Hoshairpur

ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ‘‘ਸਸ਼ਤਰ ਸੈਨਾ ਝੰਡਾ ਦਿਵਸ“ ਮਨਾਇਆ ਗਿਆ

ਹੁਸ਼ਿਆਰਪੁਰ ( ਹਰਪਾਲ ਲਾਡਾ ) : ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਪ੍ਰਿੰਸੀਪਲ ਡਾ:ਗਗਨਦੀਪ ਚੀਮਾ ਜੀ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਵਿਜੇ ਕੁਮਾਰ ਦੇ ਸਹਿਯੋਗ ਨਾਲ ‘‘ਸਸ਼ਤਰ ਸੈਨਾ ਝੰਡਾ ਦਿਵਸ“ ਮਨਾਇਆ ਗਿਆ। ਇਸ ਦਿਵਸ ਦੇ ਸਬੰਧ ਵਿੱਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਵਿਜੇ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਦਿਵਸ ਦਾ ਸਬੰਧ ਦੇਸ਼ ਦੀਆਂ ਤਿੰਨੇ ਸੈਨਾਵਾਂ ਜਲ, ਥਲ ਅਤੇ ਵਾਯੂ ਸੈਨਾ ਨਾਲ ਹੈ ਜਿਹੜੀਆਂ ਕਿ ਹਰ ਸਮੇਂ ਦੇਸ਼ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ।

ਜਿਨ੍ਹਾਂ ਕਰਕੇ ਅਸੀਂ ਦੇਸ਼ ਵਿੱਚ ਸੁਰੱਖਿਅਤ ਅਤੇ ਆਜ਼ਾਦ ਹਾਂ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਪ੍ਰਤੀ, ਉਹਨਾਂ ਦੇ ਪਰਿਵਾਰ ਪ੍ਰਤੀ ਬਣਦੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਈਏ ਕਿਉਂਕਿ ਜੋ ਫਰਜ ਉਹ ਦੇਸ਼ ਦੀਆਂ ਸੇਵਾਵਾਂ ਤੇ ਹਰ ਸਮੇਂ ਡਿਊਟੀ ਦਿੰਦੇ ਹੋਏ ਸਾਡੇ ਪ੍ਰਤੀ ਨਿਭਾ ਰਹੇ ਹਨ, ਉਸੇ ਤਰ੍ਹਾਂ ਦੀਆਂ ਭਾਵਨਾਵਾਂ ਉਹਨਾਂ ਪ੍ਰਤੀ ਸਾਨੂੰ ਵੀ ਰੱਖਣੀਆਂ ਚਾਹੀਦੀਆਂ ਹਨ।

ਆਪਣੀ ਕਮਾਈ ਵਿਚੋਂ ਕੁਝ ਹਿੱਸਾ ਉਹਨਾਂ ਦੀ ਮਦਦ ਲਈ ਵੀ ਦੇਣਾ ਚਾਹੀਦਾ ਹੈ ਤਾਂਕਿ ਉਹਨਾਂ ਦੇ ਪਾਰਿਵਾਰਿਕ ਮੈਂਬਰ ਵੀ ਸਾਡੇ ਵਾਂਗ ਹੀ ਖੁਸ਼ਹਾਲ ਜੀਵਣ ਜੀਅ ਸੱਕਣ। ਇਸ ਮੌਕੇ ਪੋਸਟਰਾਂ ਦੇ ਮਾਧਿਅਮ ਰਾਹੀਂ ਵੀ ਉਹਨਾਂ ਪ੍ਰਤੀ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ।

ਇਸ ਮੌਕੇ ਐਨ.ਐਸ.ਐਸ.ਟੀਮ ਦੇ ਮੈਂਬਰ ਕੁਲਵਿੰਦਰ ਕੌਰ ਤੋਂ ਇਲਾਵਾ ਤਜਿੰਦਰ ਕੌਰ, ਅਰੁਣ ਕੁਮਾਰ, ਗਾਇਤਰੀ, ਰਵਿੰਦਰ ਕੌਰ ਵੀ ਵਿਦਿਆਰਥੀਆਂ ਨਾਲ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page