ਜਿਲਾ ਵੈਦ ਮੰਡਲ ਵੱਲੋਂ ਵਣ ਵਿਭਾਗ ਦੇ ਕੰਜ਼ਰਵੇਟਿਵ ਅਫਸਰ ਆਈਐਫਐਸ ਸੰਜੀਵ ਤਿਵਾਰੀ ਨੂੰ ਕੀਤਾ ਗਿਆ ਸਨਮਾਨਿਤ
ਹੁਸ਼ਿਆਰਪੁਰ: ਜਿਲਾ ਵੈਦ ਮੰਡਲ ਹੁਸ਼ਿਆਰਪੁਰ ਜੋ 1947 ਤੋਂ ਲਗਾਤਾਰ ਆਪਣੀ ਸੇਵਾ ਨਿਭਾ ਰਿਹਾ ਹੈ। ਉਹਨਾਂ ਦੇ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ, ਸਰਪ੍ਰਸਤ ਵੈਦ ਜਸਵੀਰ ਸਿੰਘ ਸੋਧ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਵਣ ਵਿਭਾਗ ਦੇ ਕੰਜ਼ਰਵੇਟਿਵ ਅਫਸਰ ਸੰਜੀਵ ਤਿਵਾਰੀ ਨੂੰ ਆਪਣੀਆਂ ਚੰਗੀਆਂ ਸੇਵਾ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ।
ਉਹਨਾਂ ਵਾਲੋ ਦੱਸਿਆ ਗਿਆ ਕਿ ਸੰਜੀਵ ਤਿਵਾਰੀ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ। ਉਹਨਾਂ ਨੇ ਹੁਸ਼ਿਆਰਪੁਰ ਦੀ ਕਾਇਆ ਕਲਪ ਕਰ ਦਿੱਤੀ ਹੈ। ਉਹ ਹੁਸ਼ਿਆਰਪੁਰ ਲਈ ਲਗਾਤਾਰ ਚੰਗੇ ਕੰਮ ਕਰ ਰਹੇ ਹਨ। ਉਨਾਂ ਦੇ ਆਉਣ ਨਾਲ ਹੁਸ਼ਿਆਰਪੁਰ ਵਿੱਚ ਟੂਰਿਸਟ ਹੱਬ ਬਣਿਆ ਹੈ ।
ਜ਼ਿਲਾ ਵੈਦ ਮੰਡਲ ਉਹਨਾਂ ਨਾਲ ਹਮੇਸ਼ਾ ਖੜਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪ੍ਰਧਾਨ ਤਰਸੇਮ ਸਿੰਘ ਸੰਧਰ ਨੇ ਦੱਸਿਆ ਕਿ ਸੰਜੀਵ ਤਿਵਾਰੀ ਜੀ ਦੇ ਕੰਮਾਂ ਨਾਲ ਉਹ ਬਹੁਤ ਪ੍ਰਭਾਵਿਤ ਹਨ , ਇਸ ਲਈ ਉਹਨਾਂ ਨੇ ਅੱਜ ਆਪਣੀ ਟੀਮ ਨਾਲ ਸੰਜੀਵ ਤਿਵਾਰੀ ਜੀ ਨੂੰ ਸਨਮਾਨਿਤ ਕੀਤਾ ਹੋਇਆ।
ਇਸ ਸਮੇਂ ਅਮਰੀਕਾ ਦੇ ਸੈਵਨ ਸਟੋਰ ਦੇ ਚੇਅਰਮੈਨ ਅਤੇ ਸਮਾਜ ਸੇਵਕ ਜਤਿੰਦਰ ਸਿੰਘ ਡਡਵਾਲ, ਬਾਬਾ ਗਣੇਸ਼ਵਰ ਸਿੰਘ, ਵੈਦ ਅਮਰਜੀਤ ਸਿੰਘ, ਵੈਦ ਜੈਲ ਸਿੰਘ ਆਦੀ ਹਾਜਰ ਰਹੇ।