ਕਸਯਪ ਭਾਈਚਾਰੇ ਲਈ 20 ਲੱਖ ਦੀ ਲਾਗਤ ਨਾਲ ਬਣੇਗਾ ਕਮਿਊਨਿਟੀ ਹਾਲ: ਨਰਿੰਦਰ ਪਾਲ ਸਿੰਘ ਸਵਨਾ


ਫਾਜ਼ਿਲਕਾ 28 ਜੁਲਾਈ 2025 ( ਹਰਪਾਲ ਲਾਡਾ): ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਕਸਯਪ ਭਾਈਚਾਰੇ ਲਈ 20 ਲੱਖ ਦੀ ਲਾਗਤ ਨਾਲ ਕਮਿਊਨਿਟੀ ਹਾਲ ਬਣੇਗਾ ਜਿੱਥੇ ਉਹ ਆਪਣੇ ਵਿਆਹ ਤੇ ਖੁਸ਼ੀ, ਗਮੀ ਦੇ ਪ੍ਰੋਗਰਾਮ ਕਰ ਸਕਣਗੇ! ਪਹਿਲਾਂ ਉਹਨਾਂ ਨੂੰ ਇਹ ਸਮਾਗਮ ਕਰਨ ਲਈ ਪੈਲਸ ਬੁੱਕ ਕਰਨੇ ਪੈਂਦੇ ਸਨ ਜਿਸ ਤੇ ਉਹਨਾਂ ਦੇ ਪੈਸੇ ਦੀ ਵੀ ਬਰਬਾਦੀ ਹੁੰਦੀ ਸੀ!
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਕਸਯਪ ਸਮਾਜ ਭਾਈਚਾਰੇ ਵੱਲੋਂ ਕਸਯਪ ਕਲੋਨੀ ਵਿਖੇ ਕਮਿਊਨਿਟੀ ਹਾਲ ਬਣਾਉਣ ਦੀ ਮੰਗ ਕੀਤੀ ਗਈ ਸੀ ਤੇ ਅੱਜ ਤੁਹਾਨੂੰ ਦੱਸਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਲਈ 20 ਲੱਖ ਦੀ ਲਾਗਤ ਨਾਲ ਇੱਥੇ ਕਮਿਊਨਿਟੀ ਹਾਲ ਬਣੇਗਾ ਕਿ ਇੱਥੇ ਉਹ ਆਪਣੇ ਖੁਸ਼ੀ ਤੇ ਗਮੀ ਦੇ ਪ੍ਰੋਗਰਾਮ ਮੁਫਤ ਵਿੱਚ ਕਰ ਸਕਣਗੇ!

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੱਖਾਂ ਦੀ ਲਾਗਤ ਨਾਲ ਹਰ ਵਰਗ ਦੀ ਭਲਾਈ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦੀ ਭਲਾਈ ਲਈ ਬਿਨਾਂ ਕਿਸੇ ਭਾਦ ਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਇੱਕੋ ਇੱਕ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਹਲਕੇ ਦਾ ਕੋਈ ਵੀ ਭਾਈਚਾਰਾ ਇਹੋ ਜਿਹਾ ਨਾ ਹੋਵੇ ਜਿਸ ਦੇ ਵਿਕਾਸ ਦੇ ਕੰਮ ਅਧੂਰੇ ਰਹਿ ਜਾਣ। ਉਹ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ।
ਇਸ ਮੌਕੇ ਜ਼ਿਲ੍ਹਾ ਸਕੱਤਰ ਨਰੇਸ਼ ਘੁਬਾਇਆ, ਬਲਾਕ ਪ੍ਰਧਾਨ ਬੰਟੀ ਸਰਮਾ, ਬਲਾਕ ਪ੍ਰਭਾਰੀ ਸੁਨੀਲ ਮੈਨੀ, ਸੱਤਪਾਲ ਭੂਸਰੀ, ਬੱਬੂ ਚੇਤੀਵਾਲ, ਕਸਯਪ ਸਮਾਜ ਦੇ ਪ੍ਰਧਾਨ ਤੇ ਲੋਕ ਸਮੇਤ ਆਪ ਆਗੂ ਤੇ ਵਰਕਰ ਹਾਜ਼ਰ ਸਨ।




