ਪੰਜਾਬ

ਤਹਿਸੀਲ ਦਫ਼ਤਰ ਨਵਾਂਸ਼ਹਿਰ ਵਿਖੇ ਸਾਈਕਲ ਸਟੈਂਡ, ਫੋਟੋਗ੍ਰਾਫੀ ਅਤੇ ਕੰਟੀਨ ਦੀ ਬੋਲੀ 21 ਨੂੰ

ਨਵਾਂਸ਼ਹਿਰ, 18 ਅਪ੍ਰੈਲ ( ਹਰਪਾਲ ਲਾਡਾ ): ਤਹਿਸੀਲ ਦਫਤਰ, ਨਵਾਂਸ਼ਹਿਰ ਦੀ ਹਦੂਦ ਅੰਦਰ ਸਾਲ 2025-26 ਲਈ ਸਾਈਕਲ ਸਟੈਂਡ, ਫੋਟੋਗ੍ਰਾਫੀ ਅਤੇ ਚਾਹ ਦੀ ਕੰਟੀਨ ਦੇ ਠੇਕਿਆਂ ਦੀ ਨਿਲਾਮੀ ਮਿਤੀ 21 ਅਪ੍ਰੈਲ 2025 ਨੂੰ ਸਵੇਰੇ 10 ਵਜੇ ਤਹਿਸੀਲ ਦਫ਼ਤਰ, ਨਵਾਂਸ਼ਹਿਰ ਵਿਖੇ ਕੀਤੀ ਜਾਵੇਗੀ।

ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਨਵਾਂਸ਼ਹਿਰ ਮਨਿੰਦਰ ਸਿੰਘ ਨੇ ਦੱਸਿਆ ਕਿ ਬੋਲੀ ਵਿਚ ਭਾਗ ਲੈਣ ਲਈ ਹਰੇਕ ਬੋਲੀਕਾਰ ਨੂੰ 10 ਹਜਾਰ ਰੁਪਏ ਦੀ ਰਕਮ ਬਤੌਰ ਸਿਕਿਉਰਿਟੀ ਜਮ੍ਹਾ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਸਫਲ ਬੋਲੀਕਾਰ ਤੁਰੰਤ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋ ਅਤੇ ਆਪਣੀ ਪੱਕੀ ਰਿਹਾਇਸ਼ ਦਾ ਵੇਰਵਾ ਦਸਤਾਵੇਜੀ ਸਬੂਤ ਸਮੇਤ ਮੌਕੇ ‘ਤੇ ਜਮ੍ਹਾ ਕਰਵਾਏਗਾ, ਤਾਂ ਜੋ ਲੋੜ ਅਨੁਸਾਰ ਪੁਲਿਸ ਤਸਦੀਕੀ ਕਰਵਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਬੋਲੀ ਵਾਲੇ ਦਿਨ ਮੌਕੇ ‘ਤੇ ਹੀ ਬੋਲੀ ਦੇਣ ਵਾਲਾ ਸਫਲ ਬੋਲੀਕਾਰ 1/4 ਹਿੱਸਾ ਪੇਮੈਂਟ ਜਮ੍ਹਾ ਕਰਵਾਏਗਾ ਅਤੇ ਬਾਕੀ ਦੀ ਰਹਿੰਦੀ ਰਕਮ ਦਾ 3/4 ਹਿੱਸਾ 6 ਮਹੀਨੇ ਦੇ ਅੰਦਰ-ਅੰਦਰ ਜਮ੍ਹਾ ਕਰਵਾਉਣ ਲਈ ਜ਼ਿੰਮੇਵਾਰ ਹੋਵੇਗਾ।

Related Articles

Leave a Reply

Your email address will not be published. Required fields are marked *

Back to top button

You cannot copy content of this page