Hoshairpur

ਪ੍ਰਿੰਸੀਪਲ ਰਾਜਨ ਅਰੋੜਾ ਜੋਨਲ ਟੂਰਨਾਮੈਂਟ ਕਮੇਟੀ ਸ਼ੇਰਗੜ੍ਹ ਦੇ ਚੁਣੇ ਗਏ ਪ੍ਰਧਾਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਅੱਜ ਮਿਤੀ 23 ਮਈ 2025 ਨੂੰ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿਖੇ ਜੋਨਲ ਟੂਰਨਾਮੈਂਟ ਕਮੇਟੀ ਸ਼ੇਰਗੜ੍ਹ ਦੀ , ਸ਼੍ਰੀਮਤੀ ਲਲਿਤਾ ਅਰੋੜਾ ਜਿਲਾ ਸਿੱਖਿਆ ਅਫਸਰ (ਸ ਸਿੱ.) ਹੁਸ਼ਿਆਰਪੁਰ ਜੀ ਦੇ ਹੁਕਮਾਂ ਅਧੀਨ ਸੈਸ਼ਨ 2025 -26 ਅਤੇ 2026- 27 ਲਈ ਨਵੀਂ ਜੋਨਲ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ।

ਜਿਸ ਵਿੱਚ ਹਾਜ਼ਰ ਸਕੂਲ ਮੁਖੀ ਸਾਹਿਬਾਨ ਅਤੇ ਸਰੀਰਕ ਸਿੱਖਿਆ ਅਧਿਆਪਕ ਸਾਹਿਬਾਨ ਵੱਲੋਂ ਪ੍ਰਧਾਨ ਪ੍ਰਿੰਸੀਪਲ ਸ੍ਰੀ ਰਾਜਨ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ, ਜਰਨਲ ਸਕੱਤਰ/ ਪ੍ਰਬੰਧਕੀ ਸਕੱਤਰ ਸਰਦਾਰ ਪ੍ਰਭਜੋਤ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ , ਵਿੱਤ ਸਕੱਤਰ ਸ੍ਰੀ ਹੇਮਰਾਜ ਡੀਪੀਈ ਸਹਸ ਬਹਾਦਰਪੁਰ ਬਾਹੀਆਂ, ਮੈਂਬਰ ਸ਼੍ਰੀਮਤੀ ਰੇਖਾ ਡੀਪੀਈ ਸਹਸ ਪੱਟੀ, ਸਰਦਾਰ ਰਸ਼ਪਾਲ ਸਿੰਘ ਡੀਪੀਈ ਸਸਸਸ ਸ਼ੇਰਗੜ੍ਹ, ਸ੍ਰੀ ਗੁਰਕਿਰਨਜੀਤ ਸਿੰਘ ਡੀਪੀਈ ਸਸਸਸ ਫਲਾਹੀ ਅਤੇ ਸ੍ਰੀਮਤੀ ਰੂਪਾਲੀ ਪੀਟੀਆਈ ਸਰਕਾਰੀ ਮਿਡਲ ਸਕੂਲ ਹਰਖੋਵਾਲ ਨੂੰ ਜੋਨਲ ਟੂਰਨਾਮੈਂਟ ਕਮੇਟੀ ਵਿੱਚ ਸਰਬ ਸੰਮਤੀ ਨਾਲ ਚੁਣਿਆ ਗਿਆ।

ਇਸ ਮੀਟਿੰਗ ਵਿੱਚ ਪ੍ਰਧਾਨ ਪ੍ਰਿੰਸੀਪਲ ਸ੍ਰੀ ਰਾਜਨ ਅਰੋੜਾ ਜੀ ਵੱਲੋਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਗਿਆ ਅਤੇ ਜ਼ੋਨ ਸ਼ੇਰਗੜ੍ਹ ਅਧੀਨ ਆਉਂਦੇ ਸਮੂਹ ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕ ਸਹਿਬਾਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ, ਜਿਨਾਂ ਸਦਕਾ ਜੋਨ ਸ਼ੇਰਗੜ੍ਹ ਦੇ ਖਿਡਾਰੀਆਂ ਨੂੰ ਵੱਧ ਚੜ ਕੇ ਖੇਡਣ ਦਾ ਮੌਕਾ ਮਿਲ ਸਕਿਆ ਅਤੇ ਅੱਗੋਂ ਵੀ ਇਸੇ ਤਰ੍ਹਾਂ ਸਹਿਯੋਗ ਦੀ ਉਮੀਦ ਕੀਤੀ ਗਈ।

ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮਰਿਦੁਲਾ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਸ਼੍ਰੀਮਤੀ ਮੇਨਕਾ ਭੱਟੀ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਪੱਟੀ, ਸ਼੍ਰੀਮਤੀ ਬੀਟਨ ਰਾਣੀ ਮੁੱਖ ਅਧਿਆਪਕਾ ਸਹਸ ਚਗਰਾਂ, ਸ੍ਰੀਮਤੀ ਰਜਨੀ ਬਾਲਾ ਮੁੱਖ ਅਧਿਆਪਿਕਾ ਬਜਵਾੜਾ ਕਲਾਂ, ਲੈਕਚਰਾਰ ਸੁਰਜੀਤ ਕੁਮਾਰ ਨਾਰੂ ਨੰਗਲ, ਲੈਕਚਰਾਰ ਨਰੇਸ਼ ਕੁਮਾਰ ਮਹਿਲਾਵਾਲੀ, ਸ੍ਰੀ ਅੰਮ੍ਰਿਤ ਪਾਲ ਡੀਪੀਈ ਜਹਾਨ ਖੇਲਾਂ, ਸ਼੍ਰੀਮਤੀ ਜਸਵਿੰਦਰ ਕੌਰ ਬਜਵਾੜਾ ਕਲਾਂ, ਸ੍ਰੀ ਸਤਿੰਦਰ ਕੁਮਾਰ ਡੀਪੀਈ ਐਸਓਈ ਪੁਰਹੀਰਾ, ਸ਼੍ਰੀਮਤੀ ਪਰਮਜੀਤ ਕੌਰ ਪੀਟੀਆਈ ਤਨੂਲੀ, ਸ੍ਰੀ ਅਮਰਜੀਤ ਰਾਏ ਪੀਟੀਆਈ ਸਰਕਾਰੀ ਸਕੂਲ ਬੋਹਣ ਆਦੀ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page