Hoshairpur

ਨਸ਼ਾ ਮੁਕਤ ਭਾਰਤ ਅਭਿਆਨ ਦੀ ਮਨਾਈ ਪੰਜਵੀਂ ਵਰ੍ਹੇਗੰਢ

ਬਲਾਕ ਹਾਰਟਾ ਬਡਲਾ,18 ਨਵੰਬਰ 2025 ( ਹਰਪਾਲ ਲਾਡਾ ): ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੀਮਾ ਗਰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸੀ.ਐਚ.ਸੀ ਹਾਰਟਾ ਬਡਲਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਦੀ ਪੰਜਵੀਂ ਵਰ੍ਹੇਗੰਢ ਮਨਾਈ ਗਈ । ਇਸ ਮੌਕੇ ਤੇ ਸੀ.ਐਚ.ਸੀ ਹਾਰਟਾ ਬਡਲਾ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆ ਵਲੋਂ ਨਸ਼ਿਆਂ ਦੀ ਰੋਕਥਾਮ ਦੀ ਸਹੁੰ ਚੁੱਕੀ ਗਈ ।

ਇਸ ਮੌਕੇ ਡਾ.ਮਨਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ ਅਜਿਹਾ ਮੁੱਦਾ ਹੈ, ਜੋ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਸੇ ਵੀ ਨਸ਼ੇ ‘ਤੇ ਨਿਰਭਰਤਾ ਨਾ ਸਿਰਫ਼ ਵਿਅਕਤੀ ਦੀ ਸਿਹਤ ‘ਤੇ ਅਸਰ ਪਾਉਂਦੀ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਸਮੁੱਚੇ ਸਮਾਜ ਨੂੰ ਵੀ ਵਿਗਾੜਦੀ ਹੈ। ਵੱਖ-ਵੱਖ ਮਨੋਵਿਗਿਆਨਕ ਨਸ਼ੀਲੇ ਪਦਾਰਥਾਂ ਦਾ ਨਿਯਮਤ ਸੇਵਨ ਵਿਅਕਤੀ ਨੂੰ ਨਿਰਭਰਤਾ ਵੱਲ ਲੈ ਜਾਂਦਾ ਹੈ ਅਤੇ ਕੁਝ ਪਦਾਰਥਾਂ ਦੇ ਮਿਸ਼ਰਣ ਤੰਤਰੀ-ਮਨੋਚਿਕਿਤਸਕ ਵਿਕਾਰ, ਦਿਲ ਦੀਆਂ ਬਿਮਾਰੀਆਂ, ਦੁਰਘਟਨਾਵਾਂ, ਖ਼ੁਦਕੁਸ਼ੀਆਂ ਅਤੇ ਹਿੰਸਾ ਦਾ ਕਾਰਨ ਬਣ ਸਕਦੇ ਹਨ। ਇਸ ਲਈ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਨਿਰਭਰਤਾ ਨੂੰ ਇੱਕ ਮਨੋ-ਸਮਾਜਿਕ-ਡਾਕਟਰੀ ਸਮੱਸਿਆ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਬਲਾਕ ਦੇ ਪਿੰਡਾ ਵਿਚ ਲੋਕਾਂ ਨੂੰ ਸਿਹਤ ਉੱਪਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਧ ਤੋ ਵਧ ਜਾਗਰੂਕ ਅਤੇ ਨਸ਼ਿਆਂ ਦੇ ਜਾਲ ਵਿੱਚ ਫੱਸ ਚੁੱਕੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਵਧੀਆ ਜਿੰਦਗੀ ਜੀਉਣ ਲਈ ਪ੍ਰੇਰਿਤ ਕੀਤਾ ਜਾਵੇ ।

ਇਸ ਮੌਕੇ ਮੈਡੀਕਲ ਅਫਸਰ (ਡੈਂਟਲ) ਡਾ.ਸੰਦੀਪ ਡਮਾਣਾ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਨੌਜ਼ਵਾਨ ਵੱਡੀ ਗਿਣਤੀ ਵਿੱਚ ਜੁੜਨ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਨਸ਼ਾ ਮੁਕਤ ਭਾਰਤ ਅਭਿਆਨ ਦੇ ਅੰਤਰਗਤ ਇਹ ਪ੍ਰਤਿਗਿਆ ਕਰਨ ਕਿ ਨਾ ਕੇਵਲ ਪਰਿਵਾਰ, ਮਿੱਤਰ, ਸਮਾਜ ਸਾਰਿਆਂ ਨੂੰ ਨਸ਼ਾ ਮੁਕਤ ਕਰਾਂਗੇ ਬਲਕਿ ਮਿਲ ਕੇ ਆਪਣੇ ਜ਼ਿਲ੍ਹੇ, ਰਾਜ ਅਤੇ ਦੇਸ਼ ਨੂੰ ਵੀ ਨਸ਼ਾ ਮੁਕਤ ਕਰਾਂਗੇ । ਉਨਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਆਕਤੀ ਨੂੰ ਇੱਕ ਮਾਨਸਿਕ ਬਿਮਾਰੀ ਦੇ ਤੌਰ ਤੇ ਲੈਣਾ ਚਾਹੀਦਾ ਹੈ ਅਤੇ ਉਸ ਨਾਲ ਨਫਰਤ ਕਰਨ ਜਾਂ ਮਜ਼ਾਕ ਉਡਾਉਣ ਦੀ ਬਜਾਏ ਪਿਆਰ ਨਾਲ ਸਮਝਾ ਕੇ ਉਸਨੂੰ ਸਿੱਧੇ ਰਸਤੇ ਤੇ ਲਿਆਉਣਾ ਚਾਹੀਦਾ ਹੈ। ਇਸ ਮੌਕੇ ਫਾਰਮੇਸੀ ਅਫਸਰ ਬਲਕਾਰ ਚੰਦ,ਐਲ.ਟੀ ਸੁਰਿੰਦਰ ਕੁਮਾਰ,ਹੈਲਥ ਇੰਸਪੈਕਟਰ ਰਣਜੀਤ ਸਿੰਘ ਅਤੇ ਹੋਰ ਪੈਰਾ ਮੈਡੀਕਲ ਸਟਾਫ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page