Amritsar

ਮਜੀਠਾ ਖੇਤਰ ਵਿੱਚ ਜਾਂਚ ਦੌਰਾਨ ਫੂਡ ਸੇਫਟੀ ਟੀਮ ਵੱਲੋਂ 70 ਕਿਲੋਗ੍ਰਾਮ ਪਨੀਰ ਜ਼ਬਤ

ਅੰਮ੍ਰਿਤਸਰ, 2 ਸਤੰਬਰ, 2026 ( ਹਰਪਾਲ ਲਾਡਾ ) : ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (CFDA) ਦੀ ਕਮਿਸ਼ਨਰ, ਆਈ.ਏ.ਐੱਸ. ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਅਤੇ ਸਿਵਲ ਸਰਜਨ, ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਟੀਮ ਵੱਲੋਂ 2 ਸਤੰਬਰ, 2026 ਨੂੰ ਮਜੀਠਾ ਖੇਤਰ ਵਿੱਚ ਸਥਿਤ ਦੋ ਦੁੱਧ ਡੇਅਰੀਆਂ ਦੀ ਜਾਂਚ ਕੀਤੀ ਗਈ।

ਜਾਂਚ ਟੀਮ ਵਿੱਚ ਡਿਜ਼ਿਗਨੇਟਿਡ ਅਫਸਰ-ਕਮ-ਜ਼ਿਲ੍ਹਾ ਸਿਹਤ ਅਫਸਰ (DHO), ਅੰਮ੍ਰਿਤਸਰ, ਡਾ. ਮਨਜੀਤ ਸਿੰਘ ਰਤੌਲ ਅਤੇ ਫੂਡ ਸੇਫਟੀ ਅਫਸਰ, ਅੰਮ੍ਰਿਤਸਰ, ਸ੍ਰੀ ਸਤਨਾਮ ਸਿੰਘ ਸ਼ਾਮਲ ਸਨ।

ਜਾਂਚ ਦੌਰਾਨ ਇੱਕ ਡੇਅਰੀ ਤੋਂ ਲਗਭਗ 70 ਕਿਲੋਗ੍ਰਾਮ ਪਨੀਰ ਜ਼ਬਤ ਕੀਤਾ ਗਿਆ। ਦੁਕਾਨਦਾਰ/ਫੂਡ ਬਿਜ਼ਨਸ ਆਪਰੇਟਰ (FBO) ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਅਨੁਸਾਰ, ਇਹ ਪਨੀਰ ਬਟਾਲਾ ਸ਼ਹਿਰ ਸਥਿਤ ਇੱਕ ਡੇਅਰੀ ਤੋਂ ਸਪਲਾਈ ਕੀਤਾ ਗਿਆ ਸੀ।

ਫੂਡ ਸੇਫਟੀ ਟੀਮ ਵੱਲੋਂ ਦੋਵਾਂ ਡੇਅਰੀਆਂ ਤੋਂ ਪਨੀਰ ਦੇ ਦੋ ਇਨਫੋਰਸਮੈਂਟ ਸੈਂਪਲ ਵੀ ਇਕੱਠੇ ਕੀਤੇ ਗਏ। ਇਹ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਜਾਣਗੇ।

ਸਟੇਟ ਫੂਡ ਲੈਬਾਰਟਰੀ, ਖਰੜ ਤੋਂ ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ, ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਪਨੀਰ ਦੇ ਨਿਰਮਾਤਾ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button

You cannot copy content of this page