‘ਵਖਰਾ ਸਵੈਗ’ ਦਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਵੱਲੋਂ ਉਦਘਾਟਨ


ਹੁਸ਼ਿਆਰਪੁਰ ( ਹਰਪਾਲ ਲਾਡਾ ): ਸੋਨਾਲਿਕਾ (ਪ੍ਰਮੁੱਖ ਸਪਾਂਸਰ), ਪੰਜਾਬ ਟੂਰਿਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਰ.ਜੇ. ਕ੍ਰੀਏਟਰਜ਼ ਵੱਲੋਂ ਆਯੋਜਿਤ ਤਿੰਨ ਦਿਨਾਂ ਦਾ ਸ਼ਾਪਿੰਗ ਅਤੇ ਲਾਈਫਸਟਾਈਲ ਐਗਜ਼ੀਬਿਸ਼ਨ ‘ਵਖਰਾ ਸਵੈਗ’ ਦਾ ਸਿਟੀ ਸੈਂਟਰ ਹੁਸ਼ਿਆਰਪੁਰ ਵਿੱਚ ਸ਼ਾਨਦਾਰ ਉਦਘਾਟਨ ਕੀਤਾ ਗਿਆ। ਸਮਾਗਮ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਕੀਤਾ। ਉਦਘਾਟਨੀ ਸਮਾਰੋਹ ਦੌਰਾਨ ਪੂਰਵ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਪੂਰਵ ਕੈਬਨਿਟ ਮੰਤਰੀ ਤੀਕਸ਼ਣ ਸੂਦ, ਪ੍ਰਸਿੱਧ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਸਮੇਤ ਸ਼ਹਿਰ ਦੀਆਂ ਸਮਾਜਿਕ, ਵਪਾਰਕ ਅਤੇ ਸੱਭਿਆਚਾਰਕ ਹਸਤੀਆਂ ਦੀ ਵਿਸ਼ੇਸ਼ ਹਾਜ਼ਰੀ ਰਹੀ।
ਡਿਪਟੀ ਸਪੀਕਰ ਨੇ ਆਯੋਜਕਾਂ ਨੂੰ ਇਸ ਸਫਲ ਪਹਿਲ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਵਪਾਰ, ਟੂਰਿਜ਼ਮ ਅਤੇ ਰੋਜ਼ਗਾਰ ਨੂੰ ਵੱਡਾ ਉਤਸ਼ਾਹ ਦਿੰਦੇ ਹਨ। ਇਸ ਮੇਗਾ ਐਗਜ਼ੀਬਿਸ਼ਨ ਵਿੱਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨਾਮੀ-ਗਿਰਾਮੀ ਐਗਜ਼ੀਬਿਟਰਾਂ ਨੇ ਆਪਣੇ-ਆਪਣੇ ਸਟਾਲ ਲਗਾ ਕੇ ਬਿਜ਼ਨਸ ਪ੍ਰਮੋਸ਼ਨ ਅਤੇ ਵਿਕਰੀ ਕੀਤੀ।

