ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤਰੀਕ ਦਾ ਹੋਇਆ ਐਲਾਨ
ਹੁਸ਼ਿਆਰਪੁਰ, 25 ਸਤੰਬਰ, (ਬਲਜਿੰਦਰ ਸਿੰਘ): ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਯਾਨੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕਰਕੇ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣਗੀਆਂ । ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ‘ਚ ਅੱਜ ਤੋਂ ਚੋਣ ਜ਼ਾਬਤਾ ਲੱਗ ਗਿਆ ਹੈ।‘ਤਿਉਹਾਰਾਂ ਨੂੰ ਅਤੇ ‘ਝੋਨੇ ਦੀ ਵਾਢੀ ਦੇ ਸੀਜ਼ਨ ਨੂੰ ਧਿਆਨ ‘ਚ ਰੱਖਦਿਆਂ ਸ਼ੈਡਿਊਲ ਤਿਆਰ ਕੀਤਾ ਗਿਆ ਹੈ।
ਸੂਬਾ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਵੱਲੋਂ ਪ੍ਰੈਸ ਕਰਦਿਆਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ ਚ ਕੁੱਲ ਗ੍ਰਾਮ ਪੰਚਾਇਤਾਂ 13237 ਹਨ। 19110 ਪੋਲਿੰਗ ਬੂਥ ਬਣਾਏ ਜਾਣਗੇ। 100 ਰੁਪਏ ਨੌਮੀਨੇਸ਼ਨ ਫੀਸ ਰੱਖੀ ਗਈ ਹੈ।
ਵੋਟਿੰਗ ਬੈਲੇਟ ਬਾਕਸ ਰਾਹੀਂ ਹੋਵੇਗੀ।ਕੁੱਲ ਵੋਟਰਾਂ ਦੀ ਗਿਣਤੀ 1,33,97,932 ਹੈ। ਵੋਟਿੰਗ ਲਈ 2 ਤਰ੍ਹਾਂ ਦੇ ਬੈਲੇਟ ਹੋਣਗੇ। ਜਿਨ੍ਹਾਂ ‘ਚ ਸਰਪੰਚ ਲਈ ਪਿੰਕ ਅਤੇ ਪੰਚ ਲਈ ਵ੍ਹਾਈਟ ਬੈਲੇਟ ਹੋਵੇਗਾ।