ਦਿਵਿਆਂਗ ਲੋਕਾਂ ਦੀ ਭਲਾਈ ਲਈ ਡਿਸੇਬਲਡ ਪਰਸਨ ਵੈਲਫੇਅਰ ਸੁਸਾਇਟੀ ਕਰ ਰਹੀ ਹੈ ਸ਼ਲਾਘਾਯੋਗ ਉਪਰਾਲੇ: ਡਾ ਸੀਮਾ ਗਰਗ
ਹੁਸ਼ਿਆਰਪੁਰ 12 ਜੂਨ 2024: ਪਿਛਲੇ ਲੰਬੇ ਸਮੇਂ ਤੋਂ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ਡਿਸੇਬਲਡ ਪਰਸਨਸ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦਿਵਿਆਂਗ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਲੱਗ ਅਲੱਗ ਵਿਭਾਗਾਂ ਦੇ ਮੁਖੀਆਂ ਨੂੰ ਜਾਣੂ ਕਰਵਾ ਰਹੀ ਹੈ।
ਇਹ ਸੰਸਥਾ ਦਿਵਿਆਂਗ ਲੋਕਾਂ ਨੂੰ ਟਰਾਈ ਸਾਈਕਲ, ਕੰਨਾਂ ਦੀਆਂ ਮਸ਼ੀਨਾਂ, ਵ੍ਹੀਲ ਚੇਅਰ, ਵਿਸਾਖੀਆਂ ਆਦਿ ਸਮਾਨ ਮੁੱਹਈਆ ਕਰਵਾਉਂਦੀ ਹੈ।
ਇਹ ਵਿਚਾਰ ਸਾਂਝੇ ਕਰਦਿਆਂ ਡਾ ਸੀਮਾ ਗਰਗ ਨੇ ਦੱਸਿਆ ਕਿ ਅੱਜ ਇਸ ਸੰਸਥਾ ਵੱਲੋਂ ਬੋਲਣ ਅਤੇ ਸੁਣਨ ਤੋਂ ਅਸਮਰੱਥ ਸੁਖਬਾਜ਼ ਸਿੰਘ ਪੁੱਤਰ ਨਵਜੋਤ ਸਿੰਘ ਉਮਰ ਅੱਠ ਸਾਲ ਨਿਵਾਸੀ ਪਿੰਡ ਲਿੱਧਰਾਂ ਬਲਾਕ ਭੂੰਗਾ ਹੁਸ਼ਿਆਰਪੁਰ ਜੋ ਕਿ ਜਨਮ ਤੋਂ ਹੀ ਬੋਲੇਪਣ ਦੀ ਬੀਮਾਰੀ ਤੋਂ ਪੀੜਿਤ ਸੀ ਨੂੰ ਸੰਦੀਪ ਸ਼ਰਮਾ ਪ੍ਰਧਾਨ ਡਿਸੇਬਲਡ ਪਰਸਨਸ ਵੈਲਫੇਅਰ ਸੁਸਾਇਟੀ ਦੇ ਯਤਨਾ ਸਦਕਾ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਹੀਅਰਿੰਗ ਏਡ ਭੇਂਟ ਕੀਤੀ ਗਈ ਗਈ। ਇਸ ਮੌਕੇ ਡੀਆਈਈਸੀ ਸੈਂਟਰ ਤੋਂ ਪੂਨਮ ਰਾਣੀ, ਪ੍ਰਵੇਸ਼ ਕੁਮਾਰੀ ਮੌਜੂਦ ਸਨ।