ਸਮਾਗਮ ਵਿੱਚ ਸਰਤਾਜ ਮਹਿਮਾ ਬੇਕਰੀ (ਹੁਸ਼ਿਆਰਪੁਰ), ਸ਼ਿਵ ਪਲਾਸਟਿਕ, ਮਥਾਰੂ ਐਕਸਪੋਰਟਸ, ਪੰਜਾਬ ਬੂਟ ਹਾਊਸ, ਅੰਬਾਲਾ ਚਾਟ ਭੰਡਾਰ, ਮੋਦੀ ਜੁਐਲਰਜ਼, ਐਮਐਚ ਹੋਂਡਾ ਐਕਟਿਵਾ, ਭਾਰਤ ਸਿਲਕ ਸਟੋਰ, ਵਿਜੇ ਬ੍ਰਾਇਡਲ ਅਤੇ ਰੁਦਰਾ ਕ੍ਰੀਏਸ਼ਨ ਵਰਗੇ ਪ੍ਰਸਿੱਧ ਬ੍ਰਾਂਡ ਸ਼ਾਮਲ ਹੋਏ, ਜਿਸ ਨਾਲ ਖਰੀਦਦਾਰਾਂ ਨੂੰ ਇੱਕ ਹੀ ਛੱਤ ਹੇਠ ਵੱਖ-ਵੱਖ ਵਿਕਲਪ ਪ੍ਰਾਪਤ ਹੋਏ। ਇਸ ਤੋਂ ਇਲਾਵਾ ਜੀਐਨ ਫੈਬਰਿਕ, ਪੰਜਾਬੀ ਲਿਬਾਸ ਵਰਗੇ ਮਸ਼ਹੂਰ ਗਾਰਮੈਂਟ ਬ੍ਰਾਂਡਜ਼ ਨੇ ਵੀ ਆਪਣੀ ਆਕਰਸ਼ਕ ਰੇਂਜ ਪੇਸ਼ ਕੀਤੀ। ਹੁਸ਼ਿਆਰਪੁਰ ਦਾ ਪ੍ਰਸਿੱਧ ਜੁਐਲਰੀ ਬ੍ਰਾਂਡ ਨੀਲਮ ਜੁਐਲਜ਼ ਵੀ ਇਸ ਇਵੈਂਟ ਦਾ ਹਿੱਸਾ ਬਣਿਆ, ਜਿਸ ਨੇ ਗਾਹਕਾਂ ਦਾ ਖਾਸ ਧਿਆਨ ਖਿੱਚਿਆ।
ਫੈਸ਼ਨ, ਫੂਡ, ਆਟੋਮੋਬਾਈਲ ਅਤੇ ਲਾਈਫਸਟਾਈਲ ਨਾਲ ਸੰਬੰਧਿਤ ਸਟਾਲ ਲੋਕਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ ਰਹੇ। ਆਰ.ਜੇ. ਕ੍ਰੀਏਟਰਜ਼ ਦੇ ਕੋਆਰਡੀਨੇਟਰ ਡਾ. ਪੰਕਜ ਸ਼ਿਵ ਅਤੇ ਰੇਨੂ ਕੰਵਰ ਨੇ ਸਮਾਗਮ ਦੀ ਸ਼ਾਨ ਵਧਾਉਣ ਲਈ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਦੀ ਸ਼ਾਮ ਗੁਰੂ ਸਾਹਿਬਾਨਾਂ ਦੇ ਨਾਮ ਸਮਰਪਿਤ ਕੀਤੀ ਗਈ, ਜਿਸ ਦੌਰਾਨ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦਿਆਂ ‘ਚਾਰ ਸਾਹਿਬਜ਼ਾਦੇ’ ਫ਼ਿਲਮ ਦਾ ਵਿਸ਼ੇਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲੇ ਵੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਸਮਾਗਮ ਨੂੰ ਲੈ ਕੇ ਹੁਸ਼ਿਆਰਪੁਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਟਾਲਾਂ ‘ਤੇ ਪਹੁੰਚ ਕੇ ਖਰੀਦਦਾਰੀ ਕੀਤੀ। ਡਾ. ਪੰਕਜ ਸ਼ਿਵ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਕਾਰਾਤਮਕ ਪ੍ਰਤੀਕਿਰਿਆ ਅਤੇ ਮੰਗ ਨੂੰ ਦੇਖਦੇ ਹੋਏ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਭਵਿਆ ਸਮਾਗਮ ਕਰਵਾਏ ਜਾਣਗੇ।

ਆਰ.ਜੇ. ਕ੍ਰੀਏਟਰਜ਼ ਵੱਲੋਂ ਇਸ ਸਫਲ ਆਯੋਜਨ ਲਈ ਡਾ. ਰਵਜੋਤ ਹਸਪਤਾਲ, ਸ਼ਿਵ ਡੈਂਟਲ ਕਲਿਨਿਕ, ਰਾਜ 3ਡੀ ਸਕੈਨਜ਼, ਐਕਸਿਸ ਲਾਈਫ ਇੰਸ਼ੋਰੈਂਸ, ਆਈਡੀਐਫਸੀ ਫਰਸਟ ਬੈਂਕ ਸਮੇਤ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਚੜ੍ਹਦਾ ਸੂਰਜ, ਸੀਟੀ ਗਰੁੱਪ, ਵਾਕਸਵੈਗਨ, ਵੇਰਕਾ, ਪਨਸਪ ਅਤੇ ਕਨਵਰ ਅਰੋੜਾ ਇਮੀਗ੍ਰੇਸ਼ਨ ਦੇ ਸਹਿਯੋਗ ਲਈ ਵੀ ਆਭਾਰ ਪ੍ਰਗਟਾਇਆ ਗਿਆ।



