ਬਟਾਲਾ,,28 ਫਰਵਰੀ: ( ਲੱਕੀ ) ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਡਿੰਗ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਅਤੇ ਬਟਾਲਾ ਹਲਕਾ ਦੇ ਕੋਆਰਡੀਨੇਟਰ ਰਮਨ ਬਖਸ਼ੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਲਕਾ ਬਟਾਲਾ ਵਿਚ ਕਾਂਗਰਸ ਪਾਰਟੀ ਨੇ ਕਿਸਾਨ ਮਜ਼ਦੂਰਾਂ ਦੇ ਹੱਕ ਵਿੱਚ ਟਰੈਕਟਰ ਰੈਲੀ ਕੱਢੀ ਜਿਸ ਦੀ ਅਗਵਾਈ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ, ਗੌਤਮ ਸੇਠ ਗੁੱਡੂ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਸ਼ਹਿਰੀ ਸੰਜੀਵ ਸ਼ਰਮਾ ,ਪੰਜਾਬ ਦੇ ਸਪੋਕਸ ਪਰਸਨ ਜਸਕਰਨ ਸਿੰਘ, ਡਿਪਟੀ ਮੇਅਰ ਵਿਜੇ ਕੁਮਾਰ ਬਿੱਲੂ,ਦਿਹਾਤੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਨਦੀਪ ਸਿੰਘ , ਯੂਥ ਕਾਂਗਰਸ ਬਟਾਲਾ ਹਲਕੇ ਦੇ ਪ੍ਰਧਾਨ ਪ੍ਰਬਜੋਤ ਸਿੰਘ ਚੱਠਾ , ਸਪੋਕਸਮੈਨ ਬਟਾਲਾ ਹੀਰਾ ਅੱਤਰੀ, ਕੌਂਸਲਰ ਜਗੀਰ ਖੋਖਰ, ਕੌਂਸਲਰ ਸੁੱਖਦੇਵ ਸਿੰਘ, ਕੌਂਸਲਰ ਦਵਿੰਦਰ ਸਿੰਘ, ਰਾਜਾ ਗੁਰਬਖਸ਼ ਸਿੰਘ, ਕੌਂਸਲਰ ਗੁਰਪ੍ਰੀਤ ਸਾ਼ਨਾ, ਕੌਂਸਲਰ ਰਜੇਸ਼ ਕੁਮਾਰ ਤੌਤੀ, ਅਮਨਦੀਪ ਬੱਲੂ, ਰਿੰਪੀ ਬਾਜਵਾ ਬਟਾਲਾ ਪਿੰਡਾਂ ਤੋਂ ਆਏ ਪੰਚ ਅਤੇ ਸਰਪੰਚ ਸਾਹਿਬਾਨ ਅਤੇ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਤੇ ਲੀਡਰ ਸਾਹਿਬਾਨਾਂ ਨੇ ਇਸ ਟਰੈਕਟਰ ਰੈਲੀ ਦੀ ਅਗਵਾਈ ਕੀਤੀ ।
ਇਸ ਮੌਕੇ ਸਭ ਨੇ ਮਿਲ ਕੇ ਇੱਕ ਮੰਗ ਕੀਤੀ ਕਿ ਸ਼ੁਭਦੀਪ ਸਿੰਘ ਦੇ ਜੋ ਕਿਸਾਨੀ ਅੰਦੋਲਨ ਵਿੱਚ ਉਸ ਦੀ ਮੌਤ ਹੋ ਗਈ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਦੋਸ਼ੀਆਂ ਉੱਪਰ ਮਾਮਲਾ ਦਰਜ ਕੀਤਾ ਜਾਵੇ ਅਤੇ ਮੋਦੀ ਸਰਕਾਰ ਨੇ ਜੋ ਵਾਅਦਾ ਕਿਸਾਨਾਂ ਨਾਲ ਕੀਤਾ ਸੀ ਉਸ ਨੁੰ ਪੂਰਾ ਕੀਤਾ ਜਾਵੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ। ਕਿਸਾਨਾ ਨੂੰ ਉਹਨਾਂ ਦੇ ਕਰਜੇ ਮਾਫ ਕੀਤੇ ਜਾਣ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਜੋ ਵਾਧਾ ਕੀਤਾ ਸੀ, ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਐਮਐਸਪੀ ਦਵਾਂਗੇ ਇਹ ਝੂਠੀ ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰਕੇ ਕਿਸਾਨਾਂ ਨੂੰ ਧੋਖਾ ਦੇ ਕੇ ਉਹਨਾਂ ਕੋਲੋਂ ਵੋਟਾਂ ਲਈਆਂ।
ਅੱਜ ਕਿਸਾਨਾਂ ਦੇ ਖਿਲਾਫ ਅੰਦਰ ਵੜ ਕੇ ਉਹਨਾਂ ਨੂੰ ਹਰਿਆਣਾ ਸਰਕਾਰ ਨਾਲ ਮਿਲ ਕੇ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਤਸ਼ੱਦਦ ਕੀਤਾ ਜਾ ਰਿਹਾ ਹੈ, ਅਸੀਂ ਸਾਰੇ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਹੋਰ ਕੀਨੀਆ ਬਲੀਆਂ ਪੰਜਾਬ ਦੇ ਕਿਸਾਨਾਂ ਕੋਲ ਲੈਣੀਆਂ ਹਨ ਪੰਜਾਬ ਦੇ ਉੱਤੇ ਰਹਿਮ ਕਰੋ ਪੰਜਾਬ ਨੂੰ ਬਖਸ਼ੋ ਇਹ ਪੰਜਾਬ ਦਾ ਕਿਸਾਨ ਭਾਰਤ ਦਾ ਢਿੱਡ ਭਰਦਾ ਹੈ, ਕਿਸਾਨ ਨੇ ਹਮੇਸ਼ਾ ਹੀ ਕੁਰਬਾਨੀ ਦਿੱਤੀ ਅਤੇ ਦੇਸ਼ ਦੀ ਆਜ਼ਾਦੀ ਵਾਸਤੇ ਤੇ ਦੇਸ਼ ਨੂੰ ਜਦੋਂ ਵੀ ਕਿਸੇ ਸੰਘਰਸ਼ ਦੀ ਜਾਂ ਕਿਸੇ ਕਿਸਮ ਦੀ ਲੋੜ ਪਈ ਤਾਂ ਕਿਸਾਨ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲਿਆ ।
ਸਾਨੂੰ ਚਾਹੀਦਾ ਹੈ ਮੋਦੀ ਸਾਹਿਬ ਉਹਨਾਂ ਦੇ ਨਾਲ ਖਲੋਣਾ ਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਅਸੀਂ ਧੰਨਵਾਦ ਵੀ ਕਰ ਧੰਨਵਾਦ ਕਰਦੇ ਹਾਂ ਸ੍ਰੀ ਰਾਹੁਲ ਗਾਂਧੀ ਜੀ ਦਾ ਜਿਨਾਂ ਨੇ ਕਿਸਾਨਾ ਨੂੰ ਵਾਅਦਾ ਕੀਤਾ 2024 ਇੰਡੀਆ ਅਲਾਇੰਸ ਦੀ ਸਰਕਾਰ ਬਣੇਗੀ ਅਸੀਂ ਕਿਸਾਨਾਂ ਨੂੰ ਹਰ ਫਸਲ ਤੇ ਐਮਐਸਪੀ ਦਵਾਂਗੇ ਅਤੇ ਉਹਨਾਂ ਦੇ ਕਰਜੇ ਮਾਫ ਕਰਾਂਗੇ ਸੋ ਅਸੀਂ ਅੱਜ ਇਸ ਟਰੈਕਟਰ ਰੈਲੀ ਰਾਹੀਂ ਪੰਜਾਬ ਸਰਕਾਰ ਦਾ ਅਤੇ ਮੋਦੀ ਸਰਕਾਰ ਦਾ ਮੁਰਦਾਬਾਦ ਵੀ ਕਿਰਤ ਕੀਤਾ ਤੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਕਿ ਕਿਸਾਨਾਂ ਦੇ ਹੱਕ ਮਿਲ ਸਕਣ ਧੰਨਵਾਦ।