦਿਆਂ ਗੋਲਡੀ ਨੇ 4 ਓਵਰਾਂ ਵਿੱਚ 26 ਸਕੋਰ ਦੇ ਕੇ 3 ਵਿਕਟਾਂ , ਅਰੁਣ ਜਸਵਾਲ ਨੇ 3 ਓਵਰਾਂ ਵਿੱਚ 53 ਸਕੋਰ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ।


222 ਸਕੋਰਾਂ ਦਾ ਪਿੱਛਾ ਕਰਦਿਆਂ ਬਿਟਸ ਐਂਡ ਬਾਈਟਸ ਕ੍ਰਿਕਟ ਕਲੱਬ ਦੀ ਪੂਰੀ ਟੀਮ 167 ਸਕੋਰ ਹੀ ਬਣਾ ਸਕੀ । ਜਿਸ ਵਿੱਚ ਅਰੁਣ ਜਸਵਾਲ ਨੇ 52 ਸਕੋਰ , ਗਗਨ 50 ਸਕੋਰ ਅਤੇ ਆਸੂਤੋਸ਼ ਸ਼ਰਮਾ ਨੇ 27 ਸਕੋਰਾਂ ਦਾ ਯੋਗਦਾਨ ਦਿੱਤਾ । ਸ਼੍ਰੀ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ ਵੱਲੋਂ ਗੇਂਦਬਾਜ਼ੀ ਕਰਦਿਆਂ ਮਨਜੀਤ ਨੇ 4 ਓਵਰਾਂ ਵਿੱਚ 4 ਵਿਕਟਾਂ ਹਾਸਿਲ ਕੀਤੀਆਂ । ਵਧੀਆ ਗੇਂਦਬਾਜੀ ਅਤੇ ਵਧੀਆ ਬੱਲੇਬਾਜੀ ਦੀ ਬਦੌਲਤ ਸ੍ਰੀ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ 55 ਦੋੜਾ ਨਾਲ ਜੇਤੂ ਰਿਹਾ । ਫਾਈਨਲ ਮੈਚ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੀਐਸ ਪੀਸੀਐਲ ਐਸ.ਡੀ.ਓ ਵਰਿੰਦਰ ਸਿੰਘ ਜੀ ਨੇ ਜੇਤੂ ਅਤੇ ਉਪ ਜੇਤੂ ਖਿਡਾਰੀਆਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਮੈਨ ਆਫ ਦੀ ਸੀਰੀਜ ਰਹੇ ਵਿਕਾਸ ਜੀ ਨੂੰ ਵੀ ਉਹਨਾਂ ਨੇ ਸਨਮਾਨਿਤ ਕੀਤਾ ।

ਬੈਸਟ ਗੇਂਦਬਾਜ ਬਾਬਾ ਜੀ ਦੀ ਵੀ ਉਨਾਂ ਨੇ ਪ੍ਰਸ਼ੰਸ਼ਾ ਕਰਦਿਆਂ ਆਖਿਆ ਕਿ ਬਾਬਾ ਜੀ ਨੇ ਲਗਾਤਾਰ ਟੀਮ ਨੂੰ ਜਿਤਾਉਣ ਲਈ ਵਧੀਆ ਗੇਂਦਬਾਜ਼ੀ ਕੀਤੀ ਅਤੇ ਬੈਸਟ ਬੱਲੇਬਾਜ ਦਾ ਖਿਤਾਬ ਵੀ ਵਿਕਾਸ ਜੀ ਦੀ ਹੀ ਝੋਲੀ ਪਿਆ । ਐਸ.ਡੀ.ਓ ਵਰਿੰਦਰ ਸਿੰਘ ਨੇ ਕਿਹਾ ਕਿ ਗਰਾਊਂਡ ਵਿੱਚ ਕ੍ਰਿਕਟ ਦੀ ਬਿਹਤਰੀ ਲਈ ਉਹ ਹਮੇਸ਼ਾ ਕ੍ਰਿਕਟ ਕੋਚ ਤਾਰਾ ਚੰਦ ਦੇ ਨਾਲ ਖੜੇ ਹਨ । ਜਿੱਥੇ ਵੀ ਉਹਨਾਂ ਨੂੰ ਕ੍ਰਿਕਟ ਦੀ ਬਿਹਤਰੀ ਲਈ ਕਿਸੇ ਵੀ ਤਰ੍ਹਾਂ ਦੀ ਜਰੂਰਤ ਪਵੇ । ਉਹ ਅਕੈਡਮੀ ਨਾਲ ਤਨ ਮਨ ਅਤੇ ਧਨ ਨਾਲ ਹਮੇਸ਼ਾ ਖੜੇ ਹਨ ।
ਆਖਰ ਵਿੱਚ ਸਮੂਹ ਪਿੰਡ ਮੱਲ ਮਜਾਰਾ ਵਾਸੀਆਂ ਅਤੇ ਸ਼ਹੀਦ ਭਗਤ ਸਿੰਘ ਕ੍ਰਿਕਟ ਅਕੈਡਮੀ ਵੱਲੋਂ ਵਰਿੰਦਰ ਸਿੰਘ ਐਸਡੀਓ ਸਾਹਿਬ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਲੱਕੀ ਬਾਬਾ , ਸੁਮਿਤ , ਅਮਨ , ਆਕਾਸ਼ , ਰੋਹਿਤ , ਰਮਨ , ਗੋਲਡੀ , ਵਿੱਕੀ , ਵਿਕਾਸ , ਵਿਜੇ ਠਾਕੁਰ , ਮਨੀਸ਼ ਆਦਿ ਸ਼ਾਮਿਲ ਸਨ ।