ਮਾਤਰੀ ਮੌਤ ਦਰ ਘਟਾਉਣ ਲਈ ਹਾਈ ਰਿਸਕ ਗਰਭਵਤੀਆਂ ਦੇ ਵਾਧੂ ਚੈੱਕ ਅੱਪ ਕਰਕੇ ਰਿਕਾਰਡ ਮੈਨਟੇਨ ਰੱਖਿਆ ਜਾਵੇ : ਡਾ ਡਮਾਣਾ
ਹੁਸ਼ਿਆਰਪੁਰ 14 ਮਾਰਚ 2024: ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵਲੋਂ ਬਲਾਕ ਪਾਲਦੀ ਵਿਖੇ ਐਸਐਮਓ ਡਾ ਜਵਿੰਦਰਵੰਤ ਸਿੰਘ,ਐਮਓ, ਏਐਨਐਮ ਅਤੇ ਆਸ਼ਾ ਵਰਕਰਾਂ ਨਾਲ ਮਾਤਰੀ ਮੌਤਾਂ ਨੂੰ ਘਟਾਉਣ ਸੰਬੰਧੀ ਮੀਟਿੰਗ ਕੀਤੀ ਗਈ।
ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਵਿਭਾਗੀ ਤੌਰ ਤੇ ਕੀਤੇ ਜਾਣ ਵਾਲੇ ਉਪਰਾਲਿਆਂ ਸੰਬੰਧੀ ਗੱਲਬਾਤ ਕਰਦਿਆਂ ਡਾ ਡਮਾਣਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੀਤਾ ਜਾਣ ਵਾਲਾ ਕੰਮ ਇਹ ਹੈ ਕਿ ਕੋਈ ਵੀ ਪ੍ਰੈਗਨੈਂਟ ਔਰਤ ਅਨਰਜਿਟਰਡ ਨਹੀਂ ਰਹਿਣੀ ਚਾਹੀਦੀ। ਏਐਨਸੀ-1 ਦਾ ਹੋਣਾ 100% ਯਕੀਨੀ ਬਣਾਇਆ ਜਾਵੇ।
ਪਹਿਲੀ ਤੋਂ ਚੌਥੀ ਏਐਨਸੀ ਵਿਚਕਾਰ ਗੈਪ ਘੱਟ ਰੱਖਿਆ ਜਾਵੇ। ਬਲਾਕ ਦੀਆਂ ਸਾਰੀਆਂ ਹਾਈ ਰਿਸਕ ਗਰਭਵਤੀਆਂ ਦਾ ਰਿਕਾਰਡ ਐਸਐਮਓ ਕੋਲ ਮੌਜੂਦ ਹੋਣਾ ਚਾਹੀਦਾ ਹੈ। ਹਰ ਪੰਦਰਾਂ ਦਿਨ ਬਾਅਦ ਉਹਨਾਂ ਦੇ ਫਾਲੋਅੱਪ ਦੇ ਰਿਕਾਰਡ ਦੀ ਜਾਂਚ ਕਰਕੇ ਰਿਮਾਰਕਸ ਪਾਉਣੇ ਜਰੂਰੀ ਹਨ। ਅਗਰ ਰਿਕਵਰੀ ਨਹੀਂ ਹੋ ਰਹੀ ਤਾਂ ਸਮਾਂ ਰਹਿੰਦਿਆਂ ਤੁਰੰਤ ਰੈਫਰ ਕੀਤਾ ਜਾਵੇ।
ਰੈਫਰ ਕਰਨ ਤੋਂ ਬਾਅਦ ਵੀ ਉਸ ਦਾ ਫਾਲੋਅੱਪ ਜਰੂਰੀ ਹੈ, ਕਿਉਂਕਿ ਅਗਰ ਉੱਥੇ ਜਾ ਕੇ ਉਸ ਦੀ ਮੈਟਰਨਲ ਡੈਥ ਹੋ ਜਾਂਦੀ ਹੈ ਤਾਂ ਫੇਰ ਵੀ ਉਸ ਕੇਸ ਦੀ ਜਵਾਬਦੇਹੀ ਸੰਬੰਧਿਤ ਐਸਐਮਓ ਨੂੰ ਹੀ ਦੇਣੀ ਪਵੇਗੀ।ਉਹਨਾਂ ਆਸ਼ਾ ਅਤੇ ਏਐਨਐਮ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਅਨੀਮਿਕ ਗਰਭਵਤੀ ਦੇ ਐਚਬੀ ਦੀ ਜਾਂਚ ਹਰ ਪੰਦਰਾਂ ਦਿਨਾਂ ‘ਤੇ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।
ਉਨਾਂ ਕਿਹਾ ਕਿ ਹਾਈਪਰਟੈਂਸ਼ਨ ਵਾਲੀ ਗਰਭਵਤੀ ਦੀ ਰੇਗੂਲਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਉਸ ਦੀ ਮੈਡੀਕਲ ਸਪੈਸ਼ਿਲਿਸਟ ਕੋਲੋ ਵੀ ਜਾਂਚ ਜਰੂਰ ਕਰਵਾਈ ਜਾਵੇ। ਥਾਇਰਾਡ ਦੀ ਰੈਗੂਲਰ ਜਾਂਚ ਕਰਵਾਈ ਜਾਵੇ। ਦੂਜੇ ਲੈਵਲ ਦੀ ਸਕੈਨ ਵੀ ਕਰਵਾਈ ਜਾਵੇ। ਪ੍ਰੀਵੀਅਸ ਸੀਜ਼ੇਰੀਅਨ ਕੇਸ ਦਾ ਰੈਗੂਲਰ ਚੈੱਕ ਅੱਪ ਕੀਤਾ ਜਾਣਾ ਜਰੂਰੀ ਕੀਤਾ ਜਾਵੇ। ਅਗਰ ਮਾਤਰੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਰਿਪੋਰਟ 24 ਘੰਟੇ ਦੇ ਅੰਦਰ ਜ਼ਿਲਾ ਹੈਡਕੁਆਰਟਰ ਤੇ ਭੇਜੀ ਜਾਵੇ।
ਉਹਨਾਂ ਕਿਹਾ ਮਾਤਰੀ ਮੌਤਾਂ ਦੇ ਰੋਕਣਯੋਗ ਕਾਰਣ ਜਿਵੇਂ ਅਨੀਮੀਆ, ਬੀਪੀ, ਸੈਪਸਿਸ ਅਤੇ ਅਕਲੈਂਪਸੀਆ ਨੂੰ ਟਰੈਕ ਕੀਤਾ ਜਾਵੇ। ਐਸਐਮਓ ਵੱਲੋਂ ਐਮਡੀਆਰ ਦੇ ਨੋਡਲ ਅਫ਼ਸਰ ਤੋਂ ਰੋਜ਼ਾਨਾ ਹਾਈ ਰਿਸਕ ਕੇਸਾਂ ਦੀ ਜਾਣਕਾਰੀ ਲਈ ਜਾਵੇ। ਫੀਲਡ ਵਿਚ ਜਾ ਕੇ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਜਾਵੇ ਤੇ ਏਐਨਐਮ ਦੇ ਮੁੱਖ ਰਜਿਸਟਰ ਵਿਚ ਦਰਜ ਸਾਰਾ ਰਿਕਾਰਡ ਬਰੀਕੀ ਨਾਲ ਚੈੱਕ ਕਰਕੇ ਦਸਤਖਤ ਕੀਤੇ ਜਾਣ।