Hoshairpur

‘ਕਲੀਨ ਪੰਜਾਬ, ਪ੍ਰਾਊਡ ਪੰਜਾਬ’ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਸਫ਼ਾਈ ਅਭਿਆਨ

ਹੁਸ਼ਿਆਰਪੁਰ, 10 ਜੁਲਾਈ: ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ 9 ਜੁਲਾਈ ਨੂੰ ਸਵੇਰੇ ਨਗਰ ਨਿਗਮ ਦੇ ਅਧਿਕਾਰੀਆਂ, ਦਫ਼ਤਰੀ ਸਟਾਫ਼ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ‘ਕਲੀਨ ਪੰਜਾਬ, ਪ੍ਰਾਊਡ ਪੰਜਾਬ’ ਮੁਹਿੰਮ ਤਹਿਤ ਦੁਸ਼ਹਿਰਾ ਗਰਾਊਂਡ ਵਿਖੇ ‘ਪਲਾਸਟਿਕ ਪਿਕਿੰਗ ਪਲੋਗਿੰਗ ਡਰਾਈਵ’ ਕਰਵਾਈ ਗਈ।

ਇਸ ਮੁਹਿੰਮ ਵਿੱਚ ਸਰਕਾਰੀ ਕਾਲਜ ਦੇ ਲਗਭਗ 50 ਤੋਂ 60 ਵਿਦਿਆਰਥੀਆਂ ਨੇ ਆਪਣੇ ਪ੍ਰੋਫੈਸਰ ਰਣਜੀਤ ਅਤੇ ਪ੍ਰੋਫੈਸਰ ਅਸ਼ਵਨੀ ਦੀ ਅਗਵਾਈ ਹੇਠ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸਫ਼ਾਈ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ।

ਮੁਹਿੰਮ ਦੌਰਾਨ ਇਕੱਠਾ ਕੀਤਾ ਗਿਆ ਪਲਾਸਟਿਕ ਮੁੜ ਵਰਤੋਂ (ਰੀਸਾਈਕਲਿੰਗ) ਲਈ ਐੱਮ.ਆਰ.ਐੱਫ. ਸੈਂਟਰ ਭੇਜਿਆ ਗਿਆ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਸਫ਼ਾਈ ਮੁਹਿੰਮਾਂ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਦੀ ਅਪੀਲ ਕੀਤੀ।

ਅੰਤ ਵਿੱਚ ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button

You cannot copy content of this page