ਛੁੱਟੀਆਂ ਦੌਰਾਨ ਬੱਚਿਆਂ ਨੂੰ ਸਵੇਰੇ-ਸ਼ਾਮ ਗਰਾਊਂਂਡਾਂ ਵਿੱਚ ਖੇਡਣ ਲਈ ਭੇਜਣ ਮਾਪੇ : ਜ਼ਿਲ੍ਹਾ ਖੇਡ ਅਫ਼ਸਰ


ਤਰਨ ਤਾਰਨ, 10 ਜੂਨ : ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ ਸਤਵੰਤ ਕੌਰ ਨੇ ਦੱਸਿਆ ਕਿ ਸਕੂਲ਼ਾਂ/ਕਾਲਜਾਂ ਵਿੱਚ ਇਸ ਵੇਲੇ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਲਈ ਉਨ੍ਹਾਂ ਸਮੂਹ ਜ਼ਿਲ੍ਹਾ ਪੱਧਰ ਦੇ ਖਿਡਾਰੀਆਂ/ਖਿਡਾਰਨਾਂ ਨੂੰ ਅਪੀਲ ਕੀਤੀ ਕਿ ਉਹ ਗਰਾਊਂਂਡਾਂ ਵਿੱਚ ਪ੍ਰੈਕਟਿਸ ਲਈ ਆਉਣ। ਉਨ੍ਹਾਂ ਸਮੂਹ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਛੁੱਟੀਆਂ ਵਿਚ ਉਹ ਆਪਣੇ ਬੱਚਿਆਂ ਨੂੰ ਸਵੇਰੇ-ਸ਼ਾਮ ਗਰਾਊਂਂਡਾਂ ਵਿੱਚ ਖੇਡਣ ਲਈ ਭੇਜਣ।
ਉਨ੍ਹਾਂ ਕਿਹਾ ਕਿ ਖਿਡਾਰੀ ਖੇਡਾਂ ਨਾਲ ਜੁੜਨਗੇ ਤਾਂ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣਗੇ। ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਅਤੇ ਇੰਡੋਰ ਹਾਲ ਵਿੱਚ ਵੱਖ-ਵੱਖ ਗੇਮਾਂ ਜਿਵੇ ਐਥਲੈਟਿਕਸ, ਕੁਸ਼ਤੀ, ਬੈਡਮਿੰਟਨ , ਫੈਨਸਿੰਗ ਆਦਿ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿੱਚ ਫੈਨਸਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਫਤਿਆਬਾਦ, ਮੀਆਂਵਿੰਡ ਤੇ ਸਭਰਾਂ ਵਿਖੇ ਐਥਲੈਟਿਕਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਗੜੀ ਜੂਡੋ, ਕੈਰੋਂ ਹਾਕੀ, ਸੁਰ ਸਿੰਘ ਵਿਖੇ ਕਬੱਡੀ/ ਕੁਸ਼ਤੀ, ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਬੱਡੀ, ਕਸੇਲ ਫੁੱਟਬਾਲ, ਸ਼ਹੀਦ ਹੌਲਦਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਐਥਲੈਟਿਕਸ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ। ਇਨ੍ਹਾਂ ਵੱਖ-ਵੱਖ ਗੇਮਾਂ ਵਿੱਚ ਬੱਚੇ ਭਾਗ ਲੈ ਕੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਉਪਰੋਕਤ ਖੇਡ ਸੈਂਟਰਾ ‘ਤੇ ਬੱਚਿਆਂ ਨੂੰ ਬਿਲਕੁਲ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀ/ਖਿਡਾਰਨਾਂ ਇਸ ਦਾ ਲਾਭ ਲੈ ਕੇ ਆਪਣੀ-ਆਪਣੀ ਗੇਮ ਵਿੱਚ ਹੋਰ ਸੁਧਾਰ ਕਰ ਕੇ ਵੱਧ ਵੱਧ ਮੈਡਲ ਪ੍ਰਾਪਤ ਕਰ ਸਕਦੇ ਹਨ ਅਤੇ ਨਸ਼ਿਆ ਤੇ ਦੂਰ ਰਹ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਆਖ਼ਰ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗਰਾਊਂਡਾਂ ਵਿੱਚ ਭੇਜਣ।




