Amritsar

ਡਾਕਟਰ ਨਿੱਜਰ ਨੇ ਦੱਖਣੀ ਹਲਕੇ ਵਿੱਚ ਟਿਊਬਵੈੱਲ ਅਤੇ ਨਵੇਂ ਟਰਾਂਸਫਰਮਰ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 2 ਜੁਲਾਈ 2025 ( ਹਰਪਾਲ ਲਾਡਾ): ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵਾਰਡ ਨੰਬਰ 40 ਗੁਰਨਾਮ ਨਗਰ ਵਿੱਚ ਨਵੇਂ ਟਿਊਬਵੈੱਲ ਦੇ ਲਗਾਏ ਜਾਣ ਦਾ ਉਦਘਾਟਨ ਕਰਨ ਉਪਰੰਤ ਕੀਤਾ।

ਡਾ. ਨਿੱਜਰ ਨੇ ਕਿਹਾ ਕਿ ਲੋਕਾਂ ਦੀ ਬੜੇ ਚਿਰ ਤੋਂ ਮੰਗ ਸੀ ਕਿ ਇਥੇ ਨਵਾਂ ਟਿਊਬਵੈਲ ਲਗਾਇਆ ਜਾਵੇ। ਉਨਾਂ ਕਿਹਾ ਕਿ ਇਸ ਟਿਊਬਵੈਲ ਲੱਗਣ ਦੇ ਨਾਲ ਲੋਕਾਂ ਦੀ ਪਾਣੀ ਪੀਣ ਦੀ ਸਮੱਸਿਆ ਕਾਫ਼ੀ ਹੱਦ ਤੱਕ ਹਲ ਹੋ ਗਈ ਹੈ। ਉਨਾਂ ਕਿਹਾ ਕਿ ਦੱਖਣੀ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਉਪਰੰਤ ਵਿਧਾਇਕ ਨਿੱਜਰ ਵਲੋਂ ਵਾਰਡ ਨੰਬਰ 44 ਵਿਖੇ ਮਿਸ਼ਰਾ ਸਿੰਘ ਕਲੋਨੀ ਵਿੱਚ ਨਵੇਂ ਟ੍ਰਾਂਸਫਾਰਮਰ ਦਾ ਉਦਘਾਟਨ ਵੀ ਕੀਤਾ ਗਿਆ। ਉਨਾਂ ਕਿਹਾ ਕਿ ਇਸ ਟ੍ਰਾਂਸਫਾਰਮਰ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਅਤੇ ਲੋਡ ਸ਼ੈਡਿੰਗ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਇਸ ਮੌਕੇ ਉਤੇ ਕੌਂਸਲਰ ਸ. ਗੁਰਵਿੰਦਰ ਸਿੰਘ ਰਿੰਕੂ, ਵਾਰਡ ਇੰਚਾਰਜ ਸ.ਰਵੀਸ਼ੇਰ ਸਿੰਘ,ਬਲੌਕ ਇੰਚਾਰਜ ਸ. ਰਣਜੀਤ ਸਿੰਘ, ਨਿੱਜੀ ਸਹਾਇਕ ਸ਼. ਨਵਨੀਤ ਸ਼ਰਮਾ, ਸ. ਗੁਰਪ੍ਰੀਤ ਸਿੰਘ, ਦਲੇਰ ਜੀ, ਦੀਪਕ ਰਾਜੂ ਜੀ, ਅਮਰਦੀਪ ਸਿੰਘ ਰਾਜੂ ਸਮੇਤ ਇਲਾਕੇ ਦੇ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page