ਮਹਾਸ਼ਿਵਰਾਤਰੀ ਉਤਸਵ ਤੇ ਪਿੰਡ ਸਤੌਰ ‘ਚ ਬੜੀ ਸ਼ਰਧਾ ਭਾਵਨਾ ਨਾਲ ਕੱਢੀ ਗਈ ਸ਼ੋਭਾ ਯਾਤਰਾ

ਹੁਸ਼ਿਆਰਪੁਰ, 26 ਫਰਵਰੀ (ਬਲਜਿੰਦਰ ਸਿੰਘ ): ਜਿੱਥੇ ਪੂਰੇ ਦੇਸ਼ ਵਿੱਚ ਮਹਾਂਸ਼ਿਵਰਾਤਰੀ ਉਤਸਵ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪਿੰਡ ਸਤੌਰ ਵਿਖੇ ਸ਼ਿਵ ਸ਼ਕਤੀ ਮੰਦਿਰ ਕਮੇਟੀ ਵੱਲੋ ਵੀ ਮਹਾਂਸ਼ਿਵਰਾਤਰੀ ਉਤਸਵ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।
ਪਿੰਡ ਸਤੌਰ ਵਿੱਚ ਇਸ ਪ੍ਰਾਚੀਨ ਸ਼ਿਵ ਸ਼ਕਤੀ ਮੰਦਿਰ ਦੀ ਸਥਾਪਨਾ ਸੰਨ 1988 ਵਿੱਚ ਪਿਆਰਾ ਸਿੰਘ ਵੱਲੋ ਮਹਾਸ਼ਿਵਰਾਤਰੀ ਵਾਲੇ ਦਿਨ ਹੀ ਕੀਤੀ ਗਈ ਸੀ ਉਸੇ ਦਿਨ ਤੋਂ ਹਰ ਸਾਲ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਅੱਜ ਸ਼ੋਭਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਿਵ ਸ਼ਕਤੀ ਮੰਦਿਰ ਵਿੱਚ ਰਮਾਇਣ ਦਾ ਪਾਠ ਰੱਖਣ ਉਪਰੰਤ ਬਮ-ਬਮ ਭੋਲੇ ਦੇ ਜੈਕਾਰਿਆਂ ਦੇ ਨਾਲ ਸ਼ੋਭਾ ਯਾਤਰਾ ਦੀ ਰਵਾਨਗੀ ਕੀਤੀ ਗਈ।


ਇਸ ਸ਼ੋਭਾ ਯਾਤਰਾ ਵਿੱਚ ਭਗਵਾਨ ਸ਼ੰਕਰ ਜੀ ਦਾ ਸਵਰੂਪ ਤੇ ਮਾਂ ਦੁਰਗਾ, ਭਗਵਾਨ ਗਣੇਸ਼, ਬ੍ਰਹਮਾ, ਵਿਸ਼ਨੂੰ ਜੀ, ਸਿੱਧ ਬਾਬਾ ਬਾਲਕ ਨਾਥ ਜੀ, ਸਾਈਂ ਬਾਬਾ ਤੇ ਹੋਰ ਵੀ ਦੇਵੀ-ਦੇਵਤਿਆਂ ਦੇ ਸਰੂਪ ਸਨ, ਇਹ ਵਿਸ਼ਾਲ ਸ਼ੋਭਾ ਯਾਤਰਾ ਸ਼ਿਵ ਸ਼ਕਤੀ ਮੰਦਿਰ ਸਤੌਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਤੋਂ ਹੁੰਦੀ ਹੋਈ ਵਾਪਸ ਪਿੰਡ ਸਤੌਰ ਦੇ ਮੰਦਿਰ ਵਿਖੇ ਪਹੁੰਚੀ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ੰਕਰ ਭਗਵਾਨ ਜੀ ਦੇ ਭਗਤਾਂ ਨੇ ਥਾਂ-ਥਾਂ ਲੰਗਰ ਲਗਾਏ ਹੋਏ ਸਨ।

ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸੈਂਕੜਿਆ ਭਗਤਾ ਨੇ ਸ਼ੰਕਰ ਭਗਵਾਨ ਜੀ ਦਾ ਅਸ਼ੀਰਵਾਦ ਲਿਆ ਅਤੇ ਬਾਬਾ ਬਰਫਾਨੀ ਜੀ ਦੀ ਪਾਲਕੀ ਤੇ ਫੁੱਲ ਵਰਸਾਏ ਗਏ।
ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ੰਕਰ ਭਗਵਾਨ ਜੀ ਦੇ ਭਗਤ ਪੰਡਿਤ ਧਰਮਿੰਦਰ ਕੁਮਾਰ, ਪ੍ਰਧਾਨ ਪਰਮਜੀਤ ਵਾਇਸ ਪ੍ਰਧਾਨ ਪੱਪਣਾ, ਸੈਕਟਰੀ ਮਨੀਸ਼ ਸੈਣੀ, ਕੈਸ਼ੀਅਰ ਕਰਨਵੀਰ ਸਿੰਘ,ਸਮੂਹ ਸੇਵਾਦਾਰ ਅਤੇ ਨਗਰ ਨਿਵਾਸੀ ਸ਼ਾਮਲ ਸਨ।