ਪੰਜਾਬ

ਲੁਧਿਆਣਾ ‘ਚ 1 ਤੋਂ 8 ਨਵੰਬਰ ਤੱਕ ਅਗਨੀਵੀਰ ਭਰਤੀ, ਪ੍ਰਬੰਧਾਂ ਲਈ ਹੋਈ ਉੱਚ ਪੱਧਰੀ ਮੀਟਿੰਗ

ਲੁਧਿਆਣਾ, 26 ਸਤੰਬਰ: ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਅਤੇ ਫੌਜ ਭਰਤੀ ਦਫਤਰ ਦੇ ਡਾਇਰੈਕਟਰ ਕਰਨਲ ਡੀ.ਪੀ. ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ 1 ਨਵੰਬਰ ਤੋਂ 8 ਨਵੰਬਰ ਤੱਕ ਲੁਧਿਆਣਾ ਵਿੱਚ ਹੋਣ ਵਾਲੀ ਅਗਨੀਵੀਰ ਭਰਤੀ ਰੈਲੀ ਲਈ ਵਿਸਤ੍ਰਿਤ ਪ੍ਰਬੰਧਾਂ ਬਾਰੇ ਮੁੱਖ ਵਿਚਾਰ-ਵਟਾਂਦਰਾ ਕੀਤਾ ਗਿਆ।

ਭਰਤੀ ਰੈਲੀ ਲਈ ਜ਼ਮੀਨ, ਸੁਰੱਖਿਆ, ਅੱਗ ਬੁਝਾਊ, ਆਵਾਜਾਈ, ਪੀਣ ਵਾਲਾ ਪਾਣੀ, ਸੀ.ਸੀ.ਟੀ.ਵੀ. ਕੈਮਰੇ, ਹੋਰ ਸਹੂਲਤਾਂ ਅਤੇ ਲੌਜਿਸਟਿਕਸ ਸਮੇਤ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਏ.ਡੀ.ਸੀ. ਨੇ ਭਰਤੀ ਰੈਲੀ ਦੇ ਸਫਲ ਆਯੋਜਨ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Related Articles

Leave a Reply

Your email address will not be published. Required fields are marked *

Back to top button

You cannot copy content of this page