Hoshairpur

‘ਰੈੱਡ ਕਰਾਸ ਸਕੂਲ ਆਫ਼ ਵੋਕੇਸ਼ਨਲ ਲਰਨਿੰਗ’ ‘ਚ ਨਵੇਂ ਸੈਸ਼ਨ ਲਈ ਦਾਖਲੇ ਦੀ ਪ੍ਰਕਿਰਿਆ ਸ਼ੁਰੂ

ਹੁਸ਼ਿਆਰਪੁਰ, 16 ਮਾਰਚ ( ਹਰਪਾਲ ਲਾਡਾ ): ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠ ਚੱਲ ਰਹੇ ‘ਰੈੱਡ ਕਰਾਸ ਸਕੂਲ ਆਫ਼ ਵੋਕੇਸ਼ਨਲ ਲਰਨਿੰਗ’ ਵਿੱਚ ਨਵੇਂ ਸੈਸ਼ਨ ਲਈ ਦਾਖਲੇ ਦੀ ਪ੍ਰਕਿਰਿਆ ਦਾ ਆਗਾਜ਼ ਹੋ ਗਿਆ ਹੈ, ਜਿਸ ਵਿੱਚ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਧੁਨਿਕ ਲੋੜਾਂ ਅਨੁਸਾਰ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਕਿੱਤਾਮੁਖੀ ਕੋਰਸ ਚਲਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਫੈਸ਼ਨ ਡਿਜ਼ਾਈਨਿੰਗ, ਬਿਊਟੀ ਐਂਡ ਵੈਲਨੈੱਸ, ਕੰਪਿਊਟਰ ਕੋਰਸ, ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਅਤੇ ਪੰਜਾਬੀ ਸ਼ਾਰਟਹੈਂਡ ਵਰਗੇ ਕਿੱਤਾ ਮੁਖੀ ਕੋਰਸ ਸ਼ਾਮਲ ਹਨ, ਜੋ ਕਿ ਤਿੰਨ ਮਹੀਨੇ, ਛੇ ਮਹੀਨੇ ਅਤੇ ਇੱਕ ਸਾਲ ਤੱਕ ਦੇ ਪੀਰੀਅਡ ਦੇ ਹਨ।

ਉਨ੍ਹਾਂ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਇਹ ਸਾਰੇ ਕੋਰਸ ਬਹੁਤ ਹੀ ਵਾਜ਼ਬ ਫੀਸਾਂ ‘ਤੇ ਤਜ਼ਰਬੇਕਾਰ ਇੰਸਟ੍ਰਕਟਰਾਂ ਦੁਆਰਾ ਕਰਵਾਏ ਜਾ ਰਹੇ ਹਨ, ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਇਸ ਸਿਖਲਾਈ ਦਾ ਲਾਭ ਉਠਾ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।

ਜ਼ਿਕਰਯੋਗ ਹੈ ਕਿ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਜੋੱਧਾਮੱਲ ਰੋਡ, ਸੀਵੀਲ ਲਾਈਨਜ, ਸਾਹਮਣੇ ਡਿਜੀਟਲ ਲਾਈਬ੍ਰੇਰੀ, ਹੁਸ਼ਿਆਰਪੁਰ ਵਿਖੇ ਪਹੁੰਚ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਅਤੇ ਪੁੱਛਗਿੱਛ ਲਈ ਦਫ਼ਤਰ ਦੇ ਮੋਬਾਇਲ ਨੰਬਰ 79 737-99983 ਜਾਂ 81462-41296 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page