Amritsarਮਨੋਰੰਜਨ

ਸੁਰ ਉਤਸਵ ਦਾ ਪੰਜਵਾਂ ਦਿਨ ਮੁਹੰਮਦ ਰਫੀ ਦੀ 45ਵੀਂ ਬਰਸੀ ਨੂੰ ਕੀਤਾ ਗਿਆ ਸਮਰਪਿਤ

ਅੰਮ੍ਰਿਤਸਰ, 31 ਜੁਲਾਈ ( ਹਰਪਾਲ ਲਾਡਾ ): ਯੂ. ਐਨ. ਇੰਟਰਟੇਨਮੈਂਟ ਸੁਸਾਇਟੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਲੋਕ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ 27 ਜੁਲਾਈ ਤੋਂ 3 ਅਗਸਤ ਤੱਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਚੌਥੇ ‘8 ਦਿਨਾਂ ਸੁਰ ਉਤਸਵ’ ਦੇ ਪੰਜਵੇਂ ਦਿਨ ਮੁੱਖ ਮਹਿਮਾਨ ਪ੍ਰਿਸੀਪਲ ਆਂਚਲ ਮਹਾਜਨ ਸ਼ਾਮਿਲ ਹੋਏ ਅਤੇ ਖਾਸ ਮਹਿਮਾਨ ਵੱਜੋਂ ਆਸ਼ੀਸ਼ ਮਹਾਜਨ ਸ਼ਾਮਿਲ ਹੋਏ। 

ਸਮਾਗਮ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਲਗੇ ਮੁਹੰਮਦ ਰਫ਼ੀ ਸਾਹਿਬ ਦੇ ਬੁੱਤ ਤੇ ਫੁਲਾਂ ਦੇ ਹਾਰ ਪਾਏ। ਇਹ ਸੁਰ ਉਤਸਵ ਸ਼ਾਸਤਰੀ ਸੰਗੀਤ, ਸਾਹਿਤ ਸੰਗੀਤ ਸੂਫ਼ੀ ਸੰਗੀਤ, ਲੋਕ ਸੰਗੀਤ ਅਤੇ ਸਿਨੇਮਾ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਮਰਪਿਤ ਹੈ। ਸੁਰ ਉਤਸਵ ਦਾ ਪੰਜਵਾਂ ਦਿਨ ਮੁਹੰਮਦ ਰਫੀ ਦੀ 45ਵੀਂ ਬਰਸੀ ਨੂੰ ਸਮਰਪਿਤ ਕੀਤਾ ਗਿਆ। ਸ਼ਹਿਰ ਦੇ ਸ਼ੌਕੀਆ ਗਾਇਕ ਕਲਾਕਾਰਾਂ ਜੀਵਨ ਕੁਮਾਰ,ਦਮਨ ਖੁਰਾਨਾ,ਜਤਿੰਦਰ ਸਿੰਘ,ਭੁਪਿੰਦਰ ਸਿੰਘ, ਹਰਜੀਤ ਸਿੰਘ,ਪਵਨ ਕਪੂਰ

ਜਸਪਿੰਦਰ ਸਿੰਘ,ਡਾ.ਜਤਿੰਦਰ ਗੁੰਬਰ,ਗੁਰਮੀਤ ਰੇਡੀਓ,ਪ੍ਰਦੀਪ ਅਰੋੜਾ,ਰਿਧਮਾ ਅਰੋੜਾ,ਡਾ. ਭੁਪਿੰਦਰ ਸਿੰਘ,ਅਨਿਲ ਨਿਸ਼ਚਲ, ਡਾ.ਸੰਗੀਤਾ ਉਪਲ,ਮਨਜੀਤ ਇੰਦਰ, ਅਮਰਦੀਪ ਸਿੰਘ,ਕੁਲਵਿੰਦਰ ਸਿੰਘ,ਸੁਸ਼ੀਲ ਕੁਮਾਰ ਨੇ ਰਫੀ ਸਾਹਿਬ ਦੇ ਗੀਤ ਗਾਕੇ ਸ਼ਰਧਾਜਲੀ ਦਿੱਤੀ, ਮੰਚ–ਸੰਚਾਲਕ ਦੀ ਭੂਮਿਕਾ ਉਪਾਸਨਾ ਭਾਰਦਵਾਜ ਨੇ ਬਾਖੂਬੀ ਨਿਭਾਈ।  

ਇਸ ਮੌਕੇ ਡਾਕਟਰ ਐਸ.ਪੀ. ਅਰੋੜਾ,ਰਾਣਾ ਪ੍ਰਤਾਪ ਸ਼ਰਮਾ, ਪਰਮਜੀਤ ਸਿੰਘ ਗੰਡੀਵਿੰਡ, ਕੁਲਬੀਰ ਸੂਰੀ,ਡਾਕਟਰ ਭੁਪਿੰਦਰ ਸਿੰਘ,ਗੁਰਪ੍ਰੀਤ ਸਿੰਘ, ਮਨਪ੍ਰੀਤ ਸੋਹਲ, ਜਸਕਰਨ ਸੋਹਲ, ਸਾਹਿਲ ਸ਼ਰਮਾ ਆਦਿ ਸਮੇਤ ਸੰਗੀਤ ਪ੍ਰੇਮੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page