Hoshairpur

ਹੁਸ਼ਿਆਰਪੁਰ ਦੀ ਕੌਮਾਂਤਰੀ ਪ੍ਰਸਿੱਧ ਲੱਕੜੀ ਤੇ ਜੜਾਈ ਵਾਲੀ ਕਾਰੀਗਰੀ ਨੂੰ ਹੁੰਗਾਰਾ ਦੇਣ ਲਈ ਵਚਨਬੱਧ ਡੀ.ਸੀ. ਸ਼੍ਰੀਮਤੀ ਆਸ਼ਿਕ ਜੈਨ

ਹੁਸ਼ਿਆਰਪੁਰ: ਵਰਲਡ ਫੇਮਸ ਟਾਹਲੀ ਦੀ ਲੱਕੜੀ ਤੇ ਜੜਾਈ ਅਤੇ ਮੀਨਾਕਾਰੀ ਦੀ ਕਲਾ ਜਿਸ ਨੂੰ ਇਨਲੇ ਆਰਟ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਇਹ ਗੱਲ ਸੱਚ ਹੈ ਕਿ ਸੰਸਾਰ ਵਿੱਚ ਇਸ ਕਲਾ ਦਾ ਕੋਈ ਮੁਕਾਬਲਾ ਨਹੀਂ। ਹੁਸ਼ਿਆਰਪੁਰ ਦੀ 350 ਸਾਲ ਤੋਂ ਜਾਦਾ ਪੁਰਾਣੀ ਇਸ ਕਲਾ ਨੇਂ ਵਿਸ਼ਵ ਪੱਧਰ ਤੇ ਆਪਣੀ ਖ਼ਾਸ ਪਹਿਚਾਣ ਬਣਾਈ ਹੈ। ਇਸ ਪੁਰਾਤਨ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਡਾ. ਅਮਿਤ ਮਠਾਰੂ ਸਾਹ ਦਰ ਸਾਹ ਸਰਗਰਮ ਤੇ ਹੈ ਹੀ ਪਰ ਉਨ੍ਹਾਂ ਨਾਲ ਹੁਸ਼ਿਆਰਪੁਰ ਪ੍ਰਸ਼ਾਸਨ ਦਾ ਸਹਿਯੋਗ ਵੀ ਜ਼ਿਕਰ ਯੋਗ ਹੈ।

ਕਾਰੀਗਰਾਂ ਤੇ ਉਦਯੋਗਪਤੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਡੀ.ਸੀ. ਆਸ਼ਿਕ ਜੈਨ ਨੇ ਖ਼ਾਸ ਤੌਰ ਤੇ ਆਪਣੇ ਦਫਤਰ ਲਈ ਬਹੁਤ ਹੀ ਸੁੰਦਰ ਅਸ਼ੋਕ ਥੰਮ੍ਹ ਬਣਵਾਇਆ ਹੈ ਜਿਸਨੂੰ ਅਮਿਤ ਮਠਾਰੂ ਨੇ ਬੜੀ ਲਗਨ ਨਾਲ ਤਰਾਸ਼ਿਆ ਹੈ ਤੇ ਮਠਾਰੂ ਐਕਸਪੋਰਟਸ (ਦ ਇੰਨਲੇ ਐਕਸਪਰਟਸ) ਦੀ ਟੀਮ ਦੁਆਰਾ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਹ ਅੱਜ ਤੱਕ ਦਾ ਬਣਿਆ ਦੂਜਾ ਮਾਡਲ ਹੈ ਇਸੇ ਤਰ੍ਹਾਂ ਦਾ ਪਹਿਲਾ ਮਾਡਲ 26 ਜਨਵਰੀ 2026 ਨੂੰ ਡੀ. ਸੀ ਦੁਆਰਾ ਸੀ. ਐਮ. ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਭੇਂਟ ਕੀਤਾ ਗਿਆ ਸੀ ਜੋ ਚਰਚਾ ਦਾ ਵਿਸ਼ਾ ਬਣਿਆ।

ਡੀ. ਸੀ. ਦਫਤਰ ਵਿਚ ਲੱਗਣ ਨਾਲ ਇਹ ਕਲਾ ਉਚਾਈਆਂ ਛੋਹ ਰਹੀ ਹੈ ਤੇ ਯਕੀਨੀ ਹੈ ਕਿ ਇਸ ਨੂੰ ਹੋਰ ਹੁੰਗਾਰਾ ਮਿਲੇਗਾ। ਅਮਿਤ ਦਾ ਕਹਿਣਾ ਹੈ ਕਿ ਦੂਜਾ ਮਾਡਲ ਹੋਣ ਦੇ ਬਾਵਜੂਦ ਵੀ ਇਹ ਪਹਿਲੇ ਤੋਂ ਅਲੱਗ ਹੈ ਤੇ ਆਪਣੇ ਆਪ ਵਿੱਚ ਕਲਾ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਆਸ਼ਿਕ ਜੈਨ ਜੀ ਦਾ ਹੁਸ਼ਿਆਰਪੁਰ ਦੀ ਇਸ ਕਲਾ ਨੂੰ ਵਿਸ਼ਵ ਪੱਧਰ ਤੇ ਲਿਜਾਣ ਲਈ ਬਹੁਤ ਵੱਡਾ ਯੋਗਦਾਨ ਹੈ ਜਿਸ ਲਈ ਮਠਾਰੂ ਉਨ੍ਹਾਂ ਦੇ ਤੇ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹਨ। ਅਮਿਤ ਮਠਾਰੂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕਲਾ ਨੂੰ ਜਿਊਂਦਾ ਰੱਖਣ ਲਈ ਸਭ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਹ ਸ਼ਹਿਰ ਦਾ ਨਾਮ ਹੋਰ ਵੀ ਉਚਾਈਆਂ ਤੱਕ ਲਿਜਾ ਸਕਣ। ਕਲਾ ਸਬੰਧੀ ਜਾਣਕਾਰੀ ਲਈ ਉਨ੍ਹਾਂ ਨੂੰ 9779102020 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